ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕਾਂ ਲਈ ਆਰਟੀਫਿਸ਼ਅਲ ਇੰਟੈਲੀਜੈਂਸ ਵਿਸ਼ੇ ਤੇ ਵਰਕਸ਼ਾਪ ਲਗਾਈ ਗਈ

ਮੋਗਾ ,28 ਦਸੰਬਰ (ਜਸ਼ਨ ) ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਧਿਆਪਕਾਂ ਲਈ ਆਰਟੀਫਿਸ਼ਲ ਇੰਟੈਲੀਜਸ ਵਿਸ਼ੇ ਤੇ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਅਜੋਕੇ ਸਮੇਂ ਵਿੱਚ ਟੈਕਨੋਲੋਜੀ ਦੇ ਵੱਧਦੇ ਪ੍ਰਭਾਵ ਨੂੰ ਵੇਖਦਿਆਂ ਰੋਬੋਟ ਦੁਆਰਾ ਅਧਿਆਪਨ ਸੇਵਾਵਾਂ ਦੇਣ ਦੀ ਟਰੇਨਿੰਗ ਦਿੱਤੀ ਗਈ। ਇਹ ਵਰਕਸ਼ਾਪ ਮੈਡਮ ਖੁਸ਼ਮਨ ਵੱਲੋਂ ਲਗਾਈ ਗਈ। ਮੈਡਮ ਖੁਸ਼ਮਨ ਨੇ ਦੱਸਿਆ ਕਿ ਰੋਬੋਟ ਹਰ ਵਿਸ਼ੇ ਅਤੇ ਹਰ ਭਾਸ਼ਾ ਵਿੱਚ ਕਿਸੇ ਵੀ ਪ੍ਰਸ਼ਨ ਦਾ ਉੱਤਰ ਤਸੱਲੀ ਬਖਸ਼ ਦੇ ਸਕਦਾ ਹੈ। ਰੋਬੋਟ ਦੀ ਪੂਰੀ ਕਾਰਜ ਪ੍ਰਣਾਲੀ ਅਧਿਆਪਕਾਂ ਨੂੰ ਸਮਝਾਈ ਗਈ ।ਇਸ ਸਮੇਂ ਸਕੂਲ ਦੇ ਸਾਰੇ ਵਿਭਾਗਾਂ ਦੇ ਕੋਆਰਡੀਨੇਟਰ ਅਤੇ ਵਿਭਾਗ ਮੁਖੀ ਵੀ ਹਾਜ਼ਰ ਸਨ।