ਬੈਂਕ ਦੀ ਬਰਾਂਚ ਅੱਗ ਨਾਲ ਸੜ ਕੇ ਸੁਆਹ

ਮੋਗਾ,ਧਰਮਕੋਟ,8 ਦਸੰਬਰ (ਜਸ਼ਨ/ਰਾਜਵਿੰਦਰ ਸਿੰਘ): ਅੱਜ ਸਵੇਰੇ ਕਰੀਬ 5.15 ਵਜੇ ਧਰਮਕੋਟ ਵਿਖੇ ਸਥਿਤ ਐੱਚ ਡੀ ਐੱਫ ਸੀ ਦੀ ਬੈਂਕ ਦੀ ਬਰਾਂਚ ਨੂੰ ਅਚਾਨਕ ਅੱਗ ਲੱਗ ਗਈ ,ਜਿਸ ਕਾਰਨ ਬਰਾਂਚ ਪੂਰੀ ਤਰਾਂ ਸੜ ਕੇ ਸੁਆਹ ਹੋ ਗਈ । ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਵੇਰ ਵੇਲੇ ਏ ਟੀ ਐੱਮ ਦੇ ਮੁਲਾਜ਼ਮ ਨੂੰ ਸਾਇਰਨ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਜ਼ਿਕਰਯੋਗ ਹੈ ਕਿ ਬਰਾਂਚ ਦੇ ਨਾਲ ਹੀ ਏ ਟੀ ਐੱਮ ਲੱਗਾ ਹੋਇਆ ਹੈ ਅਤੇ ਬੈਂਕ ਦਾ ਸੁਰੱਖਿਆ ਕਰਮੀ ਰਾਤ ਨੂੰ ਏ ਟੀ ਐੱਮ ਵਿਚ ਹੀ ਸੌਂਦਾ ਹੈ। ਮੁਲਾਜ਼ਮ ਨੇ ਤੁਰੰਤ ਬੈਂਕ ਮੈਨੇਜਰ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਡੀ ਐੱਸ ਪੀ ਅਜੇਰਾਜ ਸਿੰਘ ,ਐੱਸ ਐੱਚ ਓ ਧਰਮਕੋਟ ਜੋਗਿੰਦਰ ਸਿੰਘ ਅਤੇ ਬੈਂਕ ਮੈਨੇਜਰ ਪਹੰੁਚੇ । ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬਿ੍ਰਗੇਡ ਦੇ ਕਰਮੀਆਂ ਨੂੰ ਮੁਸ਼ਤੈਦੀ ਨਾਲ ਡਿੳੂਟੀ ਨਿਭਾਉਣੀ ਪਈ ਕਿਉਂਕਿ ਅੱਗ ਸ਼ਾਟ ਸਰਕਟ ਨਾਲ ਲੱਗੀ ਸਮਝੀ ਜਾਂਦੀ ਹੈ । ਅੱਗ ਬੁਝਾਉਣ ਤੋਂ ਬਾਅਦ ਬੈਂਕ ਦੇ ਦੋ ਕਰਮਚਾਰੀਆਂ ਨੇ ਟਾਰਚ ਦੀ ਸਹਾਇਤਾ ਨਾਲ ਬੈਂਕ ਦੇ ਅੰਦਰ ਜਾ ਕੇ ਦੇਖਿਆ ਕਿ ਬੈਂਕ ਪੂਰੀ ਤਰਾਂ ਸੜ ਕੇ ਸੁਆਹ ਹੋ ਗਿਆ ਹੈ। ਬੇਸ਼ੱਕ ਬੈਂਕ ਮਨੈਜਰ  ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੁਪਹਿਰ ਤੱਕ ਬੈਂਕ ਨੂੰ ਹੋਏ ਨੁਕਸਾਨ ਦਾ ਵੇਰਵਾ ਦੱਸਣ ਲਈ ਆਖਿਆ ਹੈ ਪਰ ਅਪੁਸ਼ਟ ਖਬਰਾਂ ਮੁਤਾਬਕ ਬੈਂਕ ਵਿਚ ਪਿਆ ਕੈਸ਼ ਸੁਰੱਖਿਅਤ ਹੈ ਪਰ ਬੈਂਕ ਵਿਚ ਰਿਕਾਰਡ ,ਕੰਪਿੳੂਟਰ ਅਤੇ ਫਰਨੀਚਰ ਸੜ ਕੇ ਸੁਆਹ ਹੋਇਆ ਹੈ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।