ਹੇਮਕੁੰਟ ਸਕੂਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਮੋਗਾ 9 ਅਗਸਤ:(JASHAN )ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਵਿਖੇ ਪੜ੍ਹਾਈ ਦੇ ਨਾਲ-ਨਾਲ ਪੰਜਾਬੀ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਸਾਵਣ ਦਾ ਪਵਿੱਤਰ ਤਿਉਹਾਰ “ਤੀਆਂ” ਧੁੂਮ-ਧਾਮ ਨਾਲ ਮਨਾਇਆ ਗਿਆ। ਸਾਉਣ ਦੇ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਖਾਸ ਕਰ ਕੇ ਸਾਡੇ ਪੰਜਾਬੀਆਂ ਦੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ।ਇਸ ਰਿਮਝਿਮ ਭਰੇ ਮਹੀਨੇ 'ਚ ਪੰਜਾਬ ਦੀਆਂ ਸੱਜ ਵਿਆਹੀਆਂ ਮੁਟਿਆਰਾਂ ਪੇਕਿਆਂ ਘਰ ਆ ਕੇ ਆਪਣੀਆਂ ਸਭ ਤੋਂ ਛੋਟੀਆਂ ਵੱਡੀਆਂ ਸਖੀਆਂ ਸਹੇਲੀਆਂ ਨੂੰ ਨਾਲ ਲੈ ਕੇ ਬੜੇ ਹੀ ਚਾਵਾਂ ਨਾਲ ਪਿੰਡ ਦੀ ਨਿਆਈ 'ਚ ਲੱਗਦੀਆਂ ਤੀਆਂ ਦੇ ਝੁਰਮਟ 'ਚ ਮਿਲ-ਬੈਠ ਕੇ ਆਪਣੇ ਦੁੱਖ-ਸੁੱਖ ਫੋਲਣ ਦੇ ਨਾਲ ਕਈ ਮੁਟਿਆਰਾ ਪੀਘਾਂ ਝੂਟਦੀਆਂ, ਗਿੱਧੇ 'ਚ ਧਮਾਲਾ ਪਾਉਦੀਆਂ ਨਜ਼ਰ ਆਉਦੀਆਂ ਹਨ ।  ਜਿਸ ਦੀਆਂ ਤਾਜ਼ਾ ਝਲਕੀਆਂ ਹੇਮਕੁੰਟ ਸਕੂਲ ਵਿਖੇ ਦਿਖਾਈ ਦਿੱਤੀਆਂ। ਲੜਕੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਿਦਆਰਥਣਾਂ ਪੰਜਾਬੀ ਪਹਿਰਾਵੇ ਵਿੱਚ ਬਹੁਤ ਹੀ ਸੁੰਦਰ ਰਹੀਆਂ ਸੀ।ਇਸ ਦੌਰਾਨ ਲੜਕੀਆ ਨੇ ਲੋਕ ਗੀਤ,ਗਿੱਧਾ ਪਾ ਕੇ ਧਮਾਲਾ ਪਾਈਆਂ। ਵਿਿਦਆਰਥਣਾ ਦਾ  ਬੈਸਟ ਮਹਿੰਦੀ, ਚੂੜੀਆਂ, ਜੁੱਤੀ, ਪਰਾਂਦਾ, ਸੂਟ ਆਦਿ ਮੁਕਾਬਲੇ ਕਰਵਾਏ ਗਏ ।ਜਿਸ ਵਿੱਚੋਂ ਛੇਵੀ ਤੋਂ ਅੱਠਵੀਂ ਕਲਾਸ ਵਿੱਚੋਂ ਬੈਸਟ ਸੂਟ ਰਮਨੀਕ ਕੌਰ ਕਲਾਸ ਅੱਠਵੀਂ, ਬੈਸਟ ਜੁੱਤੀ ਗੁਰਨੂਰਪ੍ਰੀਤ ਕੌਰ ਕਲਾਸ ਛੇਵੀਂ, ਬੈਸਟ ਪਰਾਦਾਂ ਸਾਰੀਆਂ ਕਲਾਸ ਸੱਤਵੀਂ, ਨੌਵੀਂ ਤੇ ਦਸਵੀਂ ਚੋ ਬੈਸਟ ਸੂਟ ਸੁਖਮਨਪ੍ਰੀਤ ਕੌਰ ਕਲਾਸ ਦਸਵੀਂ, ਬੈਸਟ ਜੁੱਤੀ ਮਹਿਕਪ੍ਰੀਤ ਕੌਰ ਕਲਾਸ ਨੌਵੀਂ, ਗਿਆਰ੍ਹਵੀਂ-ਬਾਰ੍ਹਵੀਂ ਕਲਾਸ ਚੋ ਬੈਸਟ ਸੂਟ ਰਿਧਮਪ੍ਰੀਤ ਕੌਰ ਬਾਰ੍ਹਵੀਂ ਸਾਇੰਸ, ਬੈਸਟ ਜੁੱਤੀ ਸਿਮਰਨਜੀਤ ਕੌਰ ਬਾਰ੍ਹਵੀਂ ਕਾਮਰਸ ਅਤੇ ਬੈਸਟ ਪਰਾਦਾ ਸਿਮਰਨਪ੍ਰੀਤ ਕੌਰ ਬਾਰ੍ਹਵੀਂ ਕਾਮਰਸ ਵਿੱਚੋਂੇ ਚੁਣੀਆ ਗਈਆਂ।ਮਿਸ ਤੀਜ ਦਾ ਖਿਤਾਬ ਗਿਆਰ੍ਹਵੀਂ ਸਾਇੰਸ ਦੀ ਵਿਿਦਆਰਥਣ ਕਿਰਨਦੀਪ ਕੌਰ ਨੇ ਪ੍ਰਾਪਤ ਕੀਤਾ। ਵਿਿਦਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮ ਨਵੀ ਪੀੜ੍ਹੀ ਵਿੱਚ ਸੰਸਕ੍ਰਿਤੀ ਨੂੰ ਜੀਵਤ ਰੱਖਦੇ ਹਨ   ਸਾਡੇ ਵਿਰਸੇ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਣ ਦਾ ਮੁੱਖ ਜ਼ਰੀਆਂ ਹਨ।  ।ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਅੱਜ ਦੇ ਯੁੱਗ ਵਿੱਚ  ਜ਼ਿਆਦਾਤਰ ਬੱਚੇ ਆਪਣੇ ਪੁਰਾਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ ।ਉਨ੍ਹਾਂ ਦੱਸਿਆਂ ਕਿ ਇਸ ਤਰ੍ਹਾਂ ਸੱਭਿਆਚਾਰਕ ਤਿਉਹਾਰ ਨਾਲ ਆਪਸੀ ਭਾਈਚਾਰਾ ਵੱਧਦਾ ਹੈ । ਤੀਆਂ ਦੇ ਤਿਉਹਾਰ ਨੂੰ ਮਨਾ ਰਹੇ ਵਿਿਦਆਰਥੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਪੂਰਾ ਮਾਹੌਲ ਨੂੰ ਸੰਗੀਤਮਈ ਕਰ ਦਿੱਤਾ ਸੀ ।