ਤੇਜ਼ ਰਫ਼ਤਾਰ ਟਰੱਕ ਨੇ ਛੋਟੇ ਹਾਥੀ ਟੈਂਪੂ ਨੂੰ ਮਾਰੀ ਟੱਕਰ ,ਟੈਂਪੂੂ ਡਰਾਈਵਰ ਦੀ ਮੌਤ

ਮੋਗਾ,24 ਜਨਵਰੀ (ਜਸ਼ਨ): ਅੱਜ ਸ਼ਾਮ ਕੋਟਕਪੁਰਾ ਬਾਈਪਾਸ ’ਤੇ ਉੱਚੇ ਪੁਲ ਤੋਂ ਇਕ ਤੇਜ਼ ਰਫ਼ਤਾਰ ਟਰੱਕ ਨੇ ਛੋਟੇ ਹਾਥੀ ਟੈਂਪੂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਟੈਂਪੂੂ ਡਰਾਈਵਰ ਦੀ ਮੌਤ ਹੋ ਗਈ । ਹਾਦਸਾ ਇਨਾਂ ਭਿਆਨਕ ਸੀ ਕਿ ਟੈਂਪੂ ਦੇ ਚੀਥੜੇ ਉੱਡ ਗਏ । ਇਸ ਟੱਕਰ ਉਪਰੰਤ ਟਰੱਕ ਚਾਲਕ ਨੇ ਟਰੱਕ ਭਜਾ ਕੇ ਲਿਜਾਣ ਦੀ ਕਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਦਾ ਪਿੱਛਾ ਕੀਤਾ ਜਿਸ ਕਰਕੇ ਟਰੱਕ ਚਾਲਕ ਥੋੜੀ ਦੂਰ ਜਾ ਕੇ ਟਰੱਕ ਰੋਕਣ ਉਪਰੰਤ ਟਰੱਕ ਛੱਡ ਕੇ ਭੱਜ ਗਿਆ । ਇਸ ਮਾਮਲੇ ਦੀ ਜਾਂਚ ਕਰ ਰਹੇ ਫੋਕਲ ਪੁਆਇੰਟ ਚੌਂਕੀ ਦੇ ਏ ਐੱਸ ਆਈ ਨੇ ਦੱਸਿਆ ਕਿ ਲੁਧਿਆਣਾ ਵਾਸੀ ਜੀਵਨ ਸਿੰਘ ਆਪਣੇ ਟੈਂਪੂ ’ਤੇ ਸਮਾਨ ਲੋਡ ਕਰਕੇ ਕੋਟਕਪੂਰਾ ਵੱਲ ਜਾ ਰਿਹਾ ਸੀ ਪਰ ਪੁਲ ’ਤੇ ਚੜ੍ਹਦੇ ਸਮੇਂ ਸਾਹਮਣਿਓਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ । ਉਹਨਾਂ ਦੱਸਿਆ ਕਿ ਜ਼ਖਮੀ ਹੋਏ ਜੀਵਨ ਸਿੰਘ ਦੀ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ ।


