ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਵਲੋਂ ਕਾਂਗਰਸ ਸਰਕਾਰ ਖਿਲਾਫ਼ ਵਰਦੇ ਮੀਂਹ ਚ ਕੀਤਾ ਮੁਜਾਹਰਾ

*13 ਸਤੰਬਰ ਪਟਿਆਲਾ ਵਿਖੇ ਮੋਤੀ ਮਹਿਲ ਦੇ ਕੀਤੇ ਜਾਣ ਵਾਲੇ ਘਿਰਾਉ ਚ ਪਹੁੰਚਣ ਦੀ ਕੀਤੀ ਅਪੀਲ
ਬਾਘਾ ਪੁਰਾਣਾ 3 ਸਤੰਬਰ (ਰਾਜਿੰਦਰ ਸਿੰਘ ਕੋਟਲਾ) ਅੱਜ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ ਬਾਘਾ ਪੁਰਾਣਾ ਦੀ ਨਹਿਰੂ ਦਾਣਾ ਮੰਡੀ ਚ ਇਕੱਠ ਕਰਕੇ ਰੈਲੀ ਕਰਨ ਤੋਂ ਬਾਅਦ ਸਹਿਰ ਦੀਆਂ ਗਲੀਆਂ ਚ ਮੁਜਾਹਰਾ ਕੀਤਾ ਗਿਆ ਜੋੋ ਹਲਕਾ ਕਾਂਗਰਸੀ ਐਮ ਐਲ ਏ ਦਰਸ਼ਨ ਸਿੰਘ ਬਰਾੜ ਦੇ ਦਫਤਰ ਮੂਹਰ ਦੀ ਹੁੰਦਾ ਹੋਇਆ ਬੱਸ ਸਟੈਂਡ ਤੇ ਬੁਲਾਇਆ ਦੇ ਭਾਵਨਾ ਨਾਲ ਸਮਾਪਤ ਹੋਇਆ। ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਮਜਦੂਰ ਮਰਦ/ਔਰਤਾਂ ਸ਼ਾਮਲ ਹੋਏ। ਇਕੱਠ ਯ  ਨੂੰ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਮੰਗਾ ਸਿੰਘ ਵੈਰੋਕੇ,ਪੰਜਾਬ ਖੇਤ ਮਜਦੂਰ ਯੂਨੀਅਨ ਦੇ ਮੇਜਰ ਸਿੰਘ,ਕਾਲੇਕੇ,ਕਾ੍ਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਗਿੰਦਰ ਸਿੰਘ ਰੋਡੇ,ਕਾ੍ਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਸਿੰਘ ਨੱਥੂਵਾਲਾ ਨੇ ਸੰਬੋਧਨ ਕਰਦਿਆਂ ਦੱਸਿਆ ਹੈ ਕਿ ਪਿਛਲੇ ਦਿਨੀ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਪਟਿਆਲਾ ਵਿਖੇ ਤਿੰਨ ਰੋਜਾ ਮੋਰਚਾ ਲਾਉਣ ਉਪਰੰਤ ਮੋਤੀ ਮਹਿਲ ਤੱਕ ਮਾਰਚ ਕਰਕੇ ਪੰਜਾਬ ਸਰਕਾਰ ਨੂੰ ਮਜਦੂਰ ਮੰਗਾਂ ਲਾਗੂ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਜਿਸ ਦੇ ਸਿੱਟੇ ਵਜੋਂ ਸਰਕਾਰ ਨੂੰ ਮਜਦੂਰ ਜਥੇਬੰਦੀਆਂ ਨਾਲ ਮੀਟਿੰਗ  ਕਰਨੀ ਪਈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀ ਅਤੇ ਸਾਰੇ ਮਹਿਕਮਿਆਂ ਦੇ ਅਧਿਕਾਰੀਆਂ ਵਲੋਂ ਪੱਟੇ ਬਿਜਲੀ ਮੀਟਰ ਲਾਉਣ ਅਤੇ ਅੱਗੇ ਤੋਂ ਮੀਟਰ ਪੁੱਟਣ ਤੇ ਰੋਕ, ਕੱਟੇ ਰਾਸਨ ਕਾਰਡ ਚਾਲੂ ਕਰਨ ਅਤੇ ਕੱਟੇ ਨਾਮ ਦਰਜ ਕਰਨ ਲਈ ਬੰਦ ਸਾਈਡ ( ਪੋਟਲ ) ਹਫ਼ਤੇ ਚ ਖੋਲਣ, ਕੱਟੇ ਪਲਾਟਾਂ ਦੇ ਕਬਜ਼ੇ ਇਕ ਮਹੀਨੇ ਚ ਦੇਣ, ਪਲਾਟਾਂ ਦੇ ਮਤੇ ਪਵਾਉਣ ਆਦਿ ਮੰਗਾਂ ਲਾਗੂ ਕਰਨਾ ਮੰਨਿਆ ਗਿਆ। ਕਰਜ਼ਾ ਮੁਆਫ਼ੀ, ਬਿਜਲੀ ਬਿੱਲ ਮੁਆਫ਼ੀ, ਪੱਕਾ ਰੁਜਗਾਰ, ਸਰਵਜਨਿਕ ਜਨਤਕ ਵੰਡ ਪ੍ਣਾਲੀ ਰਾਹੀਂ ਚੌਦਾਂ ਵਸਤਾਂ ਡੀਪੂਆਂ ਰਾਹੀਂ ਦੇਣ,ਕਾਲੇ ਖੇਤੀ ਕਾਨੂੰਨ ਅਤੇ ਨਵੇਂ ਕਿਰਤ ਕਾਨੂੰਨ ਰੱਦ ਕਰਨ,ਪੈਨਸ਼ਨ ਰਾਸ਼ੀ 5 ਹਜਾਰ ਰੁਪਏ ਕਰਨ, ਪੰਚਾਇਤੀ ਜਮੀਨਾਂ ਦਾ ਤੀਜਾ ਹਿੱਸਾ ਦਲਿਤਾਂ ਲਈ ਰਾਖਵਾਂ ਕਰਨ, ਜਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਵਰਗੀਆਂ ਮੰਗਾਂ ਤੇ ਹਾਜਰ ਮੰਤਰੀਆਂ ਵਲੋਂ ਵਿਧਾਨ ਸਭਾ ਚ ਵਿਚਾਰ ਕਰਨ ਦਾ ਪ੍ਸਤਾਵ ਰੱਖਿਆ ਗਿਆ। ਪਰ ਕੋਈ ਚਰਚਾ ਨਹੀਂ ਕੀਤੀ ਗਈ ਅਤੇ ਨਾ ਮੰਨੀਆਂ ਅੰਸ਼ਕ ਮੰਗਾਂ ਬਾਰੇ ਕੋਈ ਚਿੱਠੀ-ਪੱਤਰ ਹੀ ਜਾਰੀ ਕੀਤਾ ਗਿਆ ਹੈ। ਜੋਕਿ ਦਲਿਤ ਮਜਦੂਰ ਭਾਈਚਾਰੇ ਨਾਲ ਸ਼ਰਾਸਰ ਧੱਕਾ ਅਤੇ ਬੇਇਨਸਾਫ਼ੀ ਹੈ। ਜਿਸ ਕਾਰਨ ਅੱਜ ਮਜਦੂਰ ਮੋਰਚੇ ਦੇ ਸੱਦੇ ਤੇ ਚੰਡੀਗੜ੍ਹ ਵਿਖੇ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਦੇ ਹੋਣ ਵਾਲੇ ਵਿਸ਼ੇਸ਼ ਸੈਸ਼ਨ ਤੱਕ ਆਪਣਾ ਵਿਰੋਧ ਦਰਜ ਕਰਵਾਉਣ ਲਈ ਸਹਿਰ ਬਾਘਾ ਪੁਰਾਣਾ ਵਿਖੇ ਮੁਜਾਹਰਾ ਕੀਤਾ ਗਿਆ। ਆਗੂਆਂ ਨੇ ਉਕਤ ਮੰਗਾਂ ਲਾਗੂ ਕਰਵਾਉਣ ਲਈ 13 ਸਤੰਬਰ ਨੂੰ ਪਟਿਆਲੇ ਮੋਤੀ ਮਹਿਲ ਦੇ ਘਿਰਾਓ ਕਰਨ ਦੇ ਸਾਂਝੇ ਮੋਰਚੇ ਦੇ ਸੱਦੇ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਕਾਮਯਾਬ ਕਰਨ ਦੀ ਅਪੀਲ ਵੀ ਕੀਤੀ ਗਈ।ਇਸ ਸਮੇਂ ਦਰਸ਼ਨ ਸਿੰਘ ਘੋਲੀਆ ਕਲਾਂ,ਨੱਥੂ ਸਿੰਘ ਤੇ ਅਵਤਾਰ ਸਿੰਘ ਮਾਣੂਕੇ,ਹਰਬੰਸ ਸਿੰਘ ਰੋਡੇ,ਗੋਰਾ ਸਿੰਘ ਘੋਲੀਆ ਖੁਰਦ,ਹਾਕਮ ਸਿੰਘ ਕਾਲੇਕੇ,ਰੇਸਮ ਸਿੰਘ ਢਿਲਵਾਂ ਵਾਲਾ, ਬੰਤ ਸਿੰਘ ਰਾਜੇਆਣਾ,ਤੇਜ ਸਿੰਘ,ਨਾਹਲ,ਖੋਟੇ,ਕੁਲਵਿੰਦਰ ਸਿੰਘ ਗੁਲਾਬ ਸਿੰਘ ਵਾਲਾ,ਆਦਿ ਆਗੂ ਵੀ ਹਾਜ਼ਰ ਸਨ।