ਚੰਡੀਗੜ, 26 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਬੱਚਿਆਂ ਨੂੰ ਗੋਦ ਲੈਂਦੇ ਸਮੇਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਨੂੰ ਧਿਆਨ ਵਿੱਚ ਰੱਖਣ ਅਤੇ ਉਨਾਂ ਦੇ ਅਨੁਸਾਰ ਚੱਲਣ ਦੀ ਲੋਕਾਂ ਨੂੰ ਅਪੀਲ ਕੀਤੀ ਹੈ।ਅੱਜ ਏਥੇ ਜਾਰੀ ਇੱਕ ਬਿਆਨ ਵਿੱਚ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਵਰਤਮਾਨ ਸਮੇਂ ਸ਼ੋਸਿਤ, ਤਿਆਗੇ ਹੋਏ, ਨਕਾਰੇ ਹੋਏ ਅਤੇ ਇਕੱਲੇ ਛੱਡੇ ਹੋਏ ਅਨੇਕਾਂ ਬੱਚੇ ਹਨ ਅਤੇ...
News
ਮੋਗਾ 26 ਅਗਸਤ (ਜਸ਼ਨ): ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਮੀਂਹ ਕਾਰਨ ਪੰਜਾਬ ਦੇ ਬਹੁਤ ਸਾਰੇ ਜਿਲ੍ਹਿਆਂ ਵਿੱਚ ਪਾਣੀ ਨੇ ਇਤਨੀ ਤਬਾਹੀ ਮਚਾਈ ਹੈ, ਜਿਸ ਨਾਲ ਬਹੁਤ ਵੱਡੀ ਮਾਤਰਾ ਵਿੱਚ ਕਿਸਾਨੀ ਬਰਬਾਦ ਹੋ ਗਈ ਅਤੇ ਉਨ੍ਹਾਂ ਕਿਸਾਲਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜਦੂਰ ਵੀ ਆਰਥਿਕ ਤੌਰ ਤੇ ਖਤਮ ਹੋ ਗਏ। ਪੰਜਾਬ ਦੇ ਨਾਲ ਨਾਲ ਹਿੰਦੋਸਤਾਨ ਦੇ ਵੱਖੋ ਵੱਖ ਸੂਬਿਆ ਵਿੱਚ ਵੀ ਮੀਂਹ ਪੈਣ ਨਾਲ ਕਾਫੀ ਨੁਕਸਾਨ ਹੋਇਆ ਹੈ। ਸ਼੍ਰੀ ਬਾਵਾ ਨੇ ਇਸ ਸਬੰਧੀ...
ਲੁਧਿਆਣਾ, 26 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪਿਛਲੇ ਦਿਨੀਂ ਕਰਤਾਰਪੁਰ ਸਾਹਿਬ ਲਾਂਘੇ ਤੇ ਭਾਜਪਾ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਵਲੋਂ ਕਰਤਾਰਪੁਰ ਲਾਂਘੇ ਤੇ ਚੱਲ ਰਹੇ ਕੰਮ ਨੂੰ ਰੋਕਣ, ਦੀ ਨਿਖੇਧੀ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਸਾਫ ਕਿਹਾ ਹੈ ਕਿ ਕੇਂਦਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਬਾਜ ਆਵੇ, ਨਹੀਂ...
ਲੁਧਿਆਣਾ, 26 ਅਗਸਤ ():ਪਿਛਲੇ ਦਿਨਾਂ ਦੌਰਾਨ ਪਾਣੀ ਨਾਲ ਹੋਈ ਬਰਬਾਦੀ ਲਈ ਜਿੰਮੇਵਾਰ ਲੋਕਾਂ ਦੇ ਚਿਹਰੇ ਨੰਗੇ ਕਰਨ ਦੀ ਬਜਾਏ ਮੁੱਖ ਮੰਤਰੀ ਕੇਂਦਰ ਸਰਕਾਰ ਤੇ ਲੋਕਾਂ ਦੇ ਮੁੜ ਵਸੇਬੇ ਦੀ ਜਿੰਮੇਵਾਰੀ ਸੁੱਟ ਆਪਣਾ ਪੱਲਾ ਝਾੜ ਰਹੇ ਹਨ ਜਦ ਕਿ ਜੇ ਪੰਜਾਬ ਦੇ 117 ਵਿਧਾਇਕ ਸਮੇਤ ਮੁੱਖ ਮੰਤਰੀ ਆਪਣਾ ਇੱਕ ਮਹੀਨੇ ਦਾ ਮਾਣ ਭੱਤਾ (ਤਨਖਾਹ) ਹੜ ਪੀੜਤਾਂ ਨੂੰ ਦੇਣ ਤਾਂ ਪੰਜਾਬ ਵਿੱਚ ਆਏ ਹੜਾਂ ਦੀ ਮਾਰ ਹੇਠਲੇ ਪੰਜਾਬੀਆਂ ਦਾ ਮੁੜ ਵਸੇਬਾ ਹੋ ਸਕਦਾ ਹੈ। ਇਸ ਕੰਮ ਲਈ ਲੋਕ ਇਨਸਾਫ ਪਾਰਟੀ...
ਮੋਗਾ, 26 ਅਗਸਤ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿੱਚ ਸਕੂਲ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ, ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਮਹਿਲਾ ਸਮਾਨਤਾ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਮਹਿਲਾ ਜਿੱਥੇ ਮਮਤਾ ਅਤੇ ਪਿਆਰ ਦੀ ਪ੍ਰਤੀਕ ਹੈ ਉੱਥੇ ਭਗਵਾਨ ਦੀ ਵਧੀਆ ਅਤੇ ਸੁੰਦਰ ਰਚਨਾ ਹੈ । ਇਸ ਮੌਕੇ ਸਕੂਲ...
ਮੋਗਾ,26 ਅਗਸਤ(ਜਸ਼ਨ): ਮਾਲਵਾ ਖਿੱਤੇ ਦੀ ਮੰਨੀ-ਪ੍ਰਮੰਨੀ ਆਈਲੈਟਸ ਅਤੇ ਇੰਮੀਗਰੇਸ਼ਨ ਸੰਸਥਾ ਗੋਲਡਨ ਐਜੂਕੇਸ਼ਨਜ਼ ਉੱਚ ਪੱਧਰੀ ਤਕਨੀਕ ਨਾਲ ਆਈਲੈੱਟਸ ਦੀ ਸਿੱਖਿਆ ਪ੍ਰਦਾਨ ਕਰ ਰਹੀ ਹੈ ਅਤੇ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਨੇ ਗੁਰਪ੍ਰੀਤ ਸੰਧੂ ਵਾਸੀ ਜਲੰਧਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕੀਤਾ। ਗੁਰਪ੍ਰੀਤ ਸੰਧੂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆ...
ਮੋਗਾ,26 ਅਗਸਤ (ਜਸ਼ਨ): ਮੋਗਾ ਤੋਂ ਸੀਨੀਅਰ ਪੱਤਰਕਾਰ ਗਗਨ ਬਠਲਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਪਿਤਾ ਦੇਵਰਾਜ ਬੱਠਲਾ ਦਾ ਬੀਤੀ ਰਾਤ ਦੇਹਾਂਤ ਹੋ ਗਿਆ । ਉਹਨਾਂ ਦਾ ਅੰਤਿਮ ਸੰਸਕਾਰ ਦੁਪਹਿਰ 12 ਵਜੇ ਅਕਾਲਸਰ ਰੋਡ ਦੇ ਬੰਦ ਫਾਟਕਾਂ ਵਾਲੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਗਗਨ ਬੱਠਲਾ ਦੀ ਦਾਦੀ ਦਾ ਦੇਹਾਂਤ ਕੁਝ ਦਿਨ ਪਹਿਲਾਂ ਹੋ ਗਿਆ ਸੀ ,ਦਾਦੀ ਦੇ ਦਿਹਾਂਤ ਤੋਂ ਸਤਾਰਾਂ ਦਿਨ ਬਾਅਦ ਗਗਨ ਬਠਲਾ ਦੀ ਭੂਆ ਦਾ ਦਿਹਾਂਤ ਹੋਇਆ ਤੇ ਫਿਰ...
ਨੱਥੂਵਾਲਾ ਗਰਬੀ, 25 ਅਗਸਤ (ਜਸ਼ਨ)-ਨਜਦੀਕੀ ਪਿੰਡ ਲੰਗੇਆਣਾ ਪੁਰਾਣਾ ਦੀ ਸੰਘਣੀ ਅਬਾਦੀ ਵਿੱਚ ਖੁੱਲੇ ਹੋਏ ਸ਼ਰਾਬ ਦੇ ਠੇਕੇ ਦਾ ਮਸਲਾ ਭਖਦਾ ਜਾ ਰਿਹਾ ਹੈ।ਪਿਛਲੇ ਦਿਨੀਂ ਪਿੰਡ ਵਾਸੀਆਂ ਨੇ ਲੋਕ ਜਨ ਸ਼ਕਤੀ ਪਾਰਟੀ ਦੇ ਪ੍ਰਧਾਨ ਨਿਰਮਲ ਸਿੰਘ ਰਾਜੇਆਣਾ ਦੀ ਅਗਵਾਈ ਵਿੱਚ ਪਿੰਡ ਵਿੱਚ ਖੁੱਲੇ ਦੋਹਾਂ ਠੇਕਿਆਂ ਮੂਹਰੇ ਧਰਨਾ ਲਗਾ ਕੇ ਨਾਅਰੇਬਾਜ਼ੀ ਵੀ ਕੀਤੀ ਸੀ ਅਤੇ ਇਲਜਾਮ ਲਗਾਇਆ ਸੀ ਕਿ ਪਿੰਡ ਵਿੱਚ ਸਰਾਬ ਠੇਕੇਦਾਰਾਂ ਵੱਲੋਂ ਇੱਕ ਸਰਾਬ ਦਾ ਠੇਕਾ ਨਜਾਇਜ਼ ਚਲਾਇਆ ਜਾ ਰਿਹਾ ਹੈ ਜਿਸ...
ਮੋਗਾ 25 ਅਗਸਤ(ਜਸ਼ਨ): ਭਾਰਤ ਵਿਕਾਸ ਪ੍ਰੀਸ਼ਦ ਦੀ ਮੋਗਾ ਸ਼ਾਖਾ ਦੁਆਰਾ ਜ਼ਿਲਾ ਪ੍ਰਸਾਸਨ, ਸਿਹਤ ਵਿਭਾਗ ਪੰਜਾਬ ਅਤੇ ਜ਼ਿਲਾ ਬਲਾਈਡ ਕੰਟਰੋਲ ਸੋਸਾਇਟੀ ਦੇ ਵੱਲੋ ਲੋਕਾਂ ਨੂੰ ਅੱਖਾਂ ਦਾਨ ਕਰਨ ਪ੍ਰਤੀ ਪ੍ਰੇਰਿਤ ਕਰਨ ਲਈ ਅੱਜ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਸ਼ਨੀਵਾਰ ਨੂੰ ਸਿਵਲ ਸਰਜਨ ਮੋਗਾ ਵੱਲੋ ਵੱਧ ਤੋ ਵੱਧ ਲੋਕਾਂ ਵਿੱਚਅਲਤਬਸ ਨੇਤਰਦਾਣ ਸਬੰਧੀ ਚੇਤਨਤਾ ਪੈਦਾ ਕਰਨ ਲਈ ਪੋਸਟਰ ਵੀ ਰਿਲੀਜ ਕੀਤਾ ਗਿਆ। ਕਾਰਜਕਾਰੀ ਸਿਵਲ ਸਰਜਨ ਮੋਗਾ ਡਾ. ਅਰਵਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ...
ਮੋਗਾ 25 ਅਗਸਤ(ਜਸ਼ਨ):ਜੈ ਮਾਂ ਅੰਬੇ ਵੈਲਫੇਅਰ ਕਲੱਬ, ਮਾਨਵ ਨਿਸ਼ਕਾਮ ਸੇਵਾ ਮੰਡਲ, ਸਮਾਜ ਸੇਵਾ ਸੁਸਾਇਟੀ, ਰੂਰਲ ਐਨ ਜੀ ਓ ਮੋਗਾ, ਇੰਡੀਅਨ ਮੈਡੀਕਲ ਐਸੋਸੀਏਸ਼ਨ ਮੋਗਾ, ਸ਼੍ਰੀ ਨਾਮਦੇਵ ਭਵਨ ਗੁਰਦੁਆਰਾ ਕਮੇਟੀ, ਏਕ ਜੋਤ ਸੇਵਾ ਸੁਸਾਇਟੀ, ਕੱਕੜ ਸਵੀਟ ਹਾਊਸ ਅਤੇ ਸਮੂਹ ਨਾਨਕ ਨਗਰੀ ਅਤੇ ਬੇਦੀ ਨਗਰ ਮੋਗਾ ਨਿਵਾਸੀਆਂ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਤਰਪਾਲਾਂ, ਮੱਛਰਦਾਨੀਆਂ, ਆਡੋਮਾਸ, ਚਮੜੀ ਤੇ ਪੇਟ ਰੋਗਾਂ ਦੀਆਂ ਦਵਾਈਆਂ ਸਮੇਤ ਘਰੇਲੂ ਵਰਤੋਂ ਦਾ ਹਰ ਸਮਾਨ ਅੱਜ ਦੋ...

