ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਵਾਲਿਆਂ ਨੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੈਲੰਡਰ ਕੀਤਾ ਜਾਰੀ

ਬਾਘਾਪੁਰਾਣਾ,19 ਦਸੰਬਰ (ਜਸ਼ਨ): ਆਲ ਇੰਡੀਆ ਵਾਲਮੀਕ ਖਾਲਸਾ ਦਲ ਵੱਲੋਂ ਗੁਰਦੁਆਰਾ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦਾ ਕੈਲੰਡਰ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਜਾਰੀ ਕੀਤਾ । ਇਸ ਮੌਕੇ ਸ੍ਰ: ਚਰਨ ਸਿੰਘ ਚੌਧਰੀ ਐੱਫ ਸੀ ਆਈ ਨੇ ਸੰਤ ਬਾਬਾ ਗੁਰਦੀਪ ਸਿੰਘ ਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਸਮਾਜ ਲਈ ਪ੍ਰੇਰਨਾ ਸਰੋਤ ਤੇ ਕਠਿਨਾਈਆਂ ‘ਤੇ ਫਤਹਿ ਹਾਸਲ ਕਰਨ ਲਈ ਮਿਸਾਲ ਹੈ ਅਤੇ ਦਲ ਦੇ ਮੁੱਖ ਸੇਵਾਦਾਰ ਸ੍ਰ: ਅਮਰਜੀਤ ਸਿੰਘ ਗਿੱਲ ਨੇ ਆਏ ਹੋਏ ਕਮੇਟੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਸ੍ਰ:ਬੇਅੰਤ ਸਿੰਘ ਗਿੱਲਜ਼ਿਲਾਂ ਪ੍ਰਧਾਨ,ਪ੍ਰਦੀਪ ਸ਼ਰਮਾ ਕਮੇਟੀ ਮੈਂਬਰ, ਕੇਵਲ ਸਿੰਘ ਘਾਰੂ, ਜਗਤਾਰ ਸਿੰਘ ਡਰੋਲੀ,ਬਾਬਾ ਮੰਗਲ ਸਿੰਘ ਐੱਫ ਸੀ ਆਈ,ਨੇਕ ਸਿੰਘ,ਬੂਟਾ ਸਿੰਘ ਸੈਕਟਰੀ ਟਰਾਲੀ ਯੂਨੀਅਨ, ਬੇਅੰਤ ਸਿੰਘ,ਦਲਜੀਤ ਸਿੰਘ ਸਟੂਡੀਓ, ਬਲਵੰਤ ਸਿੰਘ ਭਾਊ ਅਤੇ ਪੂਰਨ ਸਿੰਘ ਆਦਿ ਹਾਜ਼ਰ ਸਨ।