ਸਰਕਾਰੀ ਅਧਿਆਪਕਾ ਕੰਵਲਪ੍ਰੀਤ ਕੌਰ ਸੰਧੂ ਨੇ ਸ.ਪ੍ਰਾ.ਸ.ਮਾਹਲਾ ਕਲਾਂ ਦੇ ਵਿਦਿਆਰਥੀਆਂ ਨੂੰ ਬੂਟ ਵੰਡ ਕੇ ਮਨਾਇਆ ਬੇਟੀ ਦਾ ਜਨਮ ਦਿਨ

ਮੋਗਾ, 15 ਦਸੰਬਰ (ਜਸ਼ਨ):-ਸਰਕਾਰੀ ਪ੍ਰਾਇਮਰੀ ਸਕੂਲ ਮਾਹਲਾ ਕਲਾਂ ਦੀ ਅਧਿਆਪਕਾ ਕੰਵਲਪ੍ਰੀਤ ਕੌਰ ਸੰਧੂ ਪਤਨੀ ਪੱਤਰਕਾਰ ਅਤੇ ਸਮਾਜ ਸੇਵੀ ਰਾਜਵੀਰ ਸਿੰਘ ਭਲੂਰੀਆ ਨੇ ਆਪਣੀ ਬੇਟੀ ਸਨਮਵੀਰ ਕੌਰ ਸੰਧੂ ਦਾ 14ਵਾਂ ਜਨਮ ਦਿਨ ਸਕੂਲ ਦੇ ਲੋੜਵੰਦ ਬੱਚਿਆ ਨੂੰ ਬੂਟ ਵੰਡ ਕੇ ਮਨਾਇਆ।ਉਕਤ ਸਮਾਜ ਸੇਵੀ ਜੋੜੀ ਵੱਲੋਂ ਨਵੀ ਪਿਰਤ ਪਾਉਦੇ ਹੋਏ ਮਾਹਲਾ ਕਲਾਂ ਦੇ ਪ੍ਰਾਇਮਰੀ ਸਕੂਲ ਵਿੱਚ ਪੜਦੇ ਲੋੜਵੰਦ 54 ਬੱਚਿਆਂ ਨੂੰ ਬੂਟ ਦਿੱਤੇ ਗਏ ।ਇਸ ਮੌਕੇ ਤੇ ਉਨਾ੍ਹ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਸੇਵਾ ਦਾ ਇਹ ਕੰੰਮ ਕਰਦੇ ਹੋਏ ਉਨਾ੍ਹ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਜਿੰਨਾ੍ਹ ਨੇ ਉਨਾ੍ਹ ਕੋਲੋ ਇਹ ਸੇਵਾ ਕਰਵਾਈ ਹੈ ਅਤੇ ਉਹ ਅੱਗੇ ਤੋਂ ਹਰ ਸਾਲ ਇਸੇ ਤਰਾ੍ਹ ਨਾਲ ਸੇਵਾ ਕਰਿਆ ਕਰਨਗੇ। ਜਿਕਰਯੋਗ ਹੈ ਕਿ ਉਕਤ ਸਮਾਜ ਸੇਵੀ ਜੋੜੀ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਕੂਲ਼ਾਂ ਵਿੱਚ ਪੜਦੇ ਬੱਚਿਆਂ ਨੂੰ ਪੜਾਈ ਵਿੱਚ ਹਰ ਸੰਭਵ ਮਦਦ ਕਰ ਰਹੀ ਹੈ ਇਸ ਤੋਂ ਇਲਾਵਾ ਗਰੀਬ ਪਰਿਵਾਰਾਂ ਨੂੰ ਵੀ ਸਮੇ ਸਮੇ ਤੇ ਮਦਦ ਕਰਦੇ ਆ ਰਹੇ ਹਨ।ਇਸ ਮੌਕੇ ਤੇ ਹਾਜਰ ਪਿੰਡ ਦੇ ਪਤਵੰਤੇ ਅਤੇ ਸਕੂਲ ਵਿਕਾਸ ਕਮੇਟੀ ਦੇ ਮੈਬਰ ਜਸਪਾਲ ਸਿੰਘ ਅਤੇ ਜਗਪਾਲ ਸਿੰਘ ਨੇ ਕਿਹਾ ਕਿ ਉਹ ਸੰਧੂ ਪਰਿਵਾਰ ਦਾ ਧੰਨਵਾਦ ਕਰਦੇ ਹਨ ਜਿੰਨਾ੍ਹ  ਨੇ ਉਨਾ੍ਹ ਦੇ ਪਿੰਡ ਮਾਹਲਾ ਕਲਾਂ ਦੇ ਲੋੜਵੰਦ ਬੱਚਿਆ ਦੀ ਮਦਦ ਕੀਤੀ ਹੈ ।ਇਸ ਸਮੇ ਉਨਾ੍ਹ ਨੇ ਬੇਟੀ ਦੇ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਅਤੇ ਸਮੂਹ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਉਹ ਵੀ ਮੈਡਮ ਕੰਵਲ ਸੰਧੂ ਵੱਲੋਂ ਕੀਤੇ ਹੋਏ ਕਾਰਜ਼ ਤੋਂ ਸੇਧ ਲੈਣ ਅਤੇ ਆਪੋ ਆਪਣੇ ਸਕੂਲਾਂ ਵਿੱਚ ਬੱਚਿਆਂ ਦੀ ਮਦਦ ਜਰੂਰ ਕਰਨ ।ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਫੱਗਣ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਾਹਲਾ ਕਲਾਂ, ਸਮਾਜ ਸੇਵੀ ਕੁਲਦੀਪ ਸਿੰਘ ਕੈਲਾਸ਼,ਸਕੂਲ ਵਿਕਾਸ ਕਮੇਟੀ ਦੇ ਪ੍ਰਧਾਨ ਨੰਬਰਦਾਰ ਇਕਬਾਲ ਸਿੰਘ,ਪੰਚ ਨਗਿੰਦਰ ਕਾਕਾ ਸਿੰਘ ,ਜਸਵੀਰ ਭਲੂਰੀਆ,ਬਲਵਿੰਦਰ ਸਿੰਘ ਖਾਲਸਾ,ਜਸਪਾਲ ਸਿੰਘ ,ਜਗਪਾਲ ਸਿੰਘ ,ਸੇਵਕ ਸਿੰਘ ,ਮਾਨ ਸਿੰਘ,ਅੰਗਰੇਜ ਸਿੰਘ,ਰਾਜਾ ਸਿੰਘ ਆਦਿ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।