ਬਾਬਾ ਫਰੀਦ ਕਾਲਜ ਆਫ਼ ਨਰਸਿੰਗ ਵਿਖੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

ਕੋਟਕਪੂਰਾ, 8 ਦਸੰਬਰ (ਟਿੰਕੂ) :- ਸਥਾਨਕ ਬਾਬਾ ਫਰੀਦ ਕਾਲਜ ਆਫ਼ ਨਰਸਿੰਗ ਵਿਖੇ ਬੀਐਸਸੀ (ਤੀਜੇ ਸਾਲ) ਦੀਆਂ ਵਿਦਿਆਰਥਣਾਂ ਵਲੋਂ ਲਾਈ ਗਈ ਵਰਕਸ਼ਾਪ ਦਾ ਆਗਾਜ਼ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ, ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੋਕਰ, ਮੈਡਮ. ਮਨਪ੍ਰੀਤ ਕੌਰ ਪੰਡੇਰ, ਪਿ੍ਰੰਸ. ਕੁਸ਼ਨਪ੍ਰੀਤ ਕੌਰ ਅਤੇ ਵਾਈਸ ਪਿ੍ਰੰਸ. ਵੀਰਪਾਲ ਕੌਰ ਨੇ ਸਾਂਝੇ ਤੌਰ ’ਤੇ ਸ਼ਮਾਂ ਰੋਸ਼ਨ ਕਰਕੇ ਕੀਤਾ, ਜਦਕਿ ਮੁੱਖ ਮਹਿਮਾਨ ਵਜੋਂ ਮੈਡਮ ਮਨਪ੍ਰੀਤ ਕੌਰ ਪੰਡੇਰ (ਯੂਨਿਵਰਸਿਟੀ ਕਾਲਜ ਆਫ਼ ਨਰਸਿੰਗ ਜਲਾਲਾਬਾਦ) ਨੇ ਸ਼ਿਰਕਤ ਕੀਤੀ। ਆਰਗੇਨਾਈਜ਼ਰ ਮੈਡਮ ਮਰਿੰਦਰਪਾਲ ਕੌਰ ਅਤੇ ਮੈਡਮ ਮਨਪ੍ਰੀਤ ਕੌਰ ਨੇ ਮੈਨੇਜਮੈਂਟ ਸਮੇਤ ਸਟਾਫ਼ ਤੇ ਵਿਦਿਆਰਥਣਾਂ ਦਾ ਵਰਕਸ਼ਾਪ ’ਚ ਪੁੱਜਣ ’ਤੇ ਸੁਆਗਤ ਕੀਤਾ। ਉਪਰੰਤ ਵਿਦਿਆਰਥਣਾਂ ਨੇ ਡਾਇਸੈਸਟਰ ਅਤੇ ਉਸਦੇ ਕਾਰਨਾ ਬਾਰੇ ਵਿਸਥਾਰਪੂਰਵਕ ਦੱਸਿਆ। ਮਨਪ੍ਰੀਤ ਕੌਰ, ਸ਼ਿਖਾ ਕਪੂਰ, ਸੁਖਮਨਪ੍ਰੀਤ ਕੌਰ, ਸੁਖਪ੍ਰੀਤ ਕੌਰ, ਅਮਨਦੀਪ ਕੌਰ, ਕਾਜਲ ਦੇਵੀ, ਸੁਖਦੀਪ ਕੌਰ ਤੇ ਨਵਪ੍ਰੀਤ ਕੌਰ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕੁਦਰਤੀ ਆਫ਼ਤਾਂ ਤੇ ਮਨੁੱਖੀ ਆਫ਼ਤਾਂ ਬਾਰੇ ਪ੍ਰੋਜੈਕਟਰ ਦੀ ਵਰਤੋਂ ਨਾਲ ਵੀਡੀਓ ਸਮੇਤ ਵਿਸਥਾਰਪੂਰਵਕ ਦੱਸਿਆ, ਕਿ ਕੁਦਰਤੀ ਆਫ਼ਤਾਂ ਤੋਂ ਬਚਣ ਵਾਸਤੇ ਕੀ ਕੁੱਝ ਕਰਨਾ ਚਾਹੀਦਾ ਹੈ।

ਇਸ ਮੌਕੇ ਵਿਦਿਆਰਥਣਾਂ ਵਲੋਂ ਕੁਦਰਤੀ ਆਫ਼ਤਾਂ ਤੇ ਮਨੁੱਖੀ ਆਫ਼ਤਾਂ ’ਤੇ ਤਿਆਰ ਕੀਤੇ ਗਏ ਮਾਡਲ ਮੁਕਾਬਲਿਆਂ ’ਚ ਖੁਸ਼ਬੂ, ਪ੍ਰਭਦੀਪ ਕੌਰ ਅਤੇ ਕੈਵਿਨਪ੍ਰੀਤ ਕੌਰ ਨੇ ਪਹਿਲਾ ਸਥਾਨ, ਦੂਜਾ ਰਜਿੰਦਰ ਕੌਰ, ਜਸਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਅਤੇ ਤੀਜਾ ਸਥਾਨ ਇਸ਼ਪਿੰਦਰ ਕੌਰ, ਲਵਪ੍ਰੀਤ ਕੌਰ ਤੇ ਜਗਦੀਸ਼ ਜੋਤੀ ਨੇ ਹਾਸਲ ਕੀਤਾ। ਡਾ. ਢਿੱਲੋਂ ਅਤੇ  ਡਾ. ਛੋਕਰ ਨੇ ਵਿਦਿਆਰਥਣਾਂ ਨੂੰ ਕੁਦਰਤੀ ਆਫਤਾਂ ਤੋਂ ਬਾਅਦ ਨਰਸਾਂ ਦੀ ਅਹਿਮ ਭੂਮਿਕਾ ਬਾਰੇ ਦੱਸਿਆ ਕਿ ਕਿਸ ਤਰਾਂ ਨਰਸਾਂ ਮੌਕੇ ’ਤੇ ਜਾ ਕਿ ਆਪਣਾ ਰੋਲ ਨਿਭਾ ਸਕਦੀਆਂ ਹਨ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਹਰਮਨਪ੍ਰੀਤ ਕੌਰ ਅਤੇ ਕੁਲਦੀਪ ਕੌਰ ਨੇ ਨਿਭਾਈ।
   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।