‘ਟੀਮ ਹਰਜੋਤ’ ਦਾ ਵਿਸਥਾਰ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਪਿੰਡ ਸਾਫੂਵਾਲਾ ਦੇ ਉਤਸ਼ਾਹੀ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ

ਮੋਗਾ, 29 ਅਗਸਤ(ਜਸ਼ਨ): ਮੋਗਾ ਹਲਕੇ ਵਿਚ ਵਿਕਾਸ ਕਾਰਜਾਂ ਦੀ ਰਫਤਾਰ ਹੋਰ ਤੇਜ਼ ਕਰਨ ਅਤੇ ਕਾਂਗਰਸ ਦੀਆਂ ਸੁਹਿਰਦ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ‘ਟੀਮ ਹਰਜੋਤ’ ਦਾ ਵਿਸਥਾਰ ਕਰਦੇ ਹੋਏ ਪਿੰਡ ਸਾਫੂਵਾਲਾ ਦੀ ਚੋਣ ਕੀਤੀ ਹੈ। ਵਿਧਾਇਕ ਡਾ: ਹਰਜੋਤ ਕਮਲ ਦੇ ਮੋਗਾ ਦਫਤਰ ਵਿਖੇ ਵਿਧਾਇਕ ਨੇ ਆਪਣੀ ਹਾਜ਼ਰੀ ਵਿਚ ਸਰਪੰਚ ਲਖਵੰਤ ਸਿੰਘ ਸਾਫੂਵਾਲਾ ਨਾਲ ਮਸ਼ਵਰੇ ਉਪਰੰਤ ਟੀਮ ਹਰਜੋਤ ਦਾ ਵਿਸਥਾਰ ਕਰਦਿਆਂ ਹਰਮੇਸ਼ ਸਿੰਘ ਨੂੰ ਪ੍ਰਧਾਨ, ਸੁਖਮੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਭੋਲਾ ਸਿੰਘ ਨੂੰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਨੂੰ ਜਨਰਲ ਸਕੱਤਰ , ਮਨਪ੍ਰੀਤ ਸਿੰਘ ਮੂਸੇਵਾਲਾ ਨੂੰ ਪ੍ਰਚਾਰ ਸਕੱਤਰ, ਲਵਪ੍ਰੀਤ ਸਿੰਘ ਨੂੰ ਸਕੱਤਰ, ਸੁਖਦੇਵ ਸਿੰਘ ,ਮਲਕੀਤ ਸਿੰਘ, ਬੂਟਾ ਸਿੰਘ, ਸ਼ਿੰਦਰ ਸਿੰਘ, ਸਤਨਾਮ ਸਿੰਘ ਨੂੰ ਮੈਂਬਰ ਬਣਾਉਂਦਿਆਂ ਪਾਰਟੀ ਦੀ ਮਜਬੂਤੀ ਲਈ ਨਿੱਠ ਕੇ ਕੰਮ ਕਰਨ ਦਾ ਥਾਪੜਾ ਦਿੱਤਾ ਅਤੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਸਰਪੰਚ ਲਖਵੰਤ ਸਿੰਘ ਨੇ ਆਪਣੀ ਸੂਝ ਬੂਝ ਨਾਲ ਸਾਫੂਵਾਲਾ ਪਿੰਡ ਦਾ ਅਥਾਹ ਵਿਕਾਸ ਕਰਵਾਇਆ ਅਤੇ ਪੰਜਾਬ ਸਰਕਾਰ ਵੱਲੋਂ ਆਈਆਂ ਗਰਾਂਟਾਂ ਨਾਲ ਪਿੰਡ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਕੇ, ਮੋਗਾ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਉਹਨਾਂ ਆਖਿਆ ਕਿ ਅੱਜ ਪਿੰਡ ਦੇ ਉਤਸ਼ਾਹੀ ਨੌਜਵਾਨਾਂ ਨੂੰ ‘ਟੀਮ ਹਰਜੋਤ’ ਵਿਚ ਸ਼ਾਮਲ ਕਰਕੇ ਅਹੁਦਿਆਂ ਦਾ ਮਾਣ ਦਿੱਤਾ ਹੈ ਤਾਂ ਕਿ ਇਹ ਟੀਮ ਪਿੰਡ ਦੇ ਹਰ ਕਮਜ਼ੋਰ ਵਰਗ ਦੀ ਦਹਲੀਜ਼ ਤੱਕ ਕਾਂਗਰਸ ਦੀਆਂ ਲੋਕ ਭਲਾਈ ਨੀਤੀਆਂ ਦਾ ਪ੍ਰਚਾਰ ਕਰੇ ਤਾਂ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।


