‘‘ਮੁਟਿਆਰਾਂ ਵੀ ਗਭਰੂਆਂ ਨਾਲੋਂ ਘੱਟ ਨਹੀਂ’’-ਹਰਵਿੰਦਰ ਸਲੀਣਾ

ਮੋਗਾ,11 ਦਸੰਬਰ (ਜਸ਼ਨ): ਜਿੱਥੇ ਅੱਜ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿਚ ਧੱਸਦੀ ਜਾ ਰਹੀ ਹੈ ਉੱਥੇ ਅਜਿਹੇ ਨੌਜਵਾਨਾਂ ਦੀ ਵੀ ਘਾਟ ਨਹੀਂ ਜੋ ਮਿਹਨਤ ਕਰਕੇ ਆਪਣਾ ਆਪ ਤਾਂ ਸੰਵਾਰਦੇ ਹੀ ਹਨ ,ਬਲਕਿ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣਦੇ ਹਨ। ਅਜਿਹੀ ਹੀ ਮਿਸਾਲ ਬਣਿਆ ਹੈ ਸਲੀਣਾ ਜਿੰਮ ਦੇ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਸਲੀਣਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦੀ ਰੋਕਥਾਮ ਖਿਲਾਫ ਮੁਹਿੰਮ ਚਲਾਉਣ ਦੇ ਨਾਲ ਨਾਲ ਸਰੀਰ ਸੰਭਾਲ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਆ ਰਹੇ ਹਨ । ਉਹ ਸਮੇਂ ਸਮੇਂ ਤੇ ਬਹੁਤ ਵੱਡੇ ਇੰਡੀਆ ਪੱਧਰ ਦੇ ਟੂਰਨਾਮੈਂਟ ਅਤੇ ਬਾਡੀ ਬਿਲਡਿੰਗ ਦੇ ਮੁਕਾਬਲੇ ਕਰਵਾਉਂਦੇ ਰਹਿੰਦੇ ਹਨ ਪਰ ਉਹਨਾਂ ਇਸ ਵਾਰ ਪੰਜਾਬ ਵਿਚ ਪਹਿਲੀ ਵਾਰ ਕੁੜੀਆਂ ਦਾ ਵੀ ‘ਸਟਰੌਂਗ ਵੂਮੈਨ’(STRONG WOMAN )ਦਾ ਕੰਪੀਟੀਸ਼ਨ ਕਰਵਾਇਆ ਜਿਸ ਵਿਚ ਇੰਡੀਆ ਦੇ ਕੋਨੇ ਕੋਨੇ ਤੋਂ ਪਹੁੰਚਣ ਵਾਲੀਆਂ ਮੁਟਿਆਰਾਂ ਨੇ ਸਾਬਤ ਕਰ ਦਿੱਤਾ ਕਿ ਉਹ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹਨ ।

 ਇਹਨਾਂ ਮੁਕਾਬਲਿਆਂ ਦੌਰਾਨ ‘ਚ ਟਾਇਰ ਦੇ ਪਲਟੇ ਲਵਾਉਣੇ ,ਪੱਥਰ ਚੁੱਕ ਕੇ ਟੇਬਲ ’ਤੇ ਰੱਖਣਾ,30 ਕਿਲੋ ਦੀ ਬੋਰੀ ਲੈ ਕੇ ਭੱਜਣਾ ,ਫਾਰਮਰ ਵਾਕ ਕਰਨਾ ਆਦਿ ਦਿਲਚਸਪ ਖੇਡਾਂ ਦੇਖਣ ਨੂੰ ਮਿਲੀਆਂ । ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਹਰਵਿੰਦਰ ਸਿੰਘ ਸਲੀਣਾ ਨੇ ਦੱਸਿਆ ਕਿ ਫਰਵਰੀ 2019 ਵਿਚ ਤਲਵੰਡੀ ਭਾਈ ,ਮਾਰਚ ‘ਚ ਲਖਨੳੂ ਅਤੇ ਉਸ ਤੋਂ ਬਾਅਦ ਕਨੇਡਾ ਵਿਖੇ ਪ੍ਰੇਮ ਸਿੰਘ ਕਨੇਡਾ ਯੂ ਪੀ ਵਾਲਿਆਂ ਵੱਲੋਂ ਕਰਵਾਏ ਜਾ ਰਹੇ ਟੂਰਨਾਮੈਂਟਾਂ ਵਿਚ ਨੈਸ਼ਨਲ ਦੀਆਂ ਕੁੜੀਆਂ ਅਤੇ ਮੁੰਡਿਆਂ ਦੀਆਂ ਟੀਮਾਂ ਕਨੇਡਾ ਲੈ ਕੇ ਜਾਣਗੇ। ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ 10 ਬਾਡੀ ਬਿਲਡਰ , 10 ਵੂਮੈਨ ਬਾਡੀ ਬਿਲਡਰ,10 ਸਟਰੌਂਗ ਮੈੱਨ (STRONG MEN )ਅਤੇ 10 ਸਟਰੌਂਗ ਵੂਮੈਨ(STRONG WOMEN ) ਸਮੇਤ 40 ਮੈਂਬਰਾਂ ਦੀ ਟੀਮ ਨੂੰ ਲੈ ਕੇ ਜਾਣਗੇ ਤਾਂ ਕਿ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਖਿਡਾਰੀ ਜਵਾਨੀ ਨੂੰ ਪ੍ਰਭਾਵਿਤ ਕਰ ਸਕਣ ਅਤੇ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਦੇ ਪਿੜ ਵਿਚ ਪਰਤ ਆਉਣ ਅਤੇ ਪੰਜਾਬ ਦੇ ਰੰਗਲੇ ਦਿਨਾਂ ਦੀ ਵਾਪਸੀ ਹੋ ਸਕੇ। ਜ਼ਿਕਰਯੋਗ ਹੈ ਕਿ ਜਗਰਾਓਂ ਵਿਖੇ  ‘ਸਟਰੌਂਗ ਵੂਮੈਨ’ ਦੇ ਹੋਏ ਕੰਪੀਟੀਸ਼ਨ ਦੌਰਾਨ ਇਸ ਸ਼ਲਾਘਾਯੋਗ ਕਾਰਜ ਲਈ ਜਿੱਥੇ ਉੱਘੇ ਖੇਡ ਪਰਮੋਟਰ ਪੁਸ਼ਪਿੰਦਰ ਸਿੰਘ ਪੱਪੀ,ਪ੍ਰੇਮ ਸਿੰਘ ਕਨੇਡਾ ਯੂ ਪੀ ਵਾਲੇ, ਤਰਸੇਮ ਸਰਾਂ,ਜਗਸੀਰ ਮੋਗਾ,ਬੰਟੀ ਜਗਰਾਓਂ ,ਦਿਲਪ੍ਰੀਤ ਸੋਢੀ ਨੇ ਹਰਵਿੰਦਰ ਸਿੰਘ ਸਲੀਣਾ ਨੂੰ ਵਧਾਈ ਦਿੱਤੀ ਉੱਥੇ ਭਵਿੱਖ ਵਿਚ ਹਰ ਤਰਾਂ ਦਾ ਸਹਿਯੋਗ ਦੇਣ ਦੀ ਪ੍ਰਤੀਬੱਧਤਾ ਵੀ ਪ੍ਰਗਟਾਈ ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।