ਸ਼ਾਰਟ ਫਿਲਮ ‘ਵਿਕਾਸ’ ਦੀ ਸ਼ੂਟਿੰਗ ਮੁਕੰਮਲ

ਮੋਗਾ ,16 ਦਸੰਬਰ(ਜਸ਼ਨ):ਪਿੰਡਾਂ ਦੀ ਮੌਜੂਦਾ ਸਿਆਸਤ ਦਾ ਸੱਚ ਬਿਆਨ ਕਰਕੇ ਲੋਕਾਂ ਨੂੰ ਸੁਚੇਤ ਕਰਨ ਦੇ ਨਜ਼ਰੀਏ ਤੋਂ ਲੇਖਕ ਕੁਲਵੰਤ ਘੋਲੀਆ ਦੁਆਰਾ ਲਿਖੀ ਕਹਾਣੀ ‘ਵਿਕਾਸ’ ਦੇ ਆਧਾਰਿਤ ਡਾਇਰੈਕਟਰ ਸੁੱਖੀ ਫੂਲੇਵਾਲੀਆ ਦੀ ਨਿਰਦੇਸ਼ਨਾਂ ਹੇਠ ਤਿਆਰ ਕੀਤੀ ਜਾ ਰਹੀ ‘ਵਿਕਾਸ’ ਦ ਡਿਵੈਲਪਮੈਂਟ ਸ਼ਾਰਟ ਫਿਲਮ ਦੀ ਸ਼ੂਟਿੰਗ ਮੋਗਾ ਜਿਲ੍ਹੇ ਦੇ ਪਿੰਡਾਂ ‘ਚ ਮੁਕੰਮਲ ਕਰ ਲਈ ਗਈ। ਇਸ ਫਿਲਮ ਦੇ ਡਾਇਲਾਗ ਸੁੱਖੀ ਫੂਲੇਵਾਲਾ ਨੇ, ਪਲੇਬੈਕ ਮਿਊਜਕ ਗੁਰਸੇਵਕ ਘੋਲੀਆ ਦਾ ਅਤੇ ਪੰਮੀ ਦੀਨਾਂ, ਸੁਖਦੇਵ ਲੱਧੜ, ਹਰਮਿੰਦਰ ਕੋਟਲਾ, ਪ੍ਰਗਟ ਸਮਾਧਵੀ, ਬੌਸ ਗਿੱਲ, ਜੱਜ ਜਟਾਣਾ, ਹਰਪ੍ਰੀਤ ਰਾਜਸਥਾਨੀ, ਪ੍ਰਮਜੀਤ ਭੱਟੀ, ਵੀਰਪਾਲ ਘਾਰੂ, ਗੁਰਜੀਤ ਕੌਰ, ਕੁਲਵੰਤ ਮਾਣੂੰਕੇ ਨੇ ਫਿਲਮ ‘ਚ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਕਲਾਈਮੈਕਸ ਸ਼ਾਟ ਮੌਕੇ ਸਮਾਜਸੇਵੀ ਤੇ ਮਹਿਮਾਨ ਅਦਾਕਾਰ ਮਹਿੰਦਰਪਾਲ ਲੂੰਬਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਮੌਕੇ ਇਸ ਉਪਰਾਲੇ ਦੀ ਪ੍ਰਸੰਸਾਂ ਕਰਦਿਆਂ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਦਰਸ਼ਕਾਂ ਤੋਂ ਇਸ ਦੇ ਅਹਿਮ ਸੰਦੇਸ਼ ਪ੍ਰਤੀ ਗੰਭੀਰਤਾ ਦਿਖਾਣ ਅਤੇ ਉਸ ‘ਤੇ ਅਮਲ ਕਰਨ ਦੀ ਆਸ ਕੀਤੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।