ਹਰ ਡੀ.ਡੀ.ਓ. ਸਕੂਲਾਂ ’ਚ ਡਾਟਾ ਐਂਟਰੀ ਅਪਰੇਟਰ ਦਿੱਤਾ ਜਾਵੇ-ਕੇਵਲ ਸਿੰਘ ਰਹਿਲ

ਮੋਗਾ,28 ਜੁਲਾਈ(ਜਸ਼ਨ)-ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲਾ ਇਕਾਈ ਪ੍ਰਧਾਨ ਕੇਵਲ ਸਿੰਘ ਰਹਿਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਅਧਿਆਪਕ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜੀ.ਟੀ.ਯੂ. ਦੀਆਂ ਭਖਦੀਆਂ ਮੰਗਾਂ ਜਿਵੇਂ ਏ.ਸੀ.ਪੀ. ਕੇਸਾਂ ਨੂੰ ਡੀ.ਡੀ.ਓ. ਪੱਧਰ ਤੇ ਪਾਸ ਕਰਨਾ, ਉਚੇਰੀ ਸਿੱਖਿਆ ਪ੍ਰਵਾਨਗੀ, ਪਰਖ ਕਾਲ ਸਮਾਂ ਕਲੀਅਰ ਕਰਨਾ ਆਦਿ ਡੀ.ਡੀ.ਓ. ਪੱਧਰ ਤੇ ਦੇਣ ਸਬੰਧੀ ਤਸੱਲੀ ਪ੍ਰਗਟ ਕੀਤੀ ਗਈ। ਉਨਾਂ ਕਿਹਾ ਕਿ ਜੀ.ਟੀ.ਯੂ. ਦੀ ਸਿੱਖਿਆ ਮੰਤਰੀ ਪੰਜਾਬ ਨਾਲ ਪੈੈਨਲ ਮੀਟਿੰਗ ਵਿਚ ਮੰਨੀਆਂ ਮੰਗਾਂ ਜਿਵੇਂ 15  ਦਿਨਾਂ ਤੋਂ ਘੱਟ ਮੈਡੀਕਲ ਛੱੁਟੀ ਦੇਣ, ਰੇਸ਼ਨਲਾਈਜੇਸ਼ਨ ਹਰੇਕ ਤਿੰਨ ਸਾਲ ਬਾਅਦ ਕਰਨ, ਜੀ.ਪੀ.ਐੱਫ ਕਢਵਾਉਣ ਦੀ ਪ੍ਰਵਾਨਗੀ ਡੀ.ਡੀ.ਓ. ਪੱਧਰ ਤੇ ਕਰਨ ਅਤੇ ਵਿਭਾਗ ਵਿਚ ਕੰਮ ਕਰਦੇ ਹਰੇਕ ਕਿਸਮ ਦੇ ਅਧਿਆਪਕਾਂ ਨੂੰ ਰੈਗੂਲਰ ਕਰਕੇ ਪੂਰੀ ਤਨਖਾਹ ਤੇ ਸਿੱਖਿਆ ਵਿਭਾਗ ਵਿਚ ਲਿਆਦਾਂ ਜਾਵੇ ਅਤੇ ਅਧਿਆਪਕਾਂ ਤੋਂ ਵਾਧੂ ਕੰਮ ਜਿਵੇਂ ਬੀ.ਐਲ.ਓ. ਡਿੳੂਟੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਚ ਬੱਚਿਆਂ ਦੀ ਰਜਿਸਟਰੇਸ਼ਨ ਕਰਨੀ, ਕੰਨਟੀਨਿਊਸ਼ਨ ਕਰਨੀ, ਕਈ ਤਰਾਂ ਦੇ ਵਜੀਫੇ ਆਨਲਾਈਨ ਅਪਲਾਈ ਕਰਨੇ, ਵਜੀਫੇ ਵੰਡਣੇ, ਆਨਲਾਈਨ ਦਾਖਲਾ ਕਰਨਾ ਅਤੇ ਸਕੂਲ ਛੱਡਣ ਦਾ ਸਰਟੀਫਿਕੇਟ ਜਾਰੀ ਕਰਨਾ, ਈ ਪੰਜਾਬ ਅਪਡੇਟ ਕਰਨਾ ਆਦਿ ਕੰਮਾਂ ਦਾ ਅਧਿਆਪਕਾਂ ਉੱਪਰ ਬੇਲੋੜਾ ਬੋਝ ਹੈ ਜੋ ਅਧਿਆਪਕਾਂ ਨੰੂ ਬੱਚਿਆਂ ਅਤੇ ਪੜਾਈ ਜਿਹੜਾ ਅਸਲ ਕਾਰਜ ਹੈ ਉਸਤੋਂ ਤੋਂ ਦੂਰ ਕਰਦਾ ਹੈ। ਉਨਾਂ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਸੁਧਾਰ ਕਰਨਾ ਚਾਹੁੰਦਾ ਹੈ ਤਾਂ ਹਰੇਕ ਡੀ.ਡੀ.ਓ. ਨੂੰ ਡਾਟਾ ਐਂਟਰੀ ਅਪਰੇਟਰ ਦਿੱਤਾ ਜਾਵੇ ਤਾਂ ਕਿ ਅਧਿਆਪਕ ਜਮਾਤ ਵਿਚ ਸਿਰਫ ਪੜਾਈ ਕਰਾਵੇ ਅਤੇ ਹੋਰ ਵਾਧੂ ਕੰਮ ਨਾ ਕਰਨਾ ਪਵੇ। ਇਸ ਮੌਕੇ ਕੇਵਲ ਸਿੰਘ ਰਹਿਲ, ਜਨਰਲ ਸਕੱਤਰ ਸਰਬਜੀਤ ਸਿੰਘ, ਕੁਲਦੀਪ ਸਿੰਘ, ਹਰਿੰਦਰ ਸਿੰਘ, ਸੁਖਦੇਵ ਸਿੰਘ ਅਰੋੜਾ, ਗੁਰਦੇਵ ਸਿੰਘ ਸਾਬਕਾ ਪ੍ਰਧਾਨ, ਜਸਵੀਰ ਸਿੰਘ, ਗੁਰਪ੍ਰੀਤ ਸ਼ਰਮਾਂ ਉਚੇਚੇ ਤੌਰ ਤੇ ਹਾਜ਼ਰ ਸਨ।