ਲ਼ੋਕ ਚੇਤਨਾ ਲਾਇਬ੍ਰੇਰੀ ਵਾਸਤੇ ਕਿਤਾਬਾਂ ਭੇਟ ਕੀਤੀਆਂ

ਸਮਾਲਸਰ, 26 ਜੁਲਾਈ (ਜਸਵੰਤ ਗਿੱਲ)-ਪਿਛਲੇ ਲੰਮੇ ਸਮੇ ਤੋਂ ਲੋੜਵੰਦ ਬੱਚਿਆਂ ਦੀ ਭਲਾਈ ਲਈ ਅਤੇ ਹੋਣਹਾਰ ਬੱਚਿਆਂ ਲਈ ਸਮੇਂ ਸਮੇ ਤੇ ਸਨਮਾਨ ਸਮਾਰੋਹ ਆਯੋਜਤ ਕਰਦੀ ਆ ਰਹੀ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੂਰ ਵੱਲੋਂ ਪਿੰਡ ਭਲੂਰ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਦੇ ਸਨਮਾਨ ਵਾਸਤੇ ਜੀ.ਜੀ.ਐਸ.ਖਾਲਸਾ ਸਕੂਲ ਭਲੂਰ ਦੇ ਵਿਹੜੇ ਵਿੱਚ ਸਨਮਾਨ ਸਮਾਰੋਹ ਕੀਤਾ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਸਵੀਰ ਭਲੂਰੀਏ ਨੇ ਦੱਸਿਆ ਕਿ ਅਰਸ਼ਦੀਪ ਕੌਰ ਪੁੱਤਰੀ ਕਰਮਜੀਤ ਸਿੰਘ ਵਾਸੀ ਭਲੂਰ ਨੇ ਦਸਵੀ ਕਲਾਸ ਵਿੱਚੋਂ 95.38 ਪ੍ਰਤਿਸ਼ਿਤ ਅੰਕ ਪ੍ਰਾਪਤ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਲਿਸਟ ਵਿੱਚ ਪੰਜਾਬ ਪੱਧਰ ਤੇ 23ਵਾਂ ਸਥਾਨ ਹਾਸਲ ਕੀਤਾ ਹੈ ।ਇਸੇ ਤਰਾ੍ਹ ਭਲੁੂਰ ਵਾਸੀ ਜਗਦੀਪ ਕੌਰ ਪੁੱਤਰੀ ਸ਼ਿਕੰਦਰ ਸਿੰਘ (ਮੰਡੀਰਾਂ ਵਾਲੇ) ਨੇ 96.15 ਪ੍ਰਤਿਸ਼ਿਤ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚੋਂ 18ਵਾਂ ਸਥਾਨ ਅਤੇ ਫਰੀਦਕੋਟ ਜਿਲੇ੍ਹ ਵਿੱਚੋਂ ਤੀਸਰਾ ਸਥਾਨ ਹਾਸਲ ਕਰਕੇ ਪਿੰਡ ਭਲੂਰ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ।ਇਹ ਦੋਨੋ ਬੱਚੀਆਂ ਨਜਦੀਕੀ ਪਿੰਡ ਕੋਟਸੁਖੀਆ ਦੇ ਸੰਤ ਮੋਹਨ ਦਾਸ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਹਨ।ਇਸ ਸਮੇ ਗੱਲ ਕਰਕੇ ਹੋਏ ਪ੍ਰਿੰ: ਅਵਤਾਰ ਸਿੰਘ ਖੋਸਾ ਨੇ ਜਿੱਥੇ ਦੋਹਾਂ ਹੋਣਹਾਰ ਬੱਚੀਆਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਕਿਹਾ ਕਿ ਹੋਣਹਾਰ ਬੱਚਿਆਂ ਦਾ ਸੁਸਾਇਟੀ ਵੱਲੋਂ ਸਨਮਾਨ ਕਰਨਾ ਬਹੁਤ ਵਧੀਆਂ ਕੰੰਮ ਹੈ ,ਇਸ ਨਾਲ ਬੱਚਿਆਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਵੱਧਦੀ ਹੈ ਅਤੇ ਉਹ ਹੋਰ ਵੀ ਮਿਹਨਤ ਕਰਦਾ ਹੈ।ਇਸ ਮੌਕੇ ਤੇ ਸਰਪੰਚ ਗੁਰਦਾਸ ਸਿੰਘ ਨੇ ਕਿਹਾ ਕਿ ਦੋਨੋ ਬੱਚੀਆਂ ਪਿੰਡ ਦੀ ਸ਼ਾਨ ਹਨ ਅਤੇ ਉਹ ਜਲਦੀ ਹੀ ਗ੍ਰਾਮ ਪੰਚਾਇਤ ਵੱਲੋਂ ਵੱਡਾ ਸਮਾਗਮ ਰੱਖ ਕੇ ਬੱਚੀਆਂ ਦਾ ਸਨਮਾਨ ਕਰਨਗੇ।ਮੌਕੇ ਤੇ ਹਾਜਰ ਸਕੂਲ ਪ੍ਰਬੰਧਕ ਸੰਦੀਪ ਥਾਪਰ ਅਤੇ ਸਕੂਲ ਦੇ ਕਬੱਡੀ ਕੋਚ ਰਾਮ ਸਿੰਘ ਨੇ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੂਰ ਦੇ ਸਮੂਹ ਮੈਂਬਰਾਂ,ਸਰਪੰਚ ਗ੍ਰਾਮ ਪੰਚਾਇਤ ਅਤੇ ਹਾਜਰੀਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਸੁਸਾਇਟੀ ਦੇ ਮੁੱਖ ਸੰਚਾਲਕ ਰਣਜੀਤ ਸਿੰਘ ਘੁਮਾਣ, ਮਿ: ਪ੍ਰੀਤਮ ਸਿੰਘ, ਜਗਰੂਪ ਸਿੰਘ ਖਾਲਸਾ, ਸੂਬੇਦਾਰ ਪ੍ਰੀਤਮ ਸਿੰਘ, ਰਾਜਵੀਰ ਸੰਧੂ,ਬੱਚਿਆਂ ਦੇ ਮਾਪੇ ਕਰਮਜੀਤ ਸਿੰਘ ਅਤੇ ਸ਼ਿਕੰਦਰ ਸਿੰਘ,ਸਿੰਧ ਬੈਂਕ ਭਲੂਰ ਦੇ ਮੈਨੇਜਰ ਆਰ. ਕੇ.ਸਿੰਘ,ਫੀਲਡ ਅਫਸਰ ਯਾਦਵਿੰਦਰ ਸਿੰਘ ਮਾਹਲਾ ਅਤੇ ਗੰਨਮੈਨ ਰੂਪ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਦੇ ਪਤਵੰਤੇ ਹਾਜਰ ਸਨ।