ਹੇਮਕੁੰਟ ਸਕੂਲ ਦੇ ਐੱਨ.ਐੱਸ .ਐੱਸ ਵਲੰਟੀਅਰਜ਼ ਨੇ ਵੋਟਰ ਦਿਵਸ ਸਬੰਧੀ ਕੀਤਾ ਜਾਗਰੂਕ

ਮੋਗਾ, 24ਜਨਵਰੀ (ਜਸ਼ਨ )-ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ -ਈਸੇ-ਖਾਂ ਵਿਖੇ ਵੋਟਰ ਦਿਵਸ ਬੜੇ ਉਤਸ਼ਾਹ ਅਤੇ ਜਾਗਰੂਕਤਾ ਨਾਲ ਮਨਾਇਆ ਗਿਆ।ਵੋਟਰ ਦਿਵਸ ਮਨਾਉਣ ਦਾ ਮਕਸਦ ਵਿਿਦਆਰਥੀਆਂ ਵਿੱਚ ਲੋਕਤੰਤਰ ਮੁੱਲਾਂ ਅਤੇ ਵੋਟ ਅਧਿਕਾਰ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਵੋਟਰ ਦਿਵਸ ਦੌਰਾਂਨ ਪ੍ਰੋਗਰਾਮ ਅਫਸਰ ਦੀ ਨਿਗਾਰਨੀ ਵਿੱਚ ਐੱਨ.ਐੱਸ .ਐੱਸ ਵਲੰਟਰੀਜ਼ ਵੱਲੋਂ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ। ਵਿਿਦਆਰਥੀਆਂ ਨੇ ਵੋਟ ਦੀ ਮਹੱਤਤਾ ਬਾਰੇ ਭਾਸ਼ਣ ਦਿੱਤੇ,ਪੋਸਟਰ ਤਿਆਰ ਕੀਤੇ ਅਤੇ “ਹਰ ਵੋਟ ਕੀਮਤੀ ਹੈ” ਦਾ ਸ਼ੰਦੇਸ਼ ਦਿੱਤੇ ।ਵਲੰਟੀਅਰਜ਼ ਵੱਲੋਂ ਸਭ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ,ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਸ਼ੰਦੇਸ਼ ਵਿੱਚ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਮੂਲ ਅਧਿਕਾਰ ਅਤੇ ਫਰਜ਼ ਹੈ।ਉਨ੍ਹਾਂ ਨੇ ਵਿਿਦਆਰਥੀਆਂ ਨੂੰ ਭਵਿੱਖ ਵਿੱਚ ਸੋਚ-ਵਿਚਾਰ ਨਾਲ ਅਤੇ ਨਿਡਰ ਹੋ ਕੇ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ।ਇਸ ਸਮੇਂ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਨੌਜਵਾਨਾਂ ਦੀ ਸੂਝ-ਬੁੂਝ ਅਤੇ ਭਾਗੀਦਾਰੀ ਤੇ ਨਿਰਭਰ ਕਰਦੀਹੈ।


