ਬਲੈਰੋ ਗੱਡੀ ਪਲਟੀ, 13 ਵਿਅਕਤੀ ਜ਼ਖਮੀ, ਇਕ ਦੀ ਮੌਤ

ਮੋਗਾ,7 ਦਸੰਬਰ (ਜਸ਼ਨ): ਅੱਜ ਦੇਰ ਸ਼ਾਮ ਮੋਗਾ ਲੁਧਿਆਣਾ ਰੋਡ ’ਤੇ ਪਿੰਡ ਮਹਿਣਾ ਦੇ ਬੱਸੇ ਅੱਡੇ ਨਜ਼ਦੀਕ ਬਲੈਰੋ ਕੈਂਪਰ ਗੱਡੀ ਪਲਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 13 ਵਿਅਕਤੀ ਜ਼ਖਮੀ ਹੋ ਗਏ ਜਿਹਨਾਂ ਵਿਚ 2 ਬੱਚੇ ਵੀ ਸ਼ਾਮਲ ਹਨ। ਮਿ੍ਰਤਕ ਤੋਤਾ ਸਿੰਘ ਬੰਬੀਹਾ ਭਾਈ ਚਾਰ ਲੜਕੀਆਂ ਅਤੇ ਇਕ ਲੜਕੇ ਦਾ ਪਿਤਾ ਹੈ । ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਗਾ ਜ਼ਿਲੇ ਦੇ ਪਿੰਡ ਲੰਢੇ ਰੋਡੇ ਦੇ ਅੱਠ ਪਰਿਵਾਰਾਂ ਦੇ 20 ਦੇ ਕਰੀਬ ਵਿਅਕਤੀ ਜਿਹਨਾਂ ਵਿਚ ਬੱਚੇ ਵੀ ਸ਼ਾਮਲ ਸਨ ਮਲੇਰਕੋਟਲਾ ਵਿਖੇ ਭੋਗ ਸਮਾਗਮ ‘ਚ ਸ਼ਾਮਲ ਹੋਣ ਉਪਰੰਤ ਵਾਪਸ ਆ ਰਹੇ ਸਨ । ਮਹਿਣੇ ਕੋਲ ਇਕ ਬੱਸ ਨੇੜਿਓਂ ਲੰਘਦੇ ਸਮੇਂ ਡਰਾਈਵਰ ਨੂੰ ਡਿਵਾਈਡਰ ਦਿਖਾਈ ਨਹੀਂ ਦਿੱਤਾ ਅਤੇ ਤੇਜ਼ ਰਫਤਾਰ ਬਲੈਰੋ ਗੱਡੀ ਡਿਵਾਈਡਰ ’ਤੇ ਚੜ ਗਈ ਅਤੇ ਤਿੰਨ ਪਲਟੀਆਂ ਖਾਂਦੀ ਹੋਈ ਹਾਦਸਾ ਗ੍ਰਸਤ ਹੋ ਗਈ। ਘਟਨਾ ਉਪਰੰਤ ਕੋਲੋਂ ਲੰਘ ਰਹੇ ਮਹਿਣਾ ਵਾਸੀ ਦਵਿੰਦਰ ਸਿੰਘ ਅਤੇ ਜਸਵੀਰ ਸਿੰਘ ਨੇ ਸਮਾਜ ਸੇਵਾ ਸੁਸਾਇਟੀ ਨੂੰ ਸੂਚਿਤ ਕੀਤਾ ਅਤੇ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਦੀ ਟੀਮ ਦੋ ਗੱਡੀਆਂ ਸਮੇਤ ਮੌਕੇ ’ਤੇ ਪਹੰੁਚੀ ਅਤੇ ਜਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੰੁਚਾਇਆ। ਹਸਪਤਾਲ ਵਿਚ ਜਖਮੀ ਵਿਅਕਤੀਆਂ ਅਤੇ ਉਹਨਾਂ ਦੀ ਸਹਾਇਤਾ ਲਈ ਪਹੰੁਚੇ ਰਿਸ਼ਤੇਦਾਰ ਘਟਨਾ ਤੋਂ ਬੁਰੀ ਤਰਾਂ ਸਹਿਮੇ ਹੋਏ ਸਨ।  ਇਸ ਮੌਕੇ ਗੁਰਸੇਵਕ ਸਿੰਘ ਸੰਨਿਆਸੀ    ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਰਾਈਵਰ ਮੱਖਣ ਸਿੰਘ ਗਿਆਨੀ ਲੰਢੇ ਰੋਡੇ ਦਾ ਪੁੱਤਰ ਹੈ ਅਤੇ ਅਜੇ ਉਸ ਨੇ ਕੁਝ ਸਮਾਂ ਪਹਿਲਾਂ ਹੀ ਇਹ ਗੱਡੀ ਨਵੀਂ ਖਰੀਦੀ ਸੀ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।