ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ‘ਚ ਪਿਆ ਡਾਕਾ ,ਹਥਿਆਰਾਂ ਦੀ ਨੋਕ ਤੇ 7 ਲੱਖ 80 ਹਜ਼ਾਰ ਰੁਪਏ ਲੁੱਟੇ

ਜੈਤੋ,(ਮਨਜੀਤ ਸਿੰਘ ਢੱਲਾ) -ਅੱਜ ਦਿਨ ਦਿਹਾੜੇ ਜੈਤੋ ਦੇ ਨਜਦੀਕ ਪਿੰਡ ਡੋਡ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਵਿੱਚੋਂ  6 ਹਥਿਆਰਬੰਦ ਲੁਟੇਰੇ 7 ਲੱਖ ਰੁਪਏ ਦੇ ਕਰੀਬ ਨਗਦੀ ਲੁੱਟ ਕੇ ਫਰਾਰ ਹੋ ਗਏ। ਇਸ ਮੌਕੇ ਉਪ ਕਪਤਾਨ ਪੁਲਿਸ ਜੈਤੋ ਕੁਲਦੀਪ ਸਿੰਘ ਸੋਹੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੁਪਹਿਰ ਤਿੰਨ ਵਜੇ ਦੇ ਕਰੀਬ 6 ਵਿਅਕਤੀਆਂ ਨੇ  ਬੈਂਕ ਦੀ ਬਰਾਂਚ ਵਿੱਚੋਂ 7 ਲੱਖ 80 ਹਜ਼ਾਰ ਦੇ ਕਰੀਬ ਕੈਸ਼ ਲੁੱਟਿਆ ਹੈ । ਜਾਣਕਾਰੀ ਮੁਤਾਬਕ ਚਾਰ ਵਿਅਕਤੀਆਂ ਦੇ ਮੂੰਹ ਬੰਨੇ੍ਹ ਹੋਏ ਸਨ ਜਦਕਿ ਉਹਨਾਂ ਦੇ ਦੋ  ਸਾਥੀ ਬੈਂਕ ਦੇ ਬਾਹਰ ਖੜ੍ਹੇ  ਰਹੇ । ਕੈਸ਼ ਕਾੳੂਂਟਰ ਤੋਂ ਰੁਪਏ ਲੁੱਟਣ ਤੋਂ ਬਾਅਦ ਜਾਣ ਸਮੇਂ ਇਹ ਲੁਟੇਰੇ ਬੈਂਕ ਬਰਾਂਚ ਦੇ ਸਕਿਉਰਿਟੀ ਗਾਰਡ ਤੋਂ ਲਾਇਸੰੰਸ਼ੁਦਾ ਬਾਰਾਂ ਬੋਰ ਰਾਈਫਲ ਵੀ ਜ਼ਬਰਦਸਤੀ ਖੋਹ ਕੇ ਲੈ ਗਏ।  ਉਨ੍ਹਾਂ ਕਿਹਾ ਕਿ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਵਿੱਚੋਂ ਲੁਟੇਰੇ ਸੀ ਸੀ ਟੀ ਵੀ ਦੀ ਡੀਵੀਆਰ  ਵੀ ਪੱਟ ਕੇ ਨਾਲ ਲੈ ਗਏ। ਇਸ ਘਟਨਾ ਸਬੰਧੀ ਮੌਕੇ ਤੇ ਪੁਲਿਸ ਪਾਰਟੀ ਨੇ ਲੁਟੇਰਿਆਂ ਦੀ ਭਾਲ ਜਾਰੀ ਕਰ ਦਿੱਤੀ । ਖਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਲੁਟੇਰੇ ਗਿਰੋਹ ਦੀ ਪੈੜ ਨੱਪਣ ਵਿੱਚ ਲੱਗੀ ਹੋਈ ਸੀ।   

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ