ਗੁਰਮਤਿ ਵਿਦਿਆਲਾ ਸੰਤ ਬਾਬਾ ਗੁਲਾਬ ਸਿੰਘ ਦੀਆਂ ਵਿਦਿਆਰਥਣਾਂ ਦਾ ਬਲਾਕ ਪੱਧਰੀ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ,ਮੈਡਲਾਂ ਨਾਲ ਹੋਇਆ ਸਨਮਾਨ

ਬਾਘਾਪੁਰਾਣਾ,01 ਫਰਵਰੀ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ):ਸੰਤ ਬਾਬਾ ਗੁਲਾਬ ਸਿੰਘ ਗੁਰਮਤਿ ਵਿਦਿਆਲਾ ਵਿਖੇ ਦਮਦਮੀ ਟਕਸਾਲ ਦੇ ਕਥਾ ਵਾਚਕ ਗਿਆਨੀ ਦਲੇਰ ਸਿੰਘ ਤੋਂ ਗੁਰਮਿਤ ਦੀ ਸੰਥਿਆ ਲੈ ਰਹੀਆਂ ਵਿਦਿਆਰਥਣਾਂ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਘੋਲੀਆ ਖੁਰਦ (ਮੋਗਾ) ਵਿਖੇ ਪੜਾਈ ਕਰ ਰਹੀਆ ਹਨ, ਨੇ ਨੇੜਲੇ ਪਿੰਡ ਨਿਹਾਲ ਸਿੰਘ ਵਾਲਾ ਵਿਖੇ ਹੋਏ ਬਲਾਕ ਪੱਧਰੀ ਗੁਰਬਾਣੀ ਕੰਠ ਗੁਰਮਤਿ ਮੁਕਾਬਲਿਆਂ ਵਿੱਚੋਂ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸੰਤ ਗੁਲਾਬ ਸਿੰਘ ਘੋਲੀਆ ਖੁਰਦ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸੰਥਿਆ ਲੈ ਰਹੀਆਂ ਘੋਲੀਆ ਖੁਰਦ ਦੀਆਂ ਵਿਦਿਆਰਥਣਾਂ ਕਰਮਜੀਤ ਕੌਰ,ਬੇਅੰਤ ਕੌਰ ਅਤੇ ਪਵਨਦੀਪ ਕੌਰ ਨੇ ਬਲਾਕ ਪੱਧਰੀ ਗੁਰਬਾਣੀ ਕੰਠ ਮੁਕਾਬਲਿਆਂ ਚੋਂ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨਾਂ ਦੱਸਿਆ ਕਿ ਇਹ ਵਿਦਿਆਰਥਣਾਂ ਗੁਰਮਿਤ ਵਿਦਿਆਲਾ ਸੰਤ ਗੁਲਾਬ ਸਿੰਘ ਵਾਲਾ ਵਿਖੇ ਗੁਰਬਾਣੀ ਦੀ ਸੰਥਿਆ ਲੈ ਰਹੀਆ ਹਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਘੋਲੀਆ ਖੁਰਦ ਵਿਖੇ ਪੰਜਵੀਂ ਕਲਾਸ ਦੀਆ ਵਿਦਿਆਰਥਣਾਂ ਹਨ। ਉਨਾਂ ਕਿਹਾ ਕਿ ਇਨਾਂ ਬੱਚੀਆ ਨੇ ਨਿਹਾਲ ਸਿੰਘ ਵਾਲਾ ਵਿਖੇ ਹੋਏ ਬਲਾਕ ਪੱਧਰੀ ਮੁਕਾਬਲਿਆ ਵਿਚੋਂ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਹੁਣ ਇਹ ਬੱਚੀਆਂ ਜਿਲਾ ਪੱਧਰੀ ਮੁਕਾਬਲਿਆਂ ਦੀਆਂ ਤਿਆਰੀਆਂ ਕਰ ਰਹੀਆਂ ਹਨ। ਇਨਾਂ ਬੱਚੀਆਂ ਦੀ ਹੌਸਲਾਂ ਅਫਜਾਈ ਲਈ ਗੁਰਦੁਆਰਾ ਸੰਤ ਗੁਲਾਬ ਸਿੰਘ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਮਾਨਿਓ ਗ੍ਰੰਥ ਸੰਸਥਾਂ ਵੱਲੋਂ ਮੈਡਲ ਦੇ ਕੇ ਵਿਸੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਗੁਰੂ ਮਾਨਿਓ ਗ੍ਰੰਥ ਸੰਸਥਾਂ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਖਾਲਸਾ,ਮੀਤ ਪ੍ਰਧਾਨ ਮੁਕੰਦ ਸਿੰਘ,ਭਾਈ ਮਨਮੋਹਨ ਸਿੰਘ ਘੋਲੀਆ,ਰਾਗੀ ਅਜਮੇਰ ਸਿੰਘ,ਗ੍ਰੰਥੀ ਭਾਈ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।