ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਹਰ ਸੂਬੇ ਵਿੱਚ ਜਮੀਨ ਖ਼ਰੀਦਣ ਦੀ ਖੁੱਲ੍ਹ ਦਿੱਤੀ ਜਾਵੇ - ਡਾ ਬਰਾੜ

* ਸ਼੍ਰੀ ਗੁਲਾਬ ਚੰਦ ਕਟਾਰੀਆ,ਰਾਜਪਾਲ ਪੰਜਾਬ ਨੂੰ ਉਨ੍ਹਾਂ ਦੇ ਮੋਗਾ ਵਿਖੇ ਦੌਰੇ ਦੌਰਾਨ ਮੰਗ ਪੱਤਰ ਦਿੱਤਾ
ਮੋਗਾ, 17 ਜਨਵਰੀ (JASHAN ) : ਫਰੀਡਮ ਫ਼ਾਈਟਰ ਫਾਰਮਰਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆ ) ਪੰਜਾਬ, ਜ਼ਿਲ੍ਹਾ ਮੋਗਾ ਵਲੋ ਸ਼੍ਰੀ ਗੁਲਾਬ ਚੰਦ ਕਟਾਰੀਆ,ਰਾਜਪਾਲ ਪੰਜਾਬ ਨੂੰ ਉਨ੍ਹਾਂ ਦੇ ਮੋਗਾ ਵਿਖੇ ਦੌਰੇ ਦੌਰਾਨ ਮੰਗ ਪੱਤਰ ਦਿੱਤਾ । ਇਸ ਮੌਕੇ ਤੇ ਫਰੀਡਮ ਫ਼ਾਈਟਰ ਸੰਤ ਬਾਬਾ ਕਿਰਪਾਲ ਸਿੰਘ , ਬਾਬਾ ਬਲਵੰਤ ਸਿੰਘ ਰੋਡਿਆਂ ਦੇ ਪੋਤਰੇ, ਸਟੇਟ ਅਵਾਰਡੀ , ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ ਜਸਵਿੰਦਰ ਸਿੰਘ ਬਰਾੜ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਵਲੋਂ ਸਾਂਝੇ ਤੌਰ ਤੇ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਵਲੋ ਭਾਰਤ ਮਾਲਾ ਸੜਕ ਪਰਿਯੋਜਨਾ ਅਧੀਨ , ਹੋਰ ਕੌਮੀ ਸੜਕੀ ਆਵਾਜਾਈ ਦੇ ਪ੍ਰੋਜੈਕਟਾਂ ਵਾਸਤੇ ਪੰਜਾਬ ਰਾਜ ਵਿਚੋਂ ਹਜ਼ਾਰਾਂ ਏਕੜ ਖੇਤੀ ਯੋਗ ਜ਼ਮੀਨ ਐਕੁਆਇਰ ਕੀਤੀ ਗਈ ਹੈ । ਪਰੰਤੂ ਪੰਜਾਬ ਦੇ ਵਸਨੀਕ ਭਾਰਤ ਦੇਸ਼ ਦੇ ਕਾਫੀ ਸਾਰੇ ਸੂਬਿਆਂ ਵਿਚ ਜ਼ਮੀਨ/ਜਾਇਦਾਦ ਦੀ ਖਰੀਦ ਨਹੀਂ ਕਰ ਸਕਦੇ ਹਨ । ਜਥੇਬੰਦੀ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੀ ਹੈ ਕਿ ਜਿਹਨਾਂ ਕਿਸਾਨਾਂ ਦੀ ਜ਼ਮੀਨ ਜਾਂ ਕਿਸੇ ਪੰਜਾਬ ਵਾਸੀਆਂ ਦੀ ਜਾਇਦਾਦ ਕੌਮੀ ਪੱਧਰ ਤੇ ਐਕੁਆਇਰ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਕਿਸਾਨਾਂ ਨੂੰ ਦੇਸ਼ ਦੇ ਹਰ ਸੂਬੇ ਵਿੱਚ ਜ਼ਮੀਨ ਖ਼ਰੀਦਣ ਕਰਨ ਦੀ ਖੁੱਲ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਭਵਿੱਖ ਤੇ ਪਰਵਾਰਿਕ ਮੁੜ ਵਸੇਬਾ ਠੀਕ ਢੰਗ ਨਾਲ਼ ਹੋ ਸਕੇ । ਇਸ ਤੋਂ ਇਲਾਵਾ ਕੌਮੀ ਮਾਰਗਾਂ ਦੇ ਨਾਲ ਜੋਂ ਪੈਟਰੋਲੀਅਮ ਪਦਾਰਥਾਂ ਦੇ ਵਿਕਰੀ ਕੇਂਦਰ ਅਤੇ ਹੋਰ ਮਾਰਕੀਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ।ਉਹਨਾਂ ਵਿੱਚੋ ਘੱਟੋ-ਘੱਟ 50% ਦੁਕਾਨਾਂ ਇਲਾਕੇ ਦੀਆ ਗ੍ਰਾਮ ਪੰਚਾਇਤਾਂ ਨੂੰ ਅਲਾਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਉਸ ਇਲਾਕੇ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਕੀਤਾ ਜਾ ਸਕੇ । ਇਸ ਮੌਕੇ ਤੇ ਜੱਥੇਬੰਦੀ ਵੱਲੋਂ ਪੰਜਾਬ ਰਾਜ ਦੀ ਦਿਨ ਪ੍ਰਤੀ ਦਿਨ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਦੀ ਗੱਲ ਕਰਦਿਆਂ ਮੰਗ ਕੀਤੀ ਕਿ ਪੰਜਾਬ ਰਾਜ ਵਿਚ ਰੋਜ਼ਾਨਾ ਲੁੱਟ ਖੋਹ, ਫਿਰੌਤੀ ਦੀ ਧਮਕੀਆਂ , ਗੁੰਡਾਗਰਦੀ ਤੇ ਗੋਲੀਬਾਰੀ ਅਤੇ ਕਤਲ ਵਗੈਰਾ ਦੀਆਂ ਮੰਦਭਾਗੀਆ ਘਟਨਾਵਾਂ ਵਾਪਰ ਰਹੀਆਂ ਹਨ । ਤੁਰੰਤ ਅਮਨ ਕਾਨੂੰਨ ਦੀ ਸਥਿਤੀ ਨੂੰ ਬੇਹਤਰ ਬਣਾਉਣ ਲਈ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ ਤਾਂ ਜੋ ਪੰਜਾਬ ਵਿੱਚ ਵਧ ਰਹੇ ਗੈਂਗਸਟਰਵਾਦ ਨੂੰ ਠੱਲ੍ਹ ਪਾਈ ਜਾ ਸਕੇ ।ਇਸ ਮੌਕੇ ਤੇ ਡਾ ਜਸਵਿੰਦਰ ਸਿੰਘ ਬਰਾੜ, ਨਿਰਮਲ ਸਿੰਘ ਮਾਣੂੰਕੇ, ਬਲਰਾਜ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਬਰਾੜ, ਗੁਰਨੀਲ ਸਿੰਘ ਬਰਾੜ, ਕਰਨਬੀਰ ਸਿੰਘ ਸੰਧੂ, ਗਿਆਨੀ ਬਲਵਿੰਦਰ ਸਿੰਘ ਡੇਅਰੀ ਵਾਲੇ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ , ਰਣਜੀਤ ਸਿੰਘ ਬਰਾੜ, ਜਸਵਿੰਦਰ ਸਿੰਘ ਘੋਲੀਆਂ , ਸਕੱਤਰ ਜਨਰਲ ਹਰਪ੍ਰੀਤ ਸਿੰਘ ਦੀਦਾਰ ਸਿੰਘ ਵਾਲਾ , ਜ਼ਿਲ੍ਹਾ ਮੀਤ ਪ੍ਰਧਾਨ ਜੁਗਰਾਜ ਸਿੰਘ ਦੋਲਤਪੁਰਾ ,ਜਸਬੀਰ ਸਿੰਘ ਮੰਦਰ ਹਰਜੀਤ ਸਿੰਘ ਮੰਦਰ ਰ੍ਰਮਨਪਰੀਤ ਸਿੰਘ ਵਰ੍ਹੇ , ਬਾਘਾ ਪੁਰਾਣਾ ਬਲਾਕ ਪ੍ਰਧਾਨ ਮੇਜਰ ਸਿੰਘ ਘੋਲੀਆ , ਨਿਹਾਲ ਸਿੰਘ ਵਾਲਾ ਬਲਾਕ ਸਕੱਤਰ ਬਿੰਦਰ ਸਿੰਘ ਦੀਨਾ ਸਾਹਿਬ , ਨਛੱਤਰ ਸਿੰਘ , ਨਿਰਮਲ ਸਿੰਘ, ਅਵਤਾਰ ਸਿੰਘ , ਰਘਬੀਰ ਸਿੰਘ ਦੋਲਤਪੁਰਾ ਭਿੰਦਰ ਸਿੰਘ , ਅਜੈਬ ਸਿੰਘ , ਵਕੀਲ ਸਿੰਘ , ਬੁੱਧ ਸਿੰਘ ਮਾਣੂੰਕੇ , ਸਨਦੀਪ ਸਿੰਘ , ਲਖਵੀਰ ਸਿੰਘ , ਕਾਲਾ ਸਿੰਘ , ਰਣਜੀਤ ਸਿੰਘ ਰਣਸੀਂਹ ਧੂੜਕੋਟ , ਚਰਨਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।


