ਹੇਮਕੁੰਟ ਸਕੂਲ ਵਿਖੇ ਬੱਚਿਆਂ ਨੂੰ ਖਵਾਈਆਂ ਅਲਬੈਡਾਜੋਲ ਦੀਆ ਗੋਲੀਆਂ

ਕੋਟ ਈਸੇ ਖਾਂ, 25 ਅਗਸਤ (ਜਸ਼ਨ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾ ਮੁਤਾਬਿਕ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ , ਐਮ.ਡੀ.ਮੈਡਮ ਰਣਜੀਤ ਕੌਰ ਅਤੇ ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਦੀ ਦੇਖ ਰੇਖ ਅਧੀਨ ਹੇਮਕੰੁਟ ਸੀਨੀ.ਸੈਕੰ.ਸਕੂਲ ਕੋਟ ਈਸੇ ਖਾਂ ਵਿਖੇ ਵਿਦਿਆਰਥੀਆ ਨੂੰ (ਅਲਬੈਡਾਜੋਲ) ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਗੋਲੀਆਂ ਖਵਾਈਆ ਗਈਆ । ਇਹ ਅਲਬੈਡਾਜੋਲ ਦੀਆ ਗੋਲੀਆਂ ਛੇ ਮਹੀਨੇ ਬਾਅਦ ਖਵਾਈਆ ਜਾਂਦੀਆ ਹਨ ।ਐਮ.ਡੀ.ਮੈਡਮ ਰਣਜੀਤ ਕੌਰ ਨੇ ਬੱਚਿਆਂ  ਨੂੰ ਗੋਲੀਆਂ ਦੇ ਫਾਇਦਿਆਂ ਬਾਰੇ ਦੱਸਿਆਂ ਕਿਹਾ ਕਿ ਕਿਸੇ ਕਾਰਨ ਕਰਕੇ ਜਿਨ੍ਹਾਂ  ਬੱਚਿਆਂ ‘ਚ ਖੂਨ ਦੀ ਕਮੀ ,ਭਾਰ ਘੱਟ ਜਾਣਾ,ਪੇਟ ਦਰਦ ਰਹਿਣਾ,ਬੱਚੇ ਨੂੰ ਭੁੱਖ ਬੁਹਤ ਜਿਆਦਾ ਲੱਗਦੀ ਜੱਂ ਘੱਟ ਲੱਗਣ ਆਦਿ ਦੇ ਲੱਛਣ ਪੈਦਾ ਹੁ ਜਾਂਦੇ ਹਨ ਅਤੇ ਇਹ ਗੋਲੀ ਖਾਣ ਨਾਲ ਬੱਚੇ ਦੇ ਪੇਟ ਦੇ ਕੀੜੇ ਮਰ ਜਾਂਦੇ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ।