ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 37ਵੀਂ ਬਰਸੀ ਮਨਾਈ

*ਕਾਮਰੇਡ ਧਾਲੀਵਾਲ ਦੇ ਸੁਪਨਿਆਂ ਦਾ ਸਮਾਜਵਾਦੀ ਸਮਾਜ ਬਣਾਉਣਾ ਸਮੇਂ ਦੀ ਮੁੱਖ ਲੋੜ : ਕਾਮਰੇਡ ਵਿਦਿਆ ਸਾਗਰ ਗਿਰੀ
ਮੋਗਾ, 17 ਅਕਤੂਬਰ (ਇਕਬਾਲ ਸਿੰਘ ਖਹਿਰਾ) ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਵੱਲੋਂ ਹਰ ਸਾਲ ਦੀ ਤਰ੍ਹਾਂ ਬੱਸ ਸਟੈਂਡ ਵਿਖੇ, ਆਪਣੇ ਮਹਿਬੂਬ ਆਗੂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 37ਵੀਂ ਬਰਸੀ ਮਨਾਈ ਗਈ । ਇਸ ਮੌਕੇ ਰੋਡਵੇਜ਼ ਦੇ ਕਾਮਿਆਂ ਦੇ ਨਾਲ ਨਾਲ ਬਿਜਲੀ ਬੋਰਡ, ਪੀ.ਆਰ.ਟੀ.ਸੀ.ਮੁਲਾਜਮ, ਆਂਗਣਵਾੜੀ, ਆਸ਼ਾ ਵਰਕਰ, ਮਜ਼ਦੂਰ, ਕਿਸਾਨ, ਨਰੇਗਾ, ਨੌਜਵਾਨ, ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ ।ਕਾਮਰੇਡ ਧਾਲੀਵਾਲ ਦੀ ਸੋਚ ਨੂੰ ਪਰਣਾਏ ਲੋਕ "ਬਾਈ ਨਛੱਤਰ ਧਾਲੀਵਾਲ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ"ਅਤੇ "ਕਾਮਰੇਡ ਨਛੱਤਰ ਸਿੰਘ ਧਾਲੀਵਾਲ ਅਮਰ ਹੈ "ਦੇ ਨਾਰੇ ਲਾਉਂਦਿਆਂ ਲੋਕ ਕਾਫਲੇ ਬੰਨ ਕੇ ਪੰਡਾਲ ਵਿੱਚ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਆਏ ਹੋਏ ਲੋਕਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਕਿਰਤੀ ਲੋਕਾਂ ਦੇ ਹੱਕਾਂ ਹਿੱਤਾਂ ਦੀ ਖਾਤਰ ਦਿੱਤੀ। ਕੁਰਬਾਨੀ ਦਾ ਪੰਜਾਬ ਰੋਡਵੇਜ਼ ਦੇ ਕਾਮਿਆਂ ਦੇ ਨਾਲ ਨਾਲ ਸਮੂਹ ਕਿਰਤੀ ਲੋਕਾਂ ਨੇ
ਸੱਚਮੁੱਚ ਮੁੱਲ ਪਾਇਆ ਹੈ। ਉਨ੍ਹਾਂ ਦੀ 37ਵੀਂ ਬਰਸੀ ਤੇ ਇੰਨੀ ਵੱਡੀ ਗਿਣਤੀ ਵਿੱਚ ਤੁਹਾਡਾ ਪਹੁੰਚਣਾ ਉਨ੍ਹਾਂ ਦੀ ਹਰਮਨਪਿਆਰਤਾ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਕਾਮਰੇਡ ਧਾਲੀਵਾਲ ਦੇ ਸੁਪਨਿਆਂ ਦਾ ਸਮਾਜਵਾਦੀ ਪ੍ਰਬੰਧ ਸਿਰਜਣਾ ਅੱਜ ਸਮੇਂ ਦੀ ਮੁੱਖ ਲੋੜ ਹੈ ।ਇਸ ਮੌਕੇ ਏਟਕ ਦੇ ਸਕੱਤਰ ਕਾਮਰੇਡ ਵਿਦਿਆ ਸਾਗਰ ਗਿਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ ਸੋਚ ਤੇ ਪਹਿਰਾ ਦੇ ਕੇ ਹੀ ਅੱਜ ਆਪਾਂ ਪਬਲਿਕ ਸੈਕਟਰ ਦੀ ਰਾਖੀ ਕਰ ਸਕਦੇ ਹਾਂ। ਉਹਨਾਂ ਆਖਿਆ ਕਿ ਸਿਰਫ ਪਬਲਿਕ ਸੈਕਟਰ ਹੀ ਲੋਕਾਂ ਨੂੰ ਸਹੂਲਤਾਂ ਦੇ ਸਕਦਾ ਹੈ । ਪ੍ਰਾਈਵੇਟ ਸੈਕਟਰ ਤਾਂ ਹਰ ਖੇਤਰ ਵਿੱਚ ਲੋਕਾਂ ਦੀ ਲੁੱਟ ਹੀ ਕਰ ਸਕਦਾ ਹੈ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਪਬਲਿਕ ਸੈਕਟਰ ਨੂੰ ਤਬਾਹ ਕਰਕੇ ਕੁਝ ਘਰਾਣਿਆਂ ਨੂੰ ਫਾਇਦਾ ਪਹੁੰਚਾ ਰਹੀਆਂ ਹਨ । ਇਸ ਰੁਝਾਨ ਨੂੰ ਠੱਲ ਸਿਰਫ ਕਾਮਰੇਡ ਧਾਲੀਵਾਲ ਦੀ ਸੋਚ ਵਾਲੀਆਂ ਕਮਿਊਨਿਸਟ ਪਾਰਟੀਆਂ ਨੂੰ ਮਜਬੂਤ ਕਰਕੇ ਹੀ ਪਾਈ ਜਾ ਸਕਦੀ ਹੈ। ਇਸ ਮੌਕੇ ਉੱਘੇ ਲੇਖਕ ਅਤੇ ਮਾਰਕਸਵਾਦੀ ਚਿੰਤਕ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਕਿਰਤ ਕਰਨ ਵਾਲੇ ਲੋਕ ਗਰੀਬੀ ਦੀਆਂ ਡੂੰਘੀਆਂ ਖੱਡਾਂ ਵਿੱਚ ਡਿੱਗ ਰਹੇ ਹਨ ਅਤੇ ਮੋਦੀ ਦੇ ਕੁਝ ਕੁ ਜੋਟੀਦਾਰ ਅਮੀਰੀ ਦੀਆਂ ਚੋਟੀਆਂ ਸਰ ਰਹੇ ਹਨ ਹੈ । ਉਨ੍ਹਾਂ ਅੱਗੇ ਕਿਹਾ ਕਿ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਹੋ ਰਹੀਆਂ ਬਗਾਵਤਾਂ ਦੱਸਦੀਆਂ ਹਨ ਕਿ ਲੋਕ ਇਸ ਘਟੀਆ ਸਰਮਾਏਦਾਰੀ ਪ੍ਰਬੰਧ ਦਾ ਬਦਲ ਚਾਹੁੰਦੇ ਹਨ। ਕਾਮਰੇਡ ਧਾਲੀਵਾਲ ਦੀ ਸੋਚ ਹੀ ਦੇਸ਼ ਨੂੰ ਸਹੀ ਬਦਲ ਦੇ ਸਕਦੀ ਹੈ ।ਇਸ ਮੌਕੇ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਨੇ ਕਿਹਾ ਕਿ ਅੱਜ ਪੈਦਾਵਾਰੀ ਸ਼ਕਤੀਆਂ ਏ ਆਈ(ਆਰਟੀਫਿਸ਼ਲ ਇੰਟੈਲੀਜੈਂਸੀ) ਤੱਕ ਪਹੁੰਚ ਗਈ ਗਈਆਂ ਹਨ। ਇਨ੍ਹਾਂ ਹਾਲਤਾਂ ਵਿੱਚ ਸਾਡੇ ਅੱਗੇ ਸਵਾਲ ਕਿਰਤ ਕਰਨ ਵਾਲੇ ਲੋਕਾਂ ਨੂੰ ਰੁਜ਼ਗਾਰ ਵਿੱਚ ਲੈ ਕੇ ਜਾਣ ਦਾ ਹੈ । ਬੇਰੁਜ਼ਗਾਰੀ ਦੇ ਹੱਲ ਲਈ ਸਾਨੂੰ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦਾ ਮਾਰਕਸਵਾਦੀ ਫਲਸਫਾ ਰਾਹ ਦਰਸਾਉਂਦਾ ਹੈ ਕਿ ਸਾਨੂੰ ਹਰ ਹੱਥ ਨੂੰ ਰੁਜ਼ਗਾਰ ਦੇਣ ਲਈ ਕਾਨੂੰਨ ਦੁਆਰਾ ਸਥਾਪਿਤ ਕੰਮ ਦਿਹਾੜੀ ਘੱਟ ਕਰਨੀ ਪਵੇਗੀ। ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਵਰਕਿੰਗ ਪ੍ਰਧਾਨ ਸੁਖਦੇਵ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਨੂੰ ਯਾਦ ਕਰਦਿਆਂ ਪਬਲਿਕ ਸੈਕਟਰ ਦੀ ਮਜਬੂਤੀ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਰਮਾਏਦਾਰੀ ਪੱਖੀ ਨੀਤੀਆਂ ਕਰਨ ਰੋਡਵੇਜ਼ ਪੀ.ਆਰ.ਟੀ.ਸੀ ਬਿਜਲੀ ਬੋਰਡ ਅਤੇ ਹੋਰ ਵੱਡੇ ਪਬਲਿਕ ਅਦਾਰੇ ਖਤਮ ਹੋਣ ਦੇ ਕਿਨਾਰੇ ਹਨ । ਆਮ ਲੋਕ ਇਲਾਜ ਮਹਿੰਗਾ ਹੋਣ ਕਾਰਨ ਬਿਨ-ਇਲਾਜੇ ਮਰਨ ਲਈ ਮਜਬੂਰ ਹਨ ।ਸਰਵ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਮਹੇਸ਼ਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵੱਲ ਜਾ ਰਹੇ ਹਨ ਜਿਸ ਦਾ ਕਿ ਸਰਕਾਰਾਂ ਨੂੰ ਕੋਈ ਫਿਕਰ ਨਹੀਂ । ਉਨ੍ਹਾਂ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਨੌਜਵਾਨਾਂ ਨੂੰ ਕੰਮ ਦੀ ਗਰੰਟੀ ਦਿੰਦਾ ਭਗਤ ਸਿੰਘ ਨੈਸ਼ਨਲ ਰੁਜ਼ਗਾਰ ਗਰੰਟੀ ਐਕਟ ਬਨੇਗਾ ਬਣਨਾ ਚਾਹੀਦਾ ਹੈ ਤਾਂ ਹੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ । ਇਸ ਵੇਲੇ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਧਾਲੀਵਾਲ ਡਾਇਰੀ ਵੀ ਰਿਲੀਜ਼ ਕੀਤੀ ਗਈ ਅਤੇ ਉਨ੍ਹਾਂ ਦੇ ਪਿੰਡ ਬੱਧਨੀ ਖੁਰਦ ਦੇ ਹੋਣਹਾਰ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਇਪਟਾ ਮੋਗਾ ਦੀ ਟੀਮ ਵੱਲੋਂ ਕਾਮਰੇਡ ਜਗਰੂਪ ਦਾ ਲਿਖਿਆ ਅਤੇ ਅਵਤਾਰ ਚੜਿੱਕ ਅਤੇ ਰਮਨ ਗਿੱਲ ਦੀ ਨਿਰਦੇਸ਼ਨਾ ਹੇਠ ਨਾਟਕ ਫੈਸਲਾ, ਗੀਤ ਅਤੇ ਕੋਰੀਓਗ੍ਰਾਫੀਆਂ ਮੈਂ ਵੀ ਕੀਤੀਆਂ ਗਈਆਂ। ਅਵਤਾਰ ਚੜਿੱਕ ਅਤੇ ਇਕਬਾਲ ਚੜਿੱਕ ਨੇ ਭੰਡਾਂ ਦੀ ਪੇਸ਼ਕਾਰੀ ਦੌਰਾਨ ਸੰਜੀਦਾ ਮੁੱਦਿਆਂ ਨੂੰ ਲੋਕਾਂ ਦੇ ਰੂਬਰੂ ਕੀਤਾ।ਸਟੇਜ ਦੀ ਕਾਰਵਾਈ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਚਲਾਈ। ਅੰਤ ਵਿੱਚ ਆਈ ਹੋਈ ਲੋਕਾਂ ਦਾ ਧੰਨਵਾਦ ਜਥੇਬੰਦੀ ਦੇ ਸਰਪ੍ਰਸਤ ਕਾਮਰੇਡ ਗੁਰਦੀਪ ਸਿੰਘ ਮੋਤੀ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਪੰਜਾਬ ਦੇ ਚੇਅਰਮੈਨ ਅਵਤਾਰ ਸਿੰਘ ਤਾਰੀ, ਪ੍ਰਧਾਨ ਦੀਦਾਰ ਸਿੰਘ ਮੰਡ, ਜਨਰਲ ਸਕੱਤਰ ਗੁਰਜੰਟ ਸਿੰਘ ਕੋਕਰੀ, ਉੱਘੇ ਸਾਹਿਤਕਾਰ ਡਾਕਟਰ ਸੁਰਜੀਤ ਸਿੰਘ ਬਰਾੜ, ਬਿਕਰਮਜੀਤ ਸਿੰਘ ਛੀਨਾ, ਗੁਰਦੀਪ ਸਿੰਘ ਮੁੱਲਾਂਪੁਰ, ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ, ਸਕੱਤਰ ਜਗਸੀਰ ਖੋਸਾ, ਗੁਰਪ੍ਰੀਤ ਸਿੰਘ ਧੂਹੜ, ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਦੀ ਸੁਰਿੰਦਰ ਸਿੰਘ ਬਰਾੜ ਕਾਮਰੇਡ ਗੁਰਮੀਤ ਸਿੰਘ ਧਾਲੀਵਾਲ, ਬਿਜਲੀ ਬੋਰਡ ਦੇ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਬਲਰਾਜ ਸਿੰਘ ਭੰਗੂ, ਕਾਮਰੇਡ ਬਚਿੱਤਰ ਸਿੰਘ ਧੋਥੜ, ਮੁਲਾਜ਼ਮ ਆਗੂ ਰਣਜੀਤ ਸਿੰਘ ਰਾਣਵਾ, ਪੀ.ਆਰ.ਟੀ.ਸੀ ਯੂਨੀਅਨ ਦੇ ਪ੍ਰਧਾਨ ਦਲਜੀਤ ਸਿੰਘ, ਸੁਖਦੇਵ ਰਾਮ ਸੁੱਖੀ, ਪ੍ਰੇਮ ਚਾਵਲਾ ਸਕੱਤਰ, ਅਵਤਾਰ ਸਿੰਘ ਗਗੜਾ ਆਗੂ ਪੈਨਸ਼ਨਰ ਯੂਨੀਅਨ, ਪੰਜਾਬ ਗੌਰਮਿੰਟ ਟੀਚਰ ਯੂਨੀਅਨ ਦੇ ਸੁਰਿੰਦਰ ਪੁਆਰੀ, ਆਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਕੌਰ ਰਣ, ਗੁਰਮੇਲ ਸਿੰਘ ਨਾਹਰ, ਨੌਜਵਾਨ ਆਗੂ ਕਰਮਵੀਰ ਕੌਰ ਬੱਧਨੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅਮਰੀਕ ਸਿੰਘ ਮਸੀਤਾਂ, ਕਾਮਰੇਡ ਬਚਿੱਤਰ ਸਿੰਘ ਧੋਥੜ, ਵਿਦਿਆਰਥੀ ਆਗੂ ਨਵਜੋਤ ਬਿਲਾਸਪੁਰ, ਸਵਰਾਜ ਖੋਸਾ, ਹਰਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਆਂਗਨਵਾੜੀ ਆਗੂ ਗੁਰਚਰਨ ਕੌਰ ਮੋਗਾ, ਇਕਬਾਲ ਸਿੰਘ ਪਠਾਣਕੋਟ, ਪੋਹਲਾ ਸਿੰਘ ਬਰਾੜ, ਡਾਕਟਰ ਇੰਦਰਵੀਰ ਗਿੱਲ, ਨੌਜਵਾਨ ਆਗੂ ਬੋਹੜ ਸਿੰਘ ਬੁੱਟਰ, ਕੁਲਵੰਤ ਸਿੰਘ ਸਾਬਕਾ ਸਰਪੰਚ ਬੱਧਨੀ ਖੁਰਦ, ਹਰਨੇਕ ਸਿੰਘ ਰੋਡੇ, ਕਿਸਾਨ ਆਗੂ ਸੂਰਤ ਸਿੰਘ ਧਰਮਕੋਟ, ਗੁਰਮੇਲ ਸਿੰਘ ਨਾਹਰ, ਉੱਘੇ ਲੇਖਕ ਸੁਖਮੰਦਰ ਸਿੰਘ ਤੂਰ, ਬਲਬੀਰ ਸਿੰਘ ਰਾਮੂੰਵਾਲੀਆ, ਐਪਸੋ ਆਗੂ ਇੰਜ: ਸਵਰਨ ਸਿੰਘ ਖੋਸਾ, ਚਮਕੌਰ ਸਿੰਘ ਬਘਿਆਣਾ, ਹਰਬੰਸ ਸਾਗ਼ਰ, ਅਸ਼ੋਕ ਕੌਸ਼ਲ, ਜੁਗਰਾਜ ਰਾਮਾ ਬਰਨਾਲਾ, ਕਾਮਰੇਡ ਗੁਰਮੀਤ ਸਿੰਘ ਵਾਂਦਰ, ਕਾਮਰੇਡ ਸ਼ੇਰ ਸਿੰਘ ਦੌਲਤਪੁਰਾ ਸਰਪੰਚ, ਕਾਮਰੇਡ ਮਹਿੰਦਰ ਸਿੰਘ ਧੂੜਕੋਟ, ਸਿੰਕਦਰ ਸਿੰਘ ਮਧੇਕੇ, ਹਰੀ ਬਹਾਦਰ ਬਿੱਟੂ, ਚਮਨ ਲਾਲ ਸੰਘੇਲੀਆ, ਸਤਵੰਤ ਸਿੰਘ ਖੋਟਾ, ਇਸਤਰੀ ਸਭਾ ਦੇ ਆਗੂ ਸਰਬਜੀਤ ਕੌਰ ਖੋਸਾ, ਪੱਪੀ ਢਿੱਲਵਾਂ , ਅਮਨਦੀਪ ਕੌਰ ਆਸ਼ਾ ਹਾਜ਼ਰ ਸਨ।


