ਹੜ੍ਹ ਪੀੜ੍ਹਤਾ ਦੀ ਮਦਦ ਲਈ ਡਾ. ਹਰਜੋਤ ਕਮਲ ਨੇ ਕੀਤੀ ਅਪੀਲ

ਮੋਗਾ, 5 ਸਤੰਬਰ ( ਜਸ਼ਨ ) : ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ ਨੇ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਮੌਜੂਦਾ ਮੌਸਮ ਨੂੰ ਦੇਖਦਿਆਂ ਹੜ੍ਹ ਪੀੜ੍ਹਤਾ ਨੂੰ ਹਾਲੇ ਵੀ ਕਾਫੀ ਮਦਦ ਦੀ ਜਰੂਰਤ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿੱਚ ਕੱਪੜੇ, ਘਰ ਦਾ ਸਾਮਾਨ, ਨਗਦੀ ਮਦਦ ਤਾਂ ਪਹੁੰਚ ਰਹੀ ਹੈ ਪਰ ਔਰਤਾਂ ਨੂੰ ਸੈਨੇਟਰੀ ਪੈਡ, ਬੀਮਾਰ ਲੋਕਾਂ ਨੂੰ ਦਵਾਈਆਂ, ਪਸ਼ੂਆਂ ਨੂੰ ਚਾਰੇ ਦੀ ਭਾਰੀ ਕਮੀ ਹੈ। ਲਗਾਤਾਰ ਪਾਣੀ ਰਹਿਣ ਕਾਰਨ ਚਮੜੀ ਰੋਗ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਧਰਮਕੋਟ ਇਕਾਈ ਲਗਾਤਾਰ ਰਾਹਤ ਕਾਰਜ ਕਰ ਰਹੀ ਹੈ, ਪਰ ਜਰੂਰਤਾਂ ਜਿਆਦਾ ਹਨ। ਇਸਦੇ ਮੱਦੇਨਜ਼ਰ ਭਾਜਪਾ ਦੇ ਦੁੰਨੇਕੇ ਸਥਿੱਤ ਜਿਲ੍ਹਾ ਦਫ਼ਤਰ ਵਿੱਚ ਰਾਹਤ ਸਮੱਗਰੀ ਇਕੱਠੀ ਕਰਨ ਦਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਜਿਹੜੀ ਵੀ ਲੋਕ ਪੀੜ੍ਹਤਾ ਦੀ ਮਦਦ ਕਰਨਾ ਚਾਹੁੰਦੇ ਹਨ, ਉਹ ਉਨ੍ਹਾਂ ਦੇ ਸਾਥੀ ਲਖਵੰਤ ਸਿੰਘ ਸਾਫੂਵਾਲਾ ਅਤੇ ਦਫ਼ਤਰ ਇੰਚਾਰਜ ਮਨਪ੍ਰੀਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ 9876994509 ਅਤੇ 8146310001 ਹੈਲਪਲਾਈਨ ਨੰਬਰ ਜਾਰੀ ਕੀਤੇ। ਉਨ੍ਹਾਂ ਅਪੀਲ ਕੀਤੀ ਕਿ ਹੜ੍ਹ ਪੀੜ੍ਹਤਾ ਨੂੰ ਉਹੀ ਸਮੱਗਰੀ ਪਹੁੰਚਾਈ ਜਾਵੇ ਜਿਨ੍ਹਾਂ ਦੀ ਉਨ੍ਹਾਂ ਨੂੰ ਅਸਲ ਵਿੱਚ ਜਰੂਰਤ ਹੈ ਤਾਂ ਕਿ ਰਾਹਤ ਕਾਰਜ ਵਧੇਰੇ ਕਾਰਗਾਰ ਸਾਬਿਤ ਹੋਣ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ 5 ਕਰੋੜ ਰੁਪਏ ਦੀ ਮਦਦ ਪੰਜਾਬ ਸਰਕਾਰ ਨੂੰ ਪ੍ਰਦਾਨ ਕੀਤੀ ਹੈ, ਪਰ ਇਸ ਸਮੇਂ ਸਭ ਤੋਂ ਵੱਧ ਜਰੂਰਤ ਰਾਜਨੀਤਿਕ ਸੀਮਾਵਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਸੇਵਾ ਕਰਨਾ ਸੁਭਾਅ ਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਪੱਧਰ ਤੇ ਲਗਾਤਾਰ ਸਹਾਇਤਾ ਕਾਰਜ਼ ਕਰ ਰਹੀ ਹੈ ਅਤੇ ਇਹ ਮਦਦ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸਾਰੀਆਂ ਜਰੂਰਤਾਂ ਦਾ ਸਾਮਾਨ ਪੂਰਾ ਨਹੀਂ ਹੋ ਜਾਂਦਾ। ਡਾ. ਹਰਜੋਤ ਕਮਲ ਨੇ ਦੱਸਿਆ ਕਿ ਪਾਰਟੀ ਦੇ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਪੰਜਾਬ ਦੇ ਸਾਰੇ ਜਿਲ੍ਹਿਆ ਦੇ ਪ੍ਰਧਾਨਾਂ ਨਾਲ ਆਨਲਾਈਨ ਮੀਟਿੰਗ ਕਰਕੇ ਕਿਹਾ ਹੈ ਕਿ ਜਿੱਥੇ ਜਿੱਥੇ ਹੜ੍ਹਾਂ ਦੀ ਸਥਿਤੀ ਬਣੀ ਹੈ ਉਥੇ ਭਾਜਪਾ ਦੇ ਵਰਕਰ ਲੋਕਾਂ ਦੀ ਮਦਦ ਕਰਨ। ਉਨ੍ਹਾਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰ ਦੀ ਸੀਨੀਅਰ ਲੀਡਰਸ਼ਿੱਪ ਪੰਜਾਬ ਦਾ ਜਲਦ ਹੀ ਦੌਰਾ ਕਰੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਦੇਸ਼ ਤੋਂ ਵਾਪਿਸ ਆਉਂਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਕੇ ਪੰਜਾਬ ਦੇ ਹਲਾਤਾਂ ਦਾ ਜਾਇਜਾ ਲਿਆ ਅਤੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਪੰਜਾਬ ਨੂੰ ਜਿਸ ਤਰ੍ਹਾਂ ਦੀ ਵੀ ਜਰੂਰਤ ਹੋਵੇਗੀ ਕੇਂਦਰ ਸਰਕਾਰ ਉਸਦੀ ਪੂਰੀ ਮਦਦ ਕਰੇਗਾ।


