ਐਨ ਆਰ ਆਈ ਦੇ ਕਤਲ ਦੀ ਗੁੱਥੀ ਸੁਲਝੀ, ਤਿੰਨ ਵਿਅਕਤੀ ਕਾਬੂ

ਮੋਗਾ, 22 ਜਨਵਰੀ (ਲਛਮਣਜੀਤ ਸਿੰਘ ਪੁਰਬਾ/ਜਸ਼ਨ)-ਮੋਗਾ ਪੁਲਿਸ ਨੇ ਮੋਗਾ ਜ਼ਿਲੇ ਦੇ ਪਿੰਡ ਤਾਰੇ ਵਾਲਾ ਵਿਖੇ 22 ਅਗਸਤ 2017 ਦੀ ਰਾਤ ਨੂੰ ਇਕ ਐਨ ਆਰ ਆਈ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ’ਚੋਂ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਅੱਜ ਐਸ ਪੀ ਆਈ ਵਜੀਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ 22-23 ਦੀ ਰਾਤ ਸਮੇਂ ਐਨ ਆਰ ਆਈ ਬਜ਼ੁਰਗ ਗੁਰਚਰਨ ਸਿੰਘ ਆਪਣੇ ਘਰ ਆਪਣੀ ਪਤਨੀ ਬਲਜੀਤ ਕੌਰ ਨਾਲ ਸੁੱਤਾ ਪਿਆ ਸੀ ਕਿ ਕੁੱਝ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਲੁੱਟ ਮਾਰ ਦੀ ਨੀਅਤ ਨਾਲ ਗੁਰਚਰਨ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ  ਕਤਲ ਕਰ ਦਿੱਤਾ ਸੀ ਅਤੇ ਉਸ ਦੀ ਪਤਨੀ ਨੂੰ ਵੀ ਜ਼ਖਮੀ ਕਰਕੇ 35 ਹਜ਼ਾਰ ਰੁਪਏ ਨਗਦ , 8 ਤੋਲੇ ਸੋਨੇ ਦੇ ਗਹਿਣੇ ,65 ਸੌ ਮਨੀਲਾ ਦੇ ਡਾਲਰਾਂ ਅਤੇ ਇਕ ਚਾਂਦੀ ਦਾ ਕੜਾ ਲੈ ਫਰਾਰ ਹੋ ਗਏ ਸਨ ਜਿਸਦੀ ਕੀਮਤ 2 ਲੱਖ 80 ਹਜ਼ਾਰ ਰੁਪਏ ਬਣਦੀ ਹੈ। ਇਸ ਵੱਡੀ ਵਾਰਦਾਤ ਨੂੰ ਸੁਲਝਾਂੳਂੁਦਿਆਂ ਅੱਜ ਡੀ ਐਸ ਪੀ ਬਾਹੀਆ ਦੀ ਅਗਵਾਈ ਹੇਠ ਸਬ ਇੰਸਪੈਕਟਰ ਕਿੱਕਰ ਸਿੰਘ ਦੀ ਸਪੈਸ਼ਲ ਪੁਲਿਸ ਪਾਰਟੀ ਨੇ ਤਿੰਨ ਮੁੱਖ ਦੋਸ਼ੀਆਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ। ਪੁਲਿਸ ਨੇ ਅੱਜ ਮੁੱਖ ਦੋਸ਼ੀ ਰਵੀ ਕੁਮਾਰ ਪੋਪੋ ਉੱਤਰ ਪ੍ਰਦੇਸ਼ ਹਾਲ ਆਬਾਦ ਨਾਨਕ ਨਗਰੀ ਮੋਗਾ,ਸ਼ਿਵ ਕੁਮਾਰ ਉੱਤਰ ਪ੍ਰਦੇਸ਼  ਹਾਲ ਆਬਾਦ ਪਰਵਾਨਾ ਨਗਰ ਮੋਗਾ,ਬੱਬਲੂ ਕੁਮਾਰ ਉੱਤਰ ਪ੍ਰਦੇਸ਼ ਹਾਲ ਆਬਾਦ ਪਰਵਾਨਾ ਨਗਰ ਮੋਗਾ ਨੂੰ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਉਪਰੋਕਤ ਦੋਸ਼ੀਆਂ ਨੇ ਮੰਨਿਆ ਕਿ ਅਸੀ ਕੁਲਵਿੰਦਰ ਸਿੰਘ ਉਰਫ ਸੋਨੀ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ,ਕੁਲਵਿੰਦਰ ਸਿੰਘ ਪਹਿਲਾਂ ਹੀ ਬਾਘਾਪੁਰਾਣਾ,ਸਦਰ ਮੋਗਾ ਅਤੇ ਚੜਿੱਕ ਇਲਾਕੇ ਵਿਚ ਹੋਈਆਂ ਲੁੱਟਾਂ ਖੋਹਾਂ ਦੇ ਮਾਮਲਿਆਂ ਵਿੱਚ ਫਰੀਦਕੋਟ ਦੀ ਜੇਲ ਵਿੱਚ ਬੰਦ ਹੈ। ਉਪਰੋਕਤ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਅਗਲੇਰੀ ਪੁੱਛ ਗਿੱਛ ਕਰਕੇ ਸਮਾਨ ਦੀ ਬਰਾਮਦਗੀ ਕੀਤੀ ਜਾਵੇਗੀ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ