ਆਰ.ਆਈ.ਈ.ਸੀ. ਨੇ ਪਤੀ-ਪਤਨੀ ਦਾ ਲਗਵਾਇਆ ਕੈਨੇਡਾ ਦਾ ਵਿਜਟਰ ਵੀਜਾ,ਸੰਸਥਾ ਪਾਸੋਂ ਸਟੂਡੈਂਟ ਅਤੇ ਵਿਜਟਰ ਵੀਜਾ ਲਗਵਾਉਣ ਲਈ ਲੋਕਾਂ ‘ਚ ਭਾਰੀ ਉਤਸ਼ਾਹ- ਬਾਂਸਲ

ਮੋਗਾ, 15 ਦਸੰਬਰ(ਜਸ਼ਨ):  ਸਟੂਡੈਂਟ ਅਤੇ ਵਿਜਟਰ ਵੀਜਾ ਲਗਵਾਕੇ ਲੋਕਾਂ ਦੇ ਵਿਦੇਸ਼ ਜਾਣ ਦੇ ਸਪਨਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਸਾਕਾਰ ਕਰ ਰਹੀ ਪੰਜਾਬ ਦੀ ਨਾਮਵਰ ਸੰਸਥਾ ਆਰ.ਆਈ.ਈ.ਸੀ. ਜੋ ਸਥਾਨਕ ਬਸ ਸਟੈਂਡ ਦੇ ਕੋਲ ਸਥਿਤ ਹੈ, ਦੇ ਵੱਲੋਂ ਜਿੱਥੇ ਆਏ ਦਿਨ ਵਿਦਿਆਰਥੀਆਂ ਦੇ ਕੈਨੇਡਾ, ਆਸਟ੍ਰੇਲੀਆ ਅਤੇ ਨਿੳੂਜੀਲੈਂਡ ਦੇ ਸਟੱਡੀ ਵੀਜਾ ਲਗਵਾਏ ਜਾ ਰਹੇ ਹਨ ਉੱਥੇ ਸੰਸਥਾ ਵੱਲੋਂ ਲੋਕਾਂ ਦੇ ਵਿਜਟਰ ਵੀਜਾ ਵੀ ਬੇਹਤਰੀਨ ਢੰਗ ਨਾਲ ਲਗਵਾਕੇ ਲੋਕਾਂ ਦੇ ਸਪਨਿਆਂ ਨੂੰ ਸਾਕਾਰ ਕੀਤਾ ਜਾ ਰਿਹਾ ਹੈ। ਇਸ ਤਹਿਤ ਅੱਜ ਸੰਸਥਾ ਵੱਲੋਂ ਹਰਮੇਸ਼ ਲਾਲ ਅਤੇ ਰੁਪਿੰਦਰ ਕੌਰ ਦਾ ਕੈਨੇਡਾ ਦਾ 10 ਸਾਲਾਂ ਵਿਜਟਰ ਵੀਜਾ  ਲਗਵਾਕੇ ਦਿੱਤਾ ਗਿਆ ਹੈ। ਅੱਜ ਉਕਤ ਪਤੀ ਪਤਨੀ ਨੂੰ ਵੀਜਾ ਕਾਪੀ ਸੌਂਪਦਿਆਂ ਹੋਏ ਸੰਸਥਾ ਦੇ ਐਮ.ਡੀ. ਮੈਡਮ ਕੀਰਤੀ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਸੰਸਥਾ ਦਾ ਬੇਹਤਰੀਨ ਸਟਾਫ ਅਤੇ ਸੰਸਥਾ ਦੇ ਸੀ.ਈ.ਓ. ਰੋਹਿਤ ਬਾਂਸਲ ਵੱਲੋਂ ਫਾਈਲ ਇਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਕਿ ਇੰਮੀਗ੍ਰੇਸ਼ਨ ਵੱਲੋਂ ਵੀਜਾ ਸੰਬੰਧੀ ਮੰਜੂਰੀ ਪਹਿਲ ਦੇ ਆਧਾਰ ਤੇ ਮਿਲ ਜਾਂਦੀ ਹੈ। ਉਨਾਂ ਕਿਹਾ ਕਿ ਸਾਡੀ ਸੰਸਥਾ ਦੇ ਮੁੱਖ ਦਫਤਰ ਮੋਗਾ ਤੋਂ ਜਿੱਥੇ ਵਿਦਿਆਰਥੀ ਅੱਜ ਵੀਜਾ ਲਗਵਾਕੇ ਵਿਦੇਸ਼ਾਂ ‘ਚ ਸੈਟਲਡ ਹਨ ਉੱਥੇ ਸੰਸਥਾ ਦੇ ਜਗਰਾਓ ਸਥਿਤ ਦਫਤਰ ਤੋਂ ਵੀ ਵਿਦਿਆਰਥੀਆਂ ‘ਚ ਵੀਜਾ ਲਗਵਾਉਣ ਸੰਬੰਧੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਸੰਸਥਾ ਦੇ ਸੀ.ਈ.ਓ. ਰੋਹਿਤ ਬਾਂਸਲ, ਐਮ.ਡੀ. ਮੈਡਮ ਕੀਰਤੀ ਬਾਂਸਲ ਅਤੇ ਸਟਾਫ ਨੇ ਉਕਤ ਪਤੀ ਪਤਨੀ ਨੂੰ ਵੀਜਾ ਸੰਬੰਧੀ ਵਧਾਈ ਦਿੱਤੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।