ਕੋਈ ਹੁੱਲੜਬਾਜੀ ਕਰਨ ਦੀ ਕੋਸ਼ਿਸ ਨਾ ਕਰੇ, ਸਖਤੀ ਨਾਲ ਪੇਸ਼ ਆਵਾਂਗੇ-ਡੀਐਸਪੀ ਰਣਜੋਧ ਸਿੰਘ

ਬਾਘਾਪੁਰਾਣਾ,19 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਪੰਚਾਇਤੀ ਚੋਣਾਂ ਦੇ ਕਾਗਜ ਭਰਨ ਲਈ ਅੱਜ ਆਖਰੀ ਦਿਨ ਨਗਰ ਕੌਸਲ ਅਤੇ ਮਾਰਕਿਟ ਕਮੇਟੀ ਦਫਤਰ ਵਿਖੇ ਵੱਖ-ਵੱਖ ਪਾਰਟੀਆਂ ਵੱਲੋੋਂ ਸਰਪੰਚੀ ਅਤੇ ਪੰਚ ਦੇ ਦਾਅਵੇਦਾਰ ਵੱਲੋਂ ਵੱਡੀ ਗਿਣਤੀ ’ਚ ਵੱਖ-ਵੱਖ ਦਾਅਵੇਦਾਰਾਂ ਵੱਲੋਂ ਕਾਗਜ ਭਰੇ ਗਏ ਬੇਸ਼ੱਕ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਕਾਗਜ ਭਰਨ ਦਾ ਕੰੰਮ ਸਾਤੀਂ ਨਾਲ ਨੇਪਰੇ ਚੜ ਗਿਆ। ਐਸਪੀਐਚ ਪਿ੍ਰਥੀਪਾਲ ਸਿੰਘ ਅਤੇ ਡੀਐਸਪੀ ਰਣਜੋਧ ਸਿੰਘ ਦੀ ਅਗਵਾਈ ’ਚ ਪੁਲਿਸ ਪਾਰਟੀ ਵੱਲੋਂ ਪੂਰੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਐਸਐਸਪੀ ਮੋਗਾ ਗੁਰਲੀਨ ਸਿੰਘ ਵੱਲੋਂ ਸੁੱਰਖਿਆ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਇਸ ਮੌਕੇ ’ਤੇ ਐਸਪੀਐਚ ਪਿ੍ਰਥੀਪਾਲ ਸਿੰਘ ਅਤੇ ਸਥਾਨਕ ਡੀਐਸਪੀ ਰਣਜੋਧ ਸਿੰਘ ਨੇ ਦੱਸਿਆ ਕਿ ਮਾਣਯੋਗ ਐਸਐਸਪੀ ਮੋਗਾ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਕਾਗਜ ਭਰਨ ਦੇ ਮੱਦੇਨਜਰ ਪੂਰੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਕਿਸੇ ਵੀ ਵਿਆਕਤੀ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਸ ਨੰੁ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ ਅਤੇ ਵੋਟਾਂ ਪੈਣ ਵਾਲੇ ਦਿਨ ਤੱਕ ਪੂਰੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨਾਂ ਦਾਅਵੇਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਕਿਸੇ ਵੀ ਤਰਾਂ ਦੀ ਹੁੱਲੜਬਾਜੀ ਕਰਨ ਦੀ ਕੋਸ਼ਿਸ ਨਾ ਕਰਨ ਵਰਨਾ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਜਦ ਉਨਾਂ ਨੂੰ ਪੁੱਛਿਆ ਗਿਆ ਕਿ ਇੱਕ-ਦੋ ਉਮੀਦਵਾਰਾਂ ਤੋਂ ਫਾਈਲਾਂ ਖੋਈਆਂ ਗਈਆਂ ਹਨ ਤਾਂ ਉਨਾਂ ਕਿਹਾ ਕਿ ਰਸਤੇ ਬਗੈਰਾ ਵਿੱਚ ਚਾਹੇ ਹੋ ਗਿਆ ਹੋਵੇ ਪਰ ਨਗਰ ਕੌਸਲ ਅਤੇ ਮਾਰਕਿਟ ਕਮੇਟੀ ਦਫਤਰ ’ਚ ਚਿੜੀ ਨਹੀਂ ਫੜਕਨ ਦਿੱਤੀ ਗਈ ਅਤੇ ਨਾ ਹੀ ਉਨਾਂ ਪਾਸ ਕੋਈ ਲਿਖਤੀ ਸ਼ਿਕਾਇਤ ਆਈ ਹੈ। ਇਸ ਮੌਕੇ ’ਤੇ ਡਿਉਟੀ ਮੈਜਿਸਟਰੇਟ ਤਹਿਸੀਲਦਾਰ ਲਕਸੇ ਕੁਮਾਰ ਗੁਪਤਾ,ਥਾਣਾ ਮੁਖੀ ਜਸਵੰਤ ਸਿੰਘ,ਇੰਸ: ਪਰਸਨ ਸਿੰਘ,ਏਐਸਆਈ ਸੁਲੇਮਾਨ,ਰੀਡਰ ਸਰਬਜੀਤ ਸਿੰਘ, ਰੀਡਰ ਸਵਰਨਜੀਤ ਸਿੰਘ,ਰੀਡਰ ਅਮਰਜੀਤ ਸਿੰਘ,ਹੋਲਦਾਰ ਕਿ੍ਰਸ਼ਨ ਕੁਮਾਰ,ਹੋਲਦਾਰ ਸੇਵਾ ਸਿੰਘ ਆਦਿ ਭਾਰੀ ਗਿਣਤੀ ਸੁਰੱਖਿਆ ਫੋਰਸਾਂ ਤਾਇਨਾਤ ਸਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।