News

ਬਾਘਾਪੁਰਾਣਾ, 14 ਅਪਰੈਲ (ਜਸਵੰਤ ਗਿੱਲ ਸਮਾਲਸਰ)-ਅੱਜ ਪੇਂਡੂ ਮਜ਼ਦੂਰ ਯੂਨੀਅਨ, ਪੀ ਐਸ ਯੂ ਅਤੇ ਵਾਲਮੀਕਿ ਸਮਾਜ ਵੱਲੋਂ ਐਸ.ਐਚ.ਓ ਜੰਗਜੀਤ ਸਿੰਘ ਰੰਧਾਵਾ ਤੇ ਦੋਸ਼ ਲਗਾਉਂਦਿਆਂ ਡੀ ਐੱਸ ਪੀ ਮੋਗਾ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਦੋਸ਼ ਲਗਾਇਆ ਕਿਉਹਨਾਂ ਵੱਲੋਂ ਮਹਿੰਦਰਾ ਪੈਲੇਸ ਬਾਘਾਪੁਰਾਣਾ ਵਿਖੇ ਡਾ. ਅੰਬੇਦਕਰ ਦਾ ਜਨਮ ਦਿਨ ਮਨਾਇਆ ਜਾਣਾ ਸੀ, ਪਰ ਐਨ ਮੌਕੇ, ਤੇ ਐਸ.ਐਚ.ਓ ਜੰਗਜੀਤ ਸਿੰਘ ਰੰਧਾਵਾ ਨੇ ਪੈਲੇਸ ਮਾਲਕ ਨੂੰ ਧਮਕੀ ਦਿੱਤੀ ਕਿ ਅਗਰ ਪੈਲੇਸ ਵਿਚ ਸਮਾਗਮ ਕਰਨ ਦਾ ਮੌਕਾ...
ਧਰਮਕੋਟ , 14 ਅਪਰੈਲ (ਜਗਸੀਰ ਸਰਾਂ)-ਧਰਮਕੋਟ ਦੇ ਪਿੰਡ ਕੜਾਹੇ ਵਾਲਾ ਤੋਂ ਯੂਥ ਅਕਾਲੀ ਦਲ ਦੇ ਆਗੂ ਰਾਜਵਿੰਦਰ ਸਿੰਘ , ਮੁਖਤਿਆਰ ਸਿੰਘ ਵਿਰਕ ਅਤੇ ਮਨਮੀਤ ਸਿੰਘ ਵਿਰਕ ਨੇ ਪੰਜਾਬੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਵਿਸਾਖੀ ਦਾ ਤਿਓਹਾਰ ਪੰਜਾਬੀਆਂ ਲਈ ਸ਼ਰਧਾ ,ਸਤਿਕਾਰ ਅਤੇ ਮਾਣ ਵਾਲਾ ਤਿਓਹਾਰ ਹੈ ਇਸ ਕਰਕੇ ਸਾਨੂੰ ਹਮੇਸ਼ਾ ਇਸ ਤਿਓਹਾਰ ਨੂੰ ਸਦਭਾਵਨਾ ਨਾਲ ਮਨਾਉਣਾ ਚਾਹੀਦਾ ਹੈ।
ਮੋਗਾ, 14 ਅਪਰੈਲ (ਜਸ਼ਨ)- ‘ਮਾਈ ਮੋਗਾ ਵੈਲਫੇਅਰ ਸੋਸਾਇਟੀ’ ਵਲੋਂ ਕਿ੍ਰਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਵਿਸਾਖੀ ਮੌਕੇ ਮਹਿਲਾ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੋਗਾ ਜ਼ਿਲੇ ਦੇ ਹਰ ਪਿੰਡ ਵਿਚੋਂ ਕੁਦਰਤੀ ਖੇਤੀ ਅਤੇ ਘਰੇਲੂ ਬਗੀਚੀ ਲਗਾਉਣ ਵਾਲੀਆਂ ਦੋ -ਦੋ ਮਹਿਲਾਵਾਂ ਨੂੰ ਸਨਮਾਨਿਤ ਕਰਦਿਆਂ ਉੁਹਨਾਂ ਨਾਲ ਆਈਆਂ 10-10 ਮਹਿਲਾਵਾਂ ਨੂੰ ਵੀ ਕੁਦਰਤੀ ਖੇਤੀ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਖੇਤੀ ਮਾਹਿਰਾਂ ਵੱਲੋਂ...
ਮੋਗਾ, 14 ਅਪਰੈਲ (ਜਸ਼ਨ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਸਾਖੀ ਵਾਲੇ ਦਿਨ 1699 ਵਿਚ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸੇ ਦੀ ਸਾਜਨਾ ਨਾਲ ਜਾਤੀਹੀਣ ਅਤੇ ਵਰਗਹੀਣ ਸਮਾਜ ਦੀ ਸਥਾਪਨਾ ਕੀਤੀ ਗਈ। ਗੁਰੂ ਸਾਹਿਬ ਦਾ ਸਪੱਸ਼ਟ ਇਰਾਦਾ ਸੀ ਕਿ ਉਹਨਾਂ ਦੇ ਪੈਰੋਕਾਰ ਵਿਤਕਰੇ ਭਰਪੂਰ ਵਿਵਸਥਾ ਨਾਲੋਂ ਨਾਤਾ ਤੋੜ ਲੈਣ ਇਸੇ ਕਰਕੇ ਉਹਨਾਂ...
ਮੋਗਾ, 14 ਅਪਰੈਲ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਸਾਖੀ ਮੁੱਢਲੇ ਤੌਰ ’ਤੇ ਫਸਲਾਂ ਦੇ ਪੱਕਣ ਉਪਰੰਤ ਜਿਣਸਾਂ ਦੇ ਘਰ ਆਉਣ ਦੀ ਖੁਸ਼ੀ ਵਿਚ ਮਨਾਈ ਜਾਂਦੀ ਸੀ ਪਰ ਸਮੇਂ ਦੇ ਅਨੁਸਾਰ ਧਾਰਮਿਕ ਅਤੇ ਸਮਾਜਿਕ ਰਵਾਇਤਾਂ ਜੁੜਨ ਸਦਕਾ ਵਿਸਾਖੀ ਪਰੰਪਰਾਗਤ ਤਿਓਹਾਰ ਬਣ ਗਿਆ ਤੇ ਫਿਰ 1699 ਵਿਚ ਦਸਵੇਂ ਪਾਤਿਸ਼ਾਹ ਵੱਲੋਂ ਖਾਲਸੇ ਦੀ ਸਾਜਨਾ...
ਮੋਗਾ, 14 ਅਪਰੈਲ (ਜਸ਼ਨ)- ਕਾਂਗਰਸ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦਸਵੇਂ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਹਜ਼ਾਰਾਂ ਸੰਗਤਾਂ ਦੇ ਇਕੱਠ ਵਿਚ ਖਾਲਸਾ ਪੰਥ ਦੀ ਸਾਜਨਾ ਕਰਕੇ ਇਨਕਲਾਬੀ ਜੋਸ਼ ਵਾਲੇ ਖਾਲਸੇ ਨੂੰ ਦੀਨ ਦੁਖੀਆਂ ਦੀ ਰਾਖੀ ਲਈ ਅਹਿਦ ਦਿਵਾਇਆ ਜਿਸ ਕਰਕੇ ਰਹਿੰਦੀ ਦੁਨੀਆਂ ਤੱਕ ਖਾਲਸਾ ਅਮਰ ਹੋ ਗਿਆ । ਉਹਨਾਂ ਆਖਿਆ ਕਿ ਅੱਜ ਦਾ...
ਮੋਗਾ, 14 ਅਪਰੈਲ (ਜਸ਼ਨ)- ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਸਮੂਹ ਮੋਗਾ ਵਾਸੀਆਂ ਨੂੰ ਵਿਸਾਖੀ ਦੇ ਤਿਓਹਾਰ ਮੌਕੇ ਵਧਾਈਆਂ ਦਿੰਦਿਆਂ ਆਖਿਆ ਕਿ ਬੇਸ਼ੱਕ ਇਹ ਤਿਓਹਾਰ ਕਿਸਾਨਾਂ ਦੀ ਫਸਲ ਪੱਕਣ ਅਤੇ ਉਪਜ ਦੇ ਘਰ ਆਉਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ ਪਰ ਸਾਨੂੰ ਹਮੇਸ਼ਾ ਜਲਿਆ ਵਾਲੇ ਬਾਗ ਵਿਚ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਮਨ ਵਿਚ ਵਸਾਈ ਰੱਖਣ ਦੀ ਲੋੜ ਹੈ ਜਿਹਨਾਂ ਵਿਸਾਖੀ ਵਾਲੇ ਦਿਨ ਅੰਗਰੇਜ਼ਾਂ ਖਿਲਾਫ਼ ਹੋ ਰਹੀ ਕਾਨਫਰੰਸ ਦੌਰਾਨ ਆਪਣੀਆਂ ਜਾਨਾਂ ਵਾਰ ਕੇ ਦੇੇਸ਼...
ਬਾਘਾਪੁਰਾਣਾ,14 ਅਪ੍ਰੈਲ (ਜਸਵੰਤ ਗਿੱਲ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਖਾਲਸਾ ਸਾਜਨਾ ਦਿਵਸ ਮਨਾਇਆ ਤੇ ਖਾਲਸਾ ਦਿਵਸ ਦੀ ਮਹਾਨਤਾ ਬਾਰੇ ਚਾਨਣਾ ਪਾਇਆ। ਸਕੂਲ ਵਿੱਚ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਦਸਤਾਰ ਲਾਜ਼ਮੀ ਕੀਤੀ ਗਈ ਤੇ ਇਸਦੇ ਅਨੁਸਾਰ ਬੱਚਿਆਂ ਨੇ ਦਸਤਾਰ ਦਿਵਸ ਵੀ ਮਨਾਇਆ ਤੇ ਲੜਕੀਆਂ ਨੇ ਕੇਸਗੀਆਂ ਸਜਾਈਆਂ ਅਤੇ ਸਾਰੇ ਬੱਚਿਆਂ ਨੂੰ ਵਧਾਈ...
ਬਾਘਾਪੁਰਾਣਾ,14 ਅਪ੍ਰੈਲ (ਜਸਵੰਤ ਗਿੱਲ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਵਿਖੇ ਨਵੇਂ ਸ਼ੈਸਨ ਦੀ ਆਰੰਭਤਾ ਲਈ ਧੰਨ ਧੰਨ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਅਤੇ ਉਪਰੰਤ ਬਾਅਦ ਗ੍ਰੰਥੀ ਸਿੰਘਾਂ ਨੇ ਅਰਦਾਸ ਕੀਤੀ ਜੋ ਪਿਛਲਾ ਸ਼ੈਸਨ ਸੁੱਖ ਸਾਂਤੀ ਤੇ ਭਾਗਾਂ ਭਰਿਆ ਬਤੀਤ ਹੋਇਆ ,ਇਸੇ ਤਰ੍ਹਾਂ ਨਵਾਂ ਸ਼ੈਸਨ ਵੀ ਇਸੇ ਤਰ੍ਹਾਂ ਮਿਹਰ ਭਰਿਆ ਤੇ ਸ਼ਾਂਤੀ...
ਮੋਗਾ, 13 ਅਪਰੈਲ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਦੀ ਜਿਲਾ ਇਕਾਈ ਮੋਗਾ ਦੇ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਪੈ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਅਧਿਕਾਰਾਂ ਲਈ ਮਸੀਹਾ ਬਣ ਕੇ ਬਹੁੜੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ 14 ਅਪਰੈਲ ਨੂੰ ਸਵੇਰੇ 11:30 ਵਜੇ ਰੈਸਟ ਹਾੳੂਸ ਮੋਗਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਜਿਲਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ ਨੇ ਕਾਂਗਰਸ ਦੇ ਸਮੂਹ ਆਗੂਆਂ, ਵਰਕਰਾਂ...

Pages