ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ 18/19/ 20 ਮਾਰਚ 2026 ਨੂੰ

ਮੋਗਾ, 1 ਫਰਵਰੀ (ਜਸ਼ਨ )ਅੱਜ ਦਿਨ ਐਤਵਾਰ ਸਮੂਹ ਧਾਰਮਿਕ ਤੇ  ਸਮਾਜ ਸੇਵੀ ਜਥੇਬੰਦੀਆਂ ਦੀ ਮੀਟਿੰਗ ਕੁਲਵਿੰਦਰ ਸਿੰਘ ਜੀ ਅਗਵਾਈ ਵਿੱਚ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਬੁਲਾਈ ਗਈ। ਇਸ ਮੀਟਿੰਗ ਵਿੱਚ ਕਰਵਾਏ ਜਾ ਰਹੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ 18/19/ 20 ਮਾਰਚ 2026 ਨੂੰ ਨਵੀਂ ਅਨਾਜ ਮੰਡੀ ਵਿਖੇ ਹੋ ਰਹੇ ਹਨ। ਇਸ ਸਮਾਗਮ ਨੂੰ ਕਰਾਉਣ ਲਈ ਸਮੂਹ ਜਥੇਬੰਦੀਆਂ ਦੇ ਸੁਝਾਅ ਲਏ ਗਏ। ਜਿਸ ਵਿੱਚ ਸਟੇਜ ਦੀ ਸੇਵਾ ਸੰਭਾਲਦੇ ਹੋਏ ਹਰਜਿੰਦਰ ਸਿੰਘ ਹੈਪੀ ਨੇ ਪ੍ਰੋਗਰਾਮ ਦੀ ਰੂਪ ਰੇਖਾ ਨੂੰ ਵਿਸਥਾਰ ਪੂਰਵਕ ਦੱਸਿਆ। ਜਿਸ ਵਿੱਚ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ,ਬਲਜੀਤ ਸਿੰਘ ਚਾਨੀ, ਰਾਮਗੜੀਆ ਸੰਗਠਨ ਵੱਲੋਂ ਕੁਲਵੰਤ ਸਿੰਘ,ਖੰਡ ਕੀਰਤਨੀ ਜਥੇ ਵੱਲੋਂ ਨਵਤੇਜ ਸਿੰਘ ਪ੍ਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਸ਼ਾਹਕੋਟ ਦਲ ਵੱਲੋਂ ਰਜਿੰਦਰ ਸਿੰਘ ਗੁਰਦੇਵ ਸਿੰਘ ਅਤੇ ਮੈਂਬਰ ਕ੍ਰਿਸ਼ਨਪੁਰਾ ਦਲ ਤੋਂ ਮੇਜਰ ਸਿੰਘ ਅਤੇ ਉਹਨਾਂ ਦੇ ਨਾਲ ਆਏ ਮੈਂਬਰਾਂ ਨੇ ਆਪਣੇ ਆਪਣੇ ਸੁਝਾ ਦਿੱਤੇ ਖਾਲਸਾ ਸੇਵਾ ਸੁਸਾਇਟੀ ਵੱਲੋਂ ਦਲਜੀਤ ਸਿੰਘ ਹਰਪ੍ਰੀਤ ਸਿੰਘ ਖੀਵਾ,ਰਸ਼ਪਾਲ ਸਿੰਘ ਕਸਯਾ ਰਾਜਪੂਤ ਮਹਿਰਾ ਸਭਾ ਵੱਲੋਂ ਨਿਰਮਲ ਸਿੰਘ ਮੀਨੀਆ ਭਾਈ ਘਨ੍ਹਈਆ ਜੀ ਜਲ ਸੇਵਾ ਸੋਸਾਇਟੀ ਵੱਲੋਂ ਹਰਮਨਦੀਪ ਸਿੰਘ ਖਾਲਸਾ,ਹਰਜਸ ਸਿੰਘ ਤਲਵੰਡੀ ਭਾਈ ਤੋਂ ਪਵਨਦੀਪ ਸਿੰਘ,ਅਮਨਦੀਪ ਸਿੰਘ ਹਿਊਮਨ ਇੰਪਰੂਵਮੈਂਟ ਸੁਸਾਇਟੀ ਮੋਗਾ ਵੱਲੋਂ ਸੰਜੀਵ ਅਰੋੜਾ ਜੀ,ਸਤਪਾਲ ਸਿੰਘ ਕੰਡਾ, ਗੁਰਜਿੰਦਰ ਸਿੰਘ ਧੰਮੂ, ਬਲਵਿੰਦਰ ਸਿੰਘ ,ਗੁਰਦਰਸ਼ਨ ਸਿੰਘ ਸਾਹਿਬਜਾਦਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੁਸਾਇਟੀ ਵੱਲੋਂ ਰਣਜੀਤ ਸਿੰਘ ਹਰਿਮੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਸਮਾਜ ਸੇਵੀ ਧਾਰਮਿਕ ਜਥੇਬੰਦੀਆਂ ਨੇ ਇਸ ਸੇਵਾਵਾਂ ਵਿੱਚ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ ਇਸ ਸਮੇਂ ਪ੍ਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੋਗਾ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਆਏ ਹੋਏ ਦਲਾਂ ਜਥੇਬੰਦੀਆਂ ਸਮਾਜ ਸੇਵਾ ਸੋਸਾਇਟੀਆਂ ਅਤੇ ਹੋਰ ਜਥੇਬੰਦੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਇਸ ਸਮੇਂ ਅਮਰੀਕ ਸਿੰਘ ਆਰਸਨ ਦਫਤਰ ਸਕੱਤਰ ਵਾਈਸ ਪ੍ਰਧਾਨ ਗੁਰਮੇਲ ਸਿੰਘ ਕੈਸ਼ੀਅਰ ਕੇਵਲ ਸਿੰਘ,ਸਹਾਇਕ ਕੈਸ਼ੀਅਰ ਭੁਪਿੰਦਰ ਸਿੰਘ, ਮੋਹਨ ਸਿੰਘ,ਅਮਨਦੀਪ ਸਿੰਘ ਪ੍ਰਚਾਰਕ,ਗੁਰਦਰਸ਼ਨ ਸਿੰਘ ਹੈਪੀ ਸਤਨਾਮ ਸਿੰਘ ਧੱਲੇ ਕੇ,ਹਰਿਮੰਦਰ ਸਿੰਘ ਖਾਲਸਾ ,ਰਣਜੀਤ ਸਿੰਘ ਹਰਦਿਆਲ ਸਿੰਘ,ਪ੍ਰਧਾਨ ਦਸਤਾਰ ਚੇਤਨਾ ਮਾਰਚ ਕਮੇਟੀ ਅੰਮ੍ਰਿਤ ਪਾਲ ਸਿੰਘ, ਰਸਪਾਲ ਸਿੰਘ ਬੁੱਟਰ, ਮਨਦੀਪ ਸਿੰਘ ਖੋਸਾ ਅਤੇ ਹੋਰ ਬਹੁਤ ਪਤਵੰਤੇ ਸੱਜਣ ਹਾਜ਼ਰ ਸਨ ਇਸ ਸਮੇਂ ਕੁਲਵਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਤੇ ਅੰਮ੍ਰਿਤ ਸੰਚਾਰ ਵਾਸਤੇ ਵੀ ਬੇਨਤੀਆਂ ਕੀਤੀਆਂ ਜੋ ਕਿ 20 ਮਾਰਚ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਹੋ ਰਿਹਾ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਸਮਾਗਮ ਨੂੰ ਚੜ੍ਹਦੀ ਕਲਾ ਨਾਲ ਕਰਾਈਏ।