ਪੀਐਸ ਯੂ ਦਾ ਦੋਸ਼, ਪਿ੍ਰੰਸੀਪਲ ਦਾਖਲਿਆਂ ਤੋਂ ਮੁੱਕਰੀ, ਕਾਲਜ ਖਿਲਾਫ ਕਾਰਵਾਈ ਦੀ ਕੀਤੀ ਮੰਗ

ਮੋਗਾ,2 ਅਗਸਤ(ਜਸ਼ਨ):ਸਥਾਨਕ ਕਾਲਜ ਮੋਗਾ ਦੀ ਪਿ੍ਰੰਸੀਪਲ, ਐਸਡੀਐਮ ਮੋਗਾ ਦਫਤਰ ਵਿਖੇ ਹੋਈ ਮੀਟਿੰਗ ਵਿਚ ਦਲਿਤ ਵਿਦਿਆਰਥੀਆਂ ਦੇ 8000 ਰੁਪਏ ਵਿਚ ਦਾਖਲੇ ਕੀਤੇ ਜਾਣ ਦੇ ਫੈਸਲੇ ਤੋਂ ਸ਼ਰੇਆਮ ਮੁਕਰ ਗਈ ਹੈ। ਐਸਡੀਐਮ  ਵੱਲੋਂ ਲਿਖਤੀ ਹਦਾਇਤ ਵੀ ਕੀਤੀ ਗਈ, ਜੋ ਵਿਦਿਆਰਥੀ ਨੁਮਾਇੰਦਿਆਂ ਨੇ ਪਿ੍ਰੰਸੀਪਲ ਨੂੰ ਜਾ ਕੇ ਦਿਖਾਈ, ਪਰ ਪਿ੍ਰੰਸੀਪਲ ਅਤੇ ਕਾਲਜ ਵੱਲੋਂ ਹਾਜਰ ਰਹੇ ਕਾਲਜ ਸੁਪਰਡੈਂਟ ਵਾਅਦੇ ਤੋਂ ਸਾਫ ਮੁਕਰ ਗਏ। ਬਿਨਾਂ ਕਿਸੇ ਦੇਰੀ ਤੋਂ ਪਿ੍ਰੰਸੀਪਲ ਖਿਲਾਫ ਐਸਸੀ, ਐਸਟੀ ਐਕਟ ਤਹਿਤ ਕਾਲਜ ਸੁਪਰਡੈਂਟ ਦੇ ਵਿਰੁੱਧ ਐਸਸੀ, ਐਸਟੀ ਐਕਟ ਤਹਿਤ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ।  ਪੀਐਸਯੂ ਦੇ ਜਿਲਾ ਕਨਵੀਨਰ ਮੋਹਣ ਸਿੰਘ ਔਲਖ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ 4 ਅਗਸਤ ਨੂੰ ਹੋਈ ਮੀਟਿੰਗ ਵਿਚ ਫੈਸਲਾ ਹੋਇਆ ਸੀ ਕਿ ਦਲਿਤ ਵਿਦਿਆਰਥਣਾਂ ਅੱਧੀ ਫੀਸ 8000 ਦੋ ਕਿਸ਼ਤਾਂ 5000 ਤੇ 3000 ਵਿਚ ਕਰਵਾਉਣਗੀਆਂ, ਇਸ ਫੈਸਲੇ ਨੂੰ ਮੀਟਿੰਗ ਵਿਚ ਹਾਜਰ ਕਾਲਜ ਸੁਪਰਡੈਂਟ ਨੇ ਮੰਨਿਆ ਸੀ, ਪਰ ਅੱਜ ਐਸਡੀਐਮ ਮੋਗਾ ਦੀ ਲਿਖਤੀ ਹਦਾਇਤ ਨੂੰ ਵੀ ਪਿ੍ਰੰਸੀਪਲ ਮੈਡਮ ਤੇ ਸੁਪਰਡੈਂਟ ਨੇ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ। 
ਇਸ ਮੌਕੇ ਪੀਐਸਯੂ ਦੇ ਆਗੂ ਮਨਪ੍ਰੀਤ ਕੌਰ, ਜੀਵਨ ਕੌਰ, ਮਨਦੀਪ ਕੌਰ ਖੋਸਾ, ਮਨਦੀਪ ਕੌਰ ਆਦਿ ਹਾਜਰ ਸਨ।