ਪ੍ਰਗਤੀਸੀਲ ਮੰਚ ਪੰਜਾਬ ਨੇ ਮਨਾਇਆ ਕਾਲਾ ਦਿਵਸ ,ਮੋਦੀ ਸਰਕਾਰ ਦੇ ਫੂਕੇ ਪੁਤਲੇ

ਮੋਗਾ,26 ਮਈ (ਜਸ਼ਨ): ਪ੍ਰਗਤੀਸੀਲ ਮੰਚ ਪੰਜਾਬ ਵੱਲੋਂ ਅੱਜ ਕਾਲਾ ਦਿਵਸ ਮਨਾਉਂਦਿਆਂ ਵੱਖ ਵੱਖ ਥਾਂਵਾਂ ਤੇ ਕਾਲੇ ਕਾਨੂੰਨਾ ਖਿਲਾਫ਼ ਰੋਸ ਵਜੋਂ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਇੰਨਾ ਰੋਸ ਮੁਜਾਹਰਿਆਂ ਦੀ ਅਗਵਾਈ ਮੰਚ ਦੇ ਆਗੂ ਅਮਨਦੀਪ ਸਿੰਘ ਸਿੰਘਾਂ ਵਾਲਾ ,ਨਵਜੋਤ ਸਿੰਘ ਜੋਗੇਵਾਲਾ,ਬੀਬੀ ਸੁਖਜੀਤ ਕੋਰ,ਹਰਜੀਤ ਕੋਰ ਤੇ ਬੀਬੀ ਪਰਮਜੀਤ ਕੋਰ ਬੁੱਕਣਵਾਲਾ ਨੇ ਕੀਤੀ।ਇਸ ਮੋਕੇ ਪਿੰਡ  ਬੁੱਕਣਵਾਲਾ ਤੇ ਸਿਘਾਵਾਲਾ ਵਿਖੇ ਸੰਬੋਧਨ ਕਰਦਿਆਂ ਮੰਚ ਦੇ ਸੁਬਾਈ ਪ੍ਰਧਾਨ ਬਲਕਰਨ ਮੋਗਾ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਦੀਆ ਕਾਲੀਆਂ ਕਰਤੂਤਾਂ ਨੂੰ ਪੂਰੇ ਸੱਤ ਸਾਲ ਪੂਰੇ ਹੋ ਗਏ ਹਨ।ਇੰਨਾ ਸਮਿਆ ਦੋਰਾਨ ਦੇਸ ਤਬਾਹੀ ਦੇ ਕੰਡੇ ਤੇ ਲਿਆ ਖੜਾ ਕਰ ਦਿੱਤਾ ਹੈ।ਸਰਕਾਰ ਨੇ ਖੇਤੀ ਅਤੇ ਮਜਦੂਰ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਸਾਬਤ ਕੀਤਾ ਹੈ ਕਿ ਇਹ ਸਰਮਾਏਦਾਰਾਂ ਦੀ ਕਠਪੁਤਲੀ ਸਰਕਾਰ ਹੈ।ਇਸ ਨੇ ਦੇਸ ਦਾ ਸਿਰ ਪੂਰੀ ਦੁਨੀਆ ਵਿੱਚ ਸਰਮ ਨਾਲ ਝੁਕਾਇਆ ਹੈ।ਕਿੰਨੀ ਸਰਮ ਵਾਲੀ ਗੱਲ ਹੈ ਕਿ ਵੱਡੇ ਵੱਡੇ ਦਾਅਵੇ ਕਰਨ ਵਾਲਅਿਾਂ ਕੋਲ ਬਿਮਾਰ ਲੋਕਾਂ ਨੂੰ ਸੰਭਾਲਣ ਲਈ ਲੋੜੀਦੇ ਬੈਡ ਤੱਕ ਨਹੀਂ ।ਕਰੋਨਾ ਮਰੀਜਾਂ ਲਈ ਆਕਸੀਜਨ,ਵੈਟੀਲੇਟਰ ਤੇ ਲੋੜੀਦੇ ਸਹਾਇਕ ਢਾਂਚੇ ਦਾ ਪ੍ਰਬੰਧ ਨਹੀਂ ।ਆਏ ਦਿਨ ਨਵੀਂ ਤੋਂ ਨਵੀਂ ਮਹਾਮਾਰੀ ਬਲੈਕ ਫੰਗਸ,ਵਾਈਟ ਫੰਗਸ,ਜੈਲੋ ਫੰਗਸ ਆਦਿ ਦਾ ਐਲਾਨ ਹੋ ਰਿਹਾ ਹੈ ਪਰ ਸਾਡੇ ਦੇਸ ਅਤੇ ਸੂਬੇ ਦੀਆ ਸਰਕਾਰਾਂ ਦਾ ਸਿਹਤ ਢਾਂਚਾ ਬੁਰੀ ਤਰਾਂ ਫੇਲ ਸਾਬਤ ਹੋਇਆਂ ਹੈ।ਜਿਸ ਦੀਆ ਜੁੰਮੇਵਾਰ ਸਾਡੀਆਂ ਸਰਕਾਰਾਂ ਹਨ।ਅਸੀਂ ਮੰਗ ਕਰਦੇ ਹਾ ਕਿ ਕਾਲੇ ਕਾਨੂੰਨਾ ਨੂੰ ਰੱਦ ਕੀਤਾ ਜਾਵੇ।ਲੋਕਾਂ ਦੀ ਸਿਹਤ ਸੁਰੱਖਿਆ ਦੇ ਨਾਲ ਆਰਥਕ ਸੁਰੱਖਿਆ ਦੀ ਵੀ ਗਰੰਟੀ ਕੀਤੀ ਜਾਵੇ।ਸਰਾਬ ਦੇ ਠੇਕੇ ਖੋਲਣ ਦੀ ਬਜਾਏ ਲੋਕਾਂ ਦੇ ਕਿਰਤ ਕਮਾਈ ਵਾਲੇ ਕੰਮ ਧੰਦਿਆ ਨੂੰ ਤਰਜੀਹ ਦਿੱਤੀ ਜਾਵੇ। ਇਸ ਮੌਕੇ ਸੰਬੋਧਨ ਕਰਨ ਵਾਲੇ ਆਗੂਆਂ  ਵਿੱਚ ਕੁਲਦੀਪ ਸ਼ਰਮਾ ਤੇ ਅਨਮੋਲ ਸਿੰਘ ਵੀ ਹਾਜ਼ਰ ਸਨ।