ਜੋਨਲ ਕ੍ਰਿਕਟ ਟੂਰਨਾਮੈਂਟ ਵਿੱਚ ਹੇਮਕੁੰਟ ਸਕੂਲ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਮੋਗਾ, 22 ਅਗਸਤ (ਜਸ਼ਨ) ਜੋਨ ਕੋਟ-ਈਸੇ-ਖਾਂ ਦੇ ਪ੍ਰਧਾਨ ਪ੍ਰਿੰਸੀਪਲ ਜਗਰਾਜ ਸਿੰਘ ਸਕੱਤਰ ਪਲਵਿੰਦਰ ਸਿੰਘ ਲੈਕਚਰਾਰ ਸੀਨੀ.ਸੰਕੈ.ਸਕੂਲ ਘਲੋਟੀ ਦੀ ਨਿਗਰਾਨੀ ਹੇੇਠ 28 ਵੀਆਂ ਸਕੂਲ ਜੋਨਲ ਪੱਧਰ ਸਕੂਲ ਖੇਡਾਂ 2025 ਸ.ਸੀਨੀ.ਸੰਕੈ.ਸਕੂਲ ਘਲੋਟੀ ਦੀਆਂ ਗਰਾਂਊਡਾਂ ਵਿੱਚ ਕਰਵਾਈਆਂ ਗਈਆਂ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੀਆਂ ਅੰਡਰ-14,17,ਅਤੇ 19 ਲੜਕੇ-ਲੜਕੀਆਂ ਨੇ ਕ੍ਰਿਕਟ ਵਿੱਚ ਭਾਗ ਲਿਆ । ਜਿਸ ਵਿੱਚ ਹੇਮਕੁੰਟ ਸਕੂਲ ਦੇ ਖਿਡਾਰੀਆਂ ਨੇ ਤਜ਼ਰਬੇਕਾਰ ਕੋਚ ਅਮਨਦੀਪ ਸਿੰਘ,ਸੁਰਿੰਦਰਪਾਲ ਸਿੰਘ , ਜਗਵਿੰਦਰ ਸਿੰਘ, ਚੰਦਨ,ਹਰਸ਼ਦੀਪ ਸਿੰਘ,ਜਿੰਦਰਪਾਲ ਸਿੰਘ,ਮਹੇਸ਼ ਕੁਮਾਰ,ਅਮੀਰ ਸਿੰਘ ਮੈਡਮ ਪ੍ਰਕ੍ਰਿਤੀ ਦੀ ਚੰਗੀ ਮਿਹਨਤ ਸਦਕਾ ਅੰ-14  ਅਤੇ 19 ਲੜਕਿਆਂ ਅਤੇ ਅੰ-17 ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਿਦਆਰਥੀਆਂ ਨੂੰ ਵਧਾਈ ਦਿੰਦੇ ਹੋਏ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਅਤੇ ਪ੍ਰਿੰਸੀਪਲ ਮੇਡਮ ਸੋਨੀਆਂ ਸ਼ਰਮਾ ਨੇ ਵਿਿਦਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਸਾਡੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ।ਇਸ ਲਈ ਸਾਨੰੁ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ।