ਲੰਬੀ ਰੈਲੀ ਕੇਂਦਰ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ ਦਾ ਮੁੱਢ ਬੰਨੇਗੀ-:ਵਿਨੋਦ ਬਾਂਸਲ

ਮੋਗਾ,7 ਅਕਤੂਬਰ (ਜਸ਼ਨ)- ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਮੋਗਾ ਸ਼ਹਿਰ ਵਿਚ ਵੱਖ ਵੱਖ ਨੁੱਕੜ ਮੀਟਿੰਗਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੰਬੀ ਦੀ ਕਿਲਿਆਂਵਾਲੀ ਰੈਲੀ ਵਾਸਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਲਾਮਬੰਦ ਕਰਨ ਉਪਰੰਤ ਬੀਤੀ ਰਾਤ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਲੰਬੀ ਰੈਲੀ ਭਾਰਤੀ ਇਤਿਹਾਸ ਵਿਚ ਨਵੀਂ ਇਬਾਰਤ ਲਿਖੇਗੀ ਕਿਉਂਕਿ ਇਸ ਰੈਲੀ ਉਪਰੰਤ ਨਾ ਸਿਰਫ਼ ਅਕਾਲੀਆਂ ਦੀਆਂ 10 ਸਾਲ ਦੀਆਂ ਅਣਗਹਿਲੀਆਂ ਅਤੇ ਲੋਕ ਮੁੱਦਿਆਂ ਤੋਂ ਮੂੰਹ ਮੋੜੀ ਰੱਖਣ ਦੀ ਜ਼ਹਿਨੀਅਤ ਸਾਹਮਣੇ ਆਵੇਗੀ ਬਲਕਿ ਕੇਂਦਰ ਵਿਚ ਵੀ ਮੁੜ ਤੋਂ ਕਾਂਗਰਸ ਦੇ ਸੱਤਾ ਵਿਚ ਆਉਣ ਦਾ ਮੁੱਢ ਬੱਝੇਗਾ ਅਤੇ ਦੇਸ਼ ਦੇ ਸੁਨਹਿਰੀ ਦਿਨ ਪਰਤਣਗੇ।


