ਵਾਈਨ ਕੰਟਰੈਕਟਰ ਇੰਦਰਪਾਲ ਸਿੰਘ ਬੱਬੀ ਠੇਕੇਦਾਰ ਨਾਲ ਵੱਖ-ਵੱਖ ਸਖਸ਼ੀਅਤਾਂ ਨੇ ਕੀਤਾ ਦੁੱਖ ਪ੍ਰਗਟ

ਮੋਗਾ, 31 ਜੁਲਾਈ ( ਜਸ਼ਨ ) ਸਮਾਜ ਸੇਵੀ ਅਤੇ ਵਾਈਨ ਕੰਟਰੈਕਟਰ ਇੰਦਰਪਾਲ ਸਿੰਘ ਬੱਬੀ ਦੇ ਪੂਜਨੀਕ ਮਾਤਾ ਸਰਦਾਰਨੀ ਦਲਜੀਤ ਕੌਰ ਧਰਮ ਪਤਨੀ ਸਵ: ਦਰਸ਼ਨ ਸਿੰਘ ਜੋ ਕਿ ਬੀਤੇ ਦਿਨੀਂ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਸਨ। ਇਸ ਦੁੱਖ ਦੀ ਘੜੀ ਵਿਚ ਇੰਦਰਪਾਲ ਸਿੰਘ ਬੱਬੀ, ਬੇਟੀ ਬਲਵਿੰਦਰ ਕੌਰ ਤਲਵੰਡੀ ਭਾਈ, ਦਾਮਾਦ ਨਰਿੰਦਰਜੀਤ ਸਿੰਘ ਅਰੋੜਾ, ਉਨ੍ਹਾਂ ਦੀ ਨੂੰਹ ਕੁਲਵਿੰਦਰ ਕੌਰ ਅਤੇ ਉਨ੍ਹਾਂ ਦੇ ਪੋਤਰੇ ਐਡਵੋਕੇਟ ਪ੍ਰਭਦੀਪ ਸਿੰਘ, ਸਿਮਰਨਦੀਪ ਸਿੰਘ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ ਅਤੇ ਜ਼ਿਲਾ ਪ੍ਰਧਾਨ ਕਾਂਗਰਸ,ਡਾ. ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ.ਬੀ.ਐਸ. ਗਰੁੱਪ,ਨਿਹਾਲ ਸਿੰਘ ਤਲਵੰਡੀ ਭੰਗੇਰੀਆ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ,ਪ੍ਰਿਥੀਪਾਲ ਸਿੰਘ ਬਾਵਾ ਲੁਧਿਆਣਾ, ਨਰਿੰਦਰਦੀਪ ਸਿੰਘ ਬਾਵਾ ਲੁਧਿਆਣਾ, ਹਰਸਿਮਰਨ ਕੌਰ, ਨੈਨਸੀ ਬਾਵਾ, ਕਸ਼ਮੀr ਬਾਵਾ ਲੁਧਿਆਣਾ, ਖੇਡ ਪ੍ਰਮੋਟਰ ਪਰਮਜੀਤ ਸਿੰਘ ਡਾਲਾ ਸਾਬਕਾ ਏ.ਈ.ਓ., ਮਨਜਿੰਦਰ ਸਿੰਘ ਢਿੱਲੋਂ ਵਾਈਨ ਕੰਟਰੈਕਟਰ ਚੰਡੀਗੜ੍ਹ, ਗੋਲਡੀ ਢਿੱਲੋਂ ਉੱਘੇ ਉਦਯੋਗਪਤੀ ਚੰਡੀਗੜ੍ਹ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਸੀਨੀਅਰ ਅਕਾਲੀ ਆਗੂ, ਕੇ.ਕੇ. ਅਰੋੜਾ ਹਿੰਦੁਸਤਾਨ ਟਰੇਡਜ਼, ਡਾ. ਸੰਜੀਵ ਮਿੱਤਲ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਉੱਘੇ ਉਦਯੋਗਪਤੀ ਭੁਪਿੰਦਰ ਸਿੰਘ (ਬਸੰਤ) ਲੁਧਿਆਣਾ, ਸੁੱਚਪਾਲ ਸਿੰਘ ਆੜ੍ਹਤੀ ਤਲਵੰਡੀ ਭਾਈ, ਦਵਿੰਦਰਪਾਲ ਸਿੰਘ ਰਿੰਪੀ ਪ੍ਰੈਜ਼ੀਡੈਂਟ ਲਾਅ ਕਾਲਜ, ਕੁਲਦੀਪ ਸਿੰਘ ਸਹਿਗਲ ਪ੍ਰੈਜ਼ੀਡੈਂਟ ਕੈਂਬਰਿਜ ਇੰਟਰਨੈਸ਼ਨਲ ਸਕੂਲ, ਦਿਨੇਸ਼ ਕੁਮਾਰ ਹੈਪੀ ਘਈ ਮੈਜਿਸਟਿਕ ਰਿਜ਼ੋਰਟਸ, ਪਰਵੇਜ਼ ਕੁਮਾਰ ਹੈਪੀ ਘਈ ਮੈਜਿਸਟਿਕ ਰਿਜ਼ੋਰਟਸ, ਗੁਰਬੀਰ ਸਿੰਘ ਗੋਗਾ ਸੰਗਲਾ ਜ਼ਿਲਾ ਪ੍ਰਧਾਨ ਕਿਸਾਨ ਸੈੱਲ ਕਾਂਗਰਸ, ਪ੍ਰਭਦੀਪ ਸਿੰਘ ਕਾਲਾ ਧੱਲੇਕੇ ਸਾਬਕਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਨੱਥਾ ਸਿੰਘ ਤਲਵੰਡੀ ਭੰਗੇਰੀਆ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲਾ ਸ਼ਹਿਰੀ ਪ੍ਰਧਾਨ ਆਪ ਪਾਰਟੀ, ਰਵਿੰਦਰਪਾਲ ਸਿੰਘ ਬੱਬੀ, ਗੁਰਜੋਤ ਸਿੰਘ ਵਿੱਕੀ ਮੋਗਾ, ਦਵਿੰਦਰ ਸ਼ਰਮਾ, ਦੀਪ ਸੋਢੀ ਵੈਲਕਨ ਇੰਡੀਆ, ਵਿਜੇ ਧੀਰ ਸੀਨੀਅਰ ਆਗੂ ਕੋਟ ਈਸੇ ਖਾਂ, ਪਰਮਿੰਦਰ ਸਿੰਘ ਮੌੜ, ਮਨਜੀਤ ਸਿੰਘ ਮਾਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ, ਡਾ. ਇਕਬਾਲ ਸਿੰਘ, ਡਾ. ਵਜਿੰਦਰ ਜੈਸਵਾਲ, ਡਾ. ਹੈਪੀ ਜੈਸਵਾਲ, ਗੁਰਦੀਪ ਸਿੰਘ ਐਮ.ਡੀ. ਦੀਪ ਫਾਈਨਾਂਸ ਮੋਗਾ, ਸੁਖਜਿੰਦਰ ਸਿੰਘ ਕਾਕਾ ਬਲਖੰਡੀ ਸਮਾਜ ਸੇਵੀ, ਹੈਰੀ ਢਿੱਲੋਂ ਆਸਟ੍ਰੇਲੀਆ, ਨਛੱਤਰ ਸਿੰਘ ਕੂਨਰ ਆਸਟ੍ਰੇਲੀਆ, ਐਡਵੋਕੇਟ ਸ਼ੁਭਮ ਜੈਸਵਾਲ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਅਤੇ ਇਲਾਕੇ ਦੇ ਪਤਵੰਤੇ ਸ਼ਾਮਲ ਹਨ। ਮਾਤਾ ਦਲਜੀਤ ਕੌਰ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 3 ਅਗਸਤ ਐਤਵਾਰ ਨੂੰ ਬਾਅਦ ਦੁਪਹਿਰ 12:30 ਵਜੇ ਤੋਂ 3 ਵਜੇ ਤੱਕ ਹੋਵੇਗੀ, ਜਿੱਥੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।


