ਲੰਗੇਆਣਾ ਪੁਰਾਣਾ ਦੀ ਸੰਘਣੀ ਅਬਾਦੀ ਵਿੱਚ ਖੁੱਲੇ ਸ਼ਰਾਬ ਦੇ ਠੇਕੇ ਨੂੰ ਬਾਹਰ ਕੱਢਣ ਵਾਸਤੇ ਲੋਕਾਂ ਕੀਤਾ ਸ਼ੰਘਰਸ਼ ਕਰਨ ਦਾ ਐਲਾਨ

ਨੱਥੂਵਾਲਾ ਗਰਬੀ, 25 ਅਗਸਤ (ਜਸ਼ਨ)-ਨਜਦੀਕੀ ਪਿੰਡ ਲੰਗੇਆਣਾ ਪੁਰਾਣਾ ਦੀ ਸੰਘਣੀ ਅਬਾਦੀ ਵਿੱਚ ਖੁੱਲੇ ਹੋਏ ਸ਼ਰਾਬ ਦੇ ਠੇਕੇ ਦਾ ਮਸਲਾ ਭਖਦਾ ਜਾ ਰਿਹਾ ਹੈ।ਪਿਛਲੇ ਦਿਨੀਂ ਪਿੰਡ ਵਾਸੀਆਂ ਨੇ ਲੋਕ ਜਨ ਸ਼ਕਤੀ ਪਾਰਟੀ ਦੇ ਪ੍ਰਧਾਨ ਨਿਰਮਲ ਸਿੰਘ ਰਾਜੇਆਣਾ ਦੀ ਅਗਵਾਈ ਵਿੱਚ ਪਿੰਡ ਵਿੱਚ ਖੁੱਲੇ ਦੋਹਾਂ ਠੇਕਿਆਂ ਮੂਹਰੇ ਧਰਨਾ ਲਗਾ ਕੇ ਨਾਅਰੇਬਾਜ਼ੀ ਵੀ ਕੀਤੀ ਸੀ ਅਤੇ ਇਲਜਾਮ ਲਗਾਇਆ ਸੀ ਕਿ ਪਿੰਡ ਵਿੱਚ ਸਰਾਬ ਠੇਕੇਦਾਰਾਂ ਵੱਲੋਂ ਇੱਕ ਸਰਾਬ ਦਾ ਠੇਕਾ ਨਜਾਇਜ਼ ਚਲਾਇਆ ਜਾ ਰਿਹਾ ਹੈ ਜਿਸ ਬਾਰੇ ਕਈ ਵਾਰ ਮੀਡੀਆ ਰਾਹੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ।ਲੋਕਾਂ ਦੇ ਇਸ ਸ਼ੰਘਰਸ਼ ਮੂਹਰੇ ਝੂਕਦਿਆਂ ਸ਼ਰਾਬ ਠੇਕੇਦਾਰਾਂ ਨੇ ਪਿੰਡ ਵਿੱਚ ਮੇਨ ਸੜਕ ਤੇ ਖੋਲੇ ਹੋਏ ਠੇਕੇ ਨੂੰ ਤਾਲਾ ਲਗਾ ਕੇ ਬੰਦ ਕਰ ਦਿੱਤਾ ਸੀ ਪਰ ਸ਼ੰਘਣੀ ਅਬਾਦੀ ਵਾਲਾ ਠੇਕਾ ਅੱਜ ਵੀ ਚੱਲ ਰਿਹਾ ਹੈ ਜਿਸ ਨਾਲ ਪਿੰਡ ਵਾਸੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਇਸ ਸਬੰਧੀ ਪਿੰਡ ਦੀ ਇਕੱਤਰਤਾ ਵਿੱਚ ਐਲਾਨ ਕਰਦਿਆਂ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਉਹ ਆਪਣੇ ਸ਼ੰਘਰਸ਼ ਨੂੰ ਹੋਰ ਵੀ ਤੇਜ ਕਰਨਗੇ ਅਤੇ ਜੇਕਰ ਪ੍ਰਸ਼ਾਸਨ ਨੇ ਉਨਾ੍ਹ ਦੀ ਮੰਗ ਸਵੀਕਾਰ ਨਾ ਕੀਤੀ ਤਾਂ ਉਹ ਖੁਦ ਠੇਕੇ ਨੂੰ ਤਾਲਾ ਲਗਾ ਦੇਣਗੇ।ਉਨਾ੍ਹ ਕਿਹਾ ਕਿ ਇਹ ਠੇਕਾ ਖੋਲ ਕੇ ਸ਼ਰਾਬ ਠੇਕੇਦਾਰ ਅਤੇ ਐਕਸ਼ਾਈਜ਼ ਵਿਭਾਗ ਦੇ ਅਧਿਕਾਰੀ ਸ਼ਰੇਆਮ ਕਾਨੂੰੰਨ ਦੀ ਉਲੰਘਨਾ ਕਰ ਰਹੇ ਹਨ ਕਿਉਕਿ ਗੁਰਦੁਆਰਾ ਸਾਹਿਬ ,ਮਾਤਾ ਦਾ ਮੰਦਰ,ਮਸੀਤ ਅਤੇ ਬਾਬਾ ਬਾਲਮੀਕ ਭਾਈਚਾਰੇ ਦੀ ਧਾਰਮਿਕ ਜਗਾ੍ਹ ਤੋਂ ਮਹਿਜ਼ 100 ਫੁੱਟ ਤੋਂ ਲੈ ਕੇ 250 ਫੁੱਟ ਤੱਕ ਦੀ ਦੂਰੀ ਅਤੇ ਪਿੰਡ ਦੀ ਸ਼ੰਘਣੀ ਅਬਾਦੀ ਵਿੱਚ ਇਹ ਸ਼ਰਾਬ ਦਾ ਠੇਕਾ ਹੈ ਜੋ ਕਿ ਸ਼ਰੇਆਮ ਕਾਨੂੰਨ ਦੀ ਉਲੰਘਨਾ ਹੈ ।ਉਨਾ੍ਹ ਚਿਤਾਵਨੀ ਦਿੱਤੀ ਕਿ ਜੇਕਰ ਠੇਕਾ ਪਿੰਡ ਤੋਂ ਬਾਹਰ ਨਹੀ ਕੀਤਾ ਜਾਂਦਾ ਤਾਂ ਤਾਂ ਉਹ ਧਾਰਮਿਕ ਭਾਵਨਾ ਨਾਲ ਖਿਲਵਾੜ ਕੀਤੇ ਜਾਣ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜਾ ਵੀ ਖੜਕਾ ਸਕਦੇ ਹਨ ।ਉਕਤ ਠੇਕੇ ਬਾਰੇ ਜਦੋ ਐਕਸ਼ਾਈਜ਼ ਵਿਭਾਗ ਦੇ ਸੰਬੰਧਿਤ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਨਾ੍ਹ ਨਾਲ ਸੰਪਰਕ ਨਹੀ ਹੋ ਸਕਿਆ। ਇਸ ਮੌਕੇ ਤੇ ਪਿੰਡ ਵਾਸੀ, ਸਮਾਜ ਸੇਵੀ ਕਲੱਬਾਂ ਦੇ ਨੁਮਾਇੰਦੇ ਵੀ ਹਾਜਰ ਸਨ।