ਸਾਬਕਾ ਸਰਪੰਚ ਸ. ਨੱਥਾ ਸਿੰਘ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸਰਪੰਚ ਨੱਥਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਧਰਮਕੋਟ, 14 ਮਾਰਚ (ਜਸ਼ਨ): ਸਾਬਕਾ ਸਰਪੰਚ ਸ. ਨੱਥਾ ਸਿੰਘ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸਰਪੰਚ ਨੱਥਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪਿੰਡ ਜਲਾਲਾਬਾਦ ਪੂਰਬੀ ਦੇ ਗੁਰਦੁਆਰਾ ਸਈਅਦ ਕਬੀਰ ਸਾਹਿਬ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੋਏ ਸਮਾਗਮ ਦੌਰਾਨ ਰਾਗੀ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ । ਅੰਤਿਮ ਅਰਦਾਸ ਉਪਰੰਤ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਿਆਸਤ ਵਿਚ ਸ. ਨੱਥਾ ਸਿੰਘ ਨੇ ਟਕਸਾਲੀ ਕਾਂਗਰਸੀ ਵਾਂਗ ਵਿਚਰਦਿਆਂ ਪਾਰਟੀ ਪ੍ਰਤੀ ਵਫ਼ਾਦਾਰੀ ਨਿਭਾਈ। ਉਹਨਾਂ ਆਖਿਆ ਕਿ ਧਰਮਕੋਟ ਹਲਕੇ ਵਿਚ ਜਿਨੀਆਂ ਵੀ ਚੋਣਾਂ ਹੋਈਆਂ ਖਾਸਕਰ ਜਦੋਂ ਉਹ ਵਿਧਾਇਕ ਬਣੇ ਤਾਂ ਸ. ਨੱਥਾ ਸਿੰਘ ਰਣਨੀਤੀਕਾਰ ਵਾਂਗ ਵਰਕਰਾਂ ਦੀ ਅਗਵਾਈ ਕਰਦੇ ਰਹੇ । ਉਹਨਾਂ ਆਖਿਆ ਕਿ ਨੱਥਾ ਸਿੰਘ ਦੇ ਜਾਣ ਨਾਲ ਉਹਨਾਂ ਨੂੰ ਨਿੱਜੀ ਤੌਰ ’ਤੇ ਘਾਟਾ ਪਿਆ ਹੈ। ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਚੇਅਰਮੈਨ ਹਰਪ੍ਰੀਤ ਸਿੰਘ ਹੀਰੋ ਅਤੇ ਸੋਹਣਾ ਖੇਲ੍ਹਾ ਨੇ ਆਖਿਆ ਕਿ ਸਰਪੰਚ ਨੱਥਾ ਸਿੰਘ ਨੇ ਤਮਾਮ ਉਮਰ ਗੁਰਸਿੱਖੀ ਵਾਲਾ ਜੀਵਨ ਬਤੀਤ ਕੀਤਾ ਅਤੇ ਬਚਨਾਂ ਦੇ ਪੂਰੇ ਸ. ਨੱਥਾ ਸਿੰਘ ਨੇ ਇਮਾਨਦਾਰੀ ਅਤੇ ਦਿਆਨਤਦਾਰੀ ਦੀ ਮਿਸਾਲ ਕਾਇਮ ਕਰਦਿਆਂ ਆਪਣੇ ਕਾਰੋਬਾਰ ਨੂੰ ਅੱਗੇ ਵਧਾਇਆ ਅਤੇ ਆਪਣੀ ਨੇਕ ਕਮਾਈ ਵਿਚੋਂ ਸਮਾਜ ਸੇਵਾ ਲਈ ਦਿਲ ਖੋਲ੍ਹ ਕੇ ਖਰਚ ਕੀਤਾ। ਉਹਨਾਂ ਆਖਿਆ ਕਿ ਸ. ਨੱਥਾ ਸਿੰਘ ਦਾ ਸਮੁੱਚਾ ਪਰਿਵਾਰ ਵੀ ਹੁਣ ਉਹਨਾਂ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਲੋਕ ਸੇਵਾ ਦੇ ਰਾਹ ’ਤੇ ਅਗਰਸਰ ਹੈ।
ਇਸ ਮੌਕੇ ਸ. ਨੱਥਾ ਸਿੰਘ ਦੇ ਪਰਿਵਾਰ ਵੱਲੋਂ ਪਿੰਡ ਦੇ ਧਾਰਮਿਕ ਸਥਾਨਾਂ, ਸ਼ਮਸ਼ਾਨਘਾਟ ਅਤੇ ਸਕੂਲ ਲਈ ਰਾਸ਼ੀ ਦਾਨ ਕੀਤੀ ਗਈ। ਇਸ ਸਮਾਗਮ ਵਿਚ ਨੱਥਾ ਸਿੰਘ ਦੇ ਪਰਿਵਾਰਕ ਮੈਂਬਰ ਨਿਰਮਲ ਸਿੰਘ ਬਿੱਟੂ,ਜਸਵੰਤ ਸਿੰਘ ਅਤੇ ਮਸਤਾਨ ਸਿੰਘ ਆਦਿ ਨਾਲ ਹਮਦਰਦੀ ਪ੍ਰਗਟਾਉਣ ਉਪਰੰਤ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਕੁਲਬੀਰ ਸਿੰਘ ਲੌਂਗੀਵਿੰਡ ਡਾਇਰੈਕਟਰ ਲੈਂਡਮਾਰਗੇਜ ਬੈਂਕ, ਸੂਬਾ ਸਕੱਤਰ ਰਵੀ ਗਰੇਵਾਲ, ਸੀਨੀਅਰ ਕਾਂਗਰਸੀ ਆਗੂ ਗੁਰਸੇਵਕ ਸਿੰਘ ਚੀਮਾ, ਅਵਤਾਰ ਸਿੰਘ ਮਨਾਵਾਂ, ਗੋਗਾ ਸੰਗਲਾ ਸਾਬਕਾ ਚੇਅਰਮੈਨ, ਚੇਅਰਮੈਨ ਸ਼ਿਵਾਜ ਸਿੰਘ ਭੋਲਾ ਮਸਤੇਵਾਲਾ, ਕੌਂਸਲਰ ਬਿੱਟੂ ਮਲਹੋਤਰਾ, ਚੇਅਰਮੈਨ ਪਿ੍ਰੰਤਪਾਲ ਸਿੰਘ ਚੀਮਾ, ਬਲਦੇਵ ਸਿੰਘ ਖੋਸਾ, ਸੁਖਜਿੰਦਰ ਸਿੰਘ ਲੈਂਡਲਾਰਡ, ਸਰਪੰਚ ਅਮਰਜੀਤ ਸਿੰਘ ਖੇਲ੍ਹਾ, ਮਾਸਟਰ ਮਨਜੀਤ ਸਿੰਘ ਖਾਲਸਾ, ਕੌਂਸਲਰ ਵਿਜੇ ਖੁਰਾਣਾ, ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ, ਚੇਅਰਮੈਨ ਜਰਨੈਲ ਸਿੰਘ ਖੰਬੇ, ਡਾ: ਹਰਨੇਕ ਸਿੰਘ ਰੋਡੇ, ਜਸਵਿੰਦਰ ਸਿੰਘ ਬਲਖੰਡੀ, ਸਰਪੰਚ ਕਾਰਜ ਸਿੰਘ ਢੋਲੇਵਾਲ, ਸਰਪੰਚ ਪ੍ਰਗਟ ਸਿੰਘ ਮੌਜੇਵਾਲ, ਸੁਖਦੇਵ ਸਿੰਘ ਨੰਬਰਦਾਰ, ਸੁਪਿੰਦਰ ਸਿੰਘ ਗਿੱਲ, ਚੇਅਰਮੈਨ ਬਲਬੀਰ ਸਿੰਘ ਗਿੱਲ, ਡਾ: ਪਵਨ ਥਾਪਰ, ਕਮਲਰਾਜ ਸੋਢੀ, ਪਾਲ ਸਿੰਘ ਸੈਕਟਰੀ, ਮਾਸਟਰ ਮਨਜੀਤ ਸਿੰਘ, ਮਾਸਟਰ ਲਾਲ ਸਿੰਘ, ਸੌਦਾਗਰ ਸਿੰਘ ਪ੍ਰਧਾਨ, ਪਟਵਾਰੀ ਸੁਰਿੰਦਰਪਾਲ ਸਿੰਘ, ਗਿਆਨੀ ਸ਼ਿੰਦਰ ਸਿੰਘ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਰਣਬੀਰ ਸਿੰਘ ਲਾਲੀ ਪ੍ਰਧਾਨ ਆੜਤੀਆ ਐਸੋਸੀਏਸ਼ਨ, ਕੁਲਦੀਪ ਸਿੰਘ ਨੈਸਲੇ, ਮਲਕੀਤ ਸਿੰਘ ਏ ਅੱਸ ਆਈ, ਚਮਕੌਰ ਸਿੰਘ, ਸਰਪੰਚ ਮੋਹਣ ਸਿੰਘ ਭਿੰਡਰ, ਰਵੀ ਭਿੰਡਰ, ਜੋਗਾ ਸਿੰਘ ਮੈਂਬਰ, ਅਮਰਜੀਤ ਸਿੰਘ ਸਮਰਾ, ਬੇਅੰਤ ਸਿੰਘ ਬਿੱਟੂ ਸਰਪੰਚ ਸੈਦਮੁਹੰਮਦ, ਇਕਬਾਲ ਸਿੰਘ ਘਲੋਟੀ ਸਾਬਕਾ ਸਰਪੰਚ, ਰਾਜ ਸਿੰਘ ਝੰਡਾ ਬੱਗਾ, ਭੁਪਿੰਦਰ ਸਿੰਘ ਰੰਡਿਆਲਾ, ਕੁਲਵੰਤ ਸਿੰਘ ਬਲਖੰਡੀ, ਹੈਪੀ ਸਰਪੰਚ ਮਸੀਤਾਂ, ਸਰਪੰਚ ਰੌਸ਼ਨਵਾਲਾ, ਕੈਪਟਨ ਜੋਰਾ ਸਿੰਘ ਦਾਇਆ, ਬਲਦੇਵ ਸਿੰਘ ਸਰਪੰਚ ਲੋਹਗੜ੍ਹ, ਸੁਖਜਿੰਦਰ ਸਿੰਘ ਡਗਰੂ ਸਰਪੰਚ, ਸਰਪੰਚ ਗੁਰਪ੍ਰੀਤ ਸਿੰਘ ਸ਼ਾਦੀਵਾਲਾ, ਗੁਰਜੰਟ ਸਿੰਘ ਮੁੰਡੀ ਜਮਾਲ, ਜਸਵਿੰਦਰ ਸਿੰਘ ਤਖਤੂਵਾਲਾ, ਸਰਪੰਚ ਕਿੱਲੀ ਗਾਂਧਰਾ,ਗੁਰਭੇਜ ਸਿੰੰਘ ਏ ਪੀ ਓ, ਬੀ ਡੀ ਓ ਮਨਜੋਤ ਸਿੰਘ ਸੋਢੀ, ਸਰਪੰਚ ਲਖਬੀਰ ਸਿੰਘ ਲੱਖਾ ਚੁੱਘਾ ਕਲਾਂ, ਸਾਬਕਾ ਸਰਪੰਚ ਗੁਰਮੇਲ ਸਿੰਘ, ਇਕਬਾਲ ਸਿੰਘ ਪੰਚਾਇਤ ਸਕੱਤਰ, ਸੈਕਟਰੀ ਹਰਜਿੰਦਰ ਸਿੰਘ, ਰਾਜਾ ਸਿੰਘ ਸੈਕਟਰੀ, ਮਨਜੀਤ ਸਿੰਘ ਸੈਕਟਰੀ, ਰੁਪਿੰਦਰ ਸਿੰਘ, ਗੁਰਭੇਜ ਸਿੰਘ, ਰਣਜੀਤ ਸਿੰਘ , ਅਮਿ੍ਰਤਪਾਲ ਸਿੰਘ, ਨਿਰਮਲ ਸਿੰਘ, ਗੁਰਜੰਟ ਸਿੰਘ, ਬਾਬਾ ਸਤਪਾਲ ਸਿੰਘ ਕੋਠੇਰਾਜਪੁਰਾ ਗਊਸ਼ਾਲਾ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ ਸਾਬਕਾ ਸਰਪੰਚ, ਗੁਰਵਿੰਦਰ ਸਿੰਘ ਵਕੀਲ ਸੰਧਵਾਂ, ਕਰਮਜੀਤ ਸਿੰਘ ਵਕੀਲਾਂ, ਗੁਰਚਰਨ ਸਿੰਘ ਭੋਲਾ ਵਕੀਲਾਂ, ਜਸਵੰਤ ਸਿੰਘ ,ਹਰਪ੍ਰੀਤ ਸਿੰਘ ਇੰਦੂ, ਗੁੱਗੂ ਦਾਤਾ ਸਾਬਕਾ ਸਰਪੰਚ, ਸੁਖਦੇਵ ਸਿੰਘ ਠੱਠੀ ਭਾਈ,ਕੁਲਦੀਪ ਸਿੰਘ ਢੋਸ, ਰਜਿੰਦਰਪਾਲ ਸਿੰਘ ਰਾਜੂ ਮੋਗਾ, ਬਲਵੰਤ ਸਿੰਘ ਮੋਗਾ, ਰਣਜੀਤ ਸਿੰਘ ਜੀਤਾ, ਚਮਕੌਰ ਸਿੰਘ ਸਰਾਂ, ਗੁਰਮੇਲ ਸਿੰਘ ਬਾਸੀ ਪੰਪ ਵਾਲੇ, ਵਿੱਕੀ ਕਰਿਆਨਾ ਸਟੋਰ, ਦਿਲਬਾਗ ਸਿੰਘ ਕਪੂਰੇ, ਰਣਜੀਤ ਸਿੰਘ ਮਹਿਰਮੀਆਂ, ਮੋਠਲੀ ਧਰਮਕੋਟ ਕਰਿਆਨਾ ਸਟੋਰ, ਜੰਮੀ ਸਮਾਧਭਾਈ, ਤਾਰਾ ਸਿੰਘ, ਕਰਨੈਲ ਟਰੈਕਟਰ ਵਰਕਸ਼ਾਪ,ਕਮਲਰਾਜ ਸਿੰਘ ਸੋਢੀ ਨੰਬਰਦਾਰ, ਗਣਪਤੀ ਜਗਰਾਓਂ,ਕਰਮਚੰਦ ਭਿੰਡਰ, ਡਾ: ਪਵਿੱਤਰ ਕੌਰ (ਗੌਰਮਿੰਟ ਆਯੁਰਵੈਦਿਕ ਡਿਸਪੈਂਸਰੀ ਭਿੰਡਰਕਲਾਂ) ਅਤੇ ਸਮੂਹ ਨਗਰ ਪੰਚਾਇਤ ਜਲਾਲਾਬਾਦ ਤੋਂ ਇਲਾਵਾ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਸ਼ਖਸੀਅਤਾਂ ਨੇ ਸ. ਨੱਥਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।


