ਬਰਗਾੜੀ ਵਿਖੇ ਅਨਾਜ ਮੰਡੀ ਵਿਚ ਧਾਰਮਿਕ, ਸਮਾਜਿਕ ਧਰਨੇ ਮੁਜਾਹਰੇ ਕਰਨ ਤੇ 8 ਫਰਵਰੀ ਤੱਕ ਡੀ ਸੀ ਫਰੀਦਕੋਟ ਨੇ ਲਗਾਈ ਪਾਬੰਦੀ

ਫਰੀਦਕੋੋਟ,13 ਦਸੰਬਰ(ਤਰਸੇਮ ਚਾਨਣਾ): ਜਿਲਾ ਮੈਜਿਸਟੇ੍ਰਟ ਫਰੀਦਕੋੋਟ ਸ੍ਰੀ ਰਾਜੀਵ ਪਰਾਸ਼ਰ, ਆਈ.ਏ.ਐਸ. ਨੇ ਜਿਲੇ ਦੇ ਕਸਬਾ  ਬਰਗਾੜੀ ਦੀ ਅਨਾਜ ਮੰਡੀ ਵਿੱਚ ਕਿਸੇ ਵੀ ਧਾਰਮਿਕ/ਸਮਾਜਿਕ ਧਰਨੇ ਮੁਜਾਹਰੇ ਕਰਨ ਤੇ ਪਾਬੰਦੀ ਲਗਾਈ ਹੈ । ਇਹ ਪਾਬੰਦੀ 8 ਫਰਵਰੀ 2019 ਤੱਕ ਲਾਗੂ ਰਹੇਗੀ। ਜਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਵੱਖ ਵੱਖ ਧਾਰਮਿਕ/ਸਮਾਜਿਕ ਜਥੇਬੰਦੀਆਂ ਵੱਲੋੋਂ ਬਰਗਾੜੀ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋੋਈ ਬੇਅਦਬੀ ਨੂੰ ਲੈ ਕੇ ਦਾਣਾ ਮੰਡੀ ਵਿਖੇ ਧਰਨੇ ਮੁਜਾਹਰੇ ਕੀਤੇ ਜਾਂਦੇ ਹਨ । ਜਿਸ ਨਾਲ ਇਲਾਕਾ ਨਿਵਾਸੀਆਂ ਅਤੇ ਹੋੋਰ ਸਮੂਹ ਸਾਧ ਸੰਗਤ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਦੀ ਹੈ । ਇਨਾਂ ਧਰਨਿਆਂ ਮੁਜਾਹਰਿਆਂ ਵਿੱਚ ਹੁੰਦੇ ਇਕੱਠ ਵਿੱਚ ਕਈ ਵਾਰ ਗੈਰ ਸਮਾਜੀ ਅਨਸਰ ਸ਼ਾਮਲ ਹੋੋ ਸਕਦੇ ਹਨ ਜੋੋ ਭਾਰੀ ਇਕੱਠ ਦਾ ਫਾਇਦਾ ਉਠਾ ਕੇ ਕਿਸੇ ਵੇਲੇ ਕੋੋਈ ਅਣ ਸੁਖਾਵੀਂ ਘਟਨਾ ਕਰ ਸਕਦੇ ਹਨ । ਜਿਸ ਨਾਲ ਮਨੁੱਖੀ ਜਾਨ ਮਾਲ ਦਾ ਨੁਕਸਾਨ ਹੋੋ ਸਕਦਾ ਹੈ । ਇਸ ਤੋੋਂ ਇਲਾਵਾ ਕਈ ਵਾਰ ਜਥੇਬੰਦੀਆਂ ਦੇ ਲੋੋਕ ਆਪਸ ਵਿੱਚ ਵੀ ਤਕਰਾਰ ਕਰਦੇ ਹਨ ਜਿਸ ਨਾਲ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਵੀ ਬਰਾਬਰ ਖਤਰਾ ਬਣਿਆ ਰਹਿੰਦਾ ਹੈ । ਇਸ ਸਭ ਦੇ ਮੱਦੇਨਜ਼ਰ ਪਿੰਡ ਬਰਗਾੜੀ ਦੀ ਅਨਾਜ ਮੰਡੀ ਵਿੱਚ ਕਿਸੇ ਵੀ ਧਾਰਮਿਕ/ਸਮਾਜਿਕ ਧਰਨੇ ਮੁਜਾਹਰੇ ਕਰਨ ਤੇ ਪਾਬੰਦੀ ਲਗਾਈ ਹੈ । ਇਹ ਪਾਬੰਦੀ 8 ਫਰਵਰੀ 2019 ਤੱਕ ਲਾਗੂ ਰਹੇਗੀ ।