‘ਵਿਸ਼ਵ ਕੈਂਸਰ ਦਿਵਸ’ ਮਨਾਉਣ ਲਈ 4 ਫਰਵਰੀ ਨੂੰ 30 ਸਾਲ ਤੋਂ ਵੱਧ ਉਮਰ ਵਾਲਿਆਂ ਦੀ ਕੀਤੀ ਜਾਵੇਗੀ ਘਰ-ਘਰ ਜਾਕੇ ਸਕ੍ਰੀਨਿੰਗ,30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਆਬਾਦੀ ਤੇ ਵਿਹਾਰ ਸਬੰਧੀ ਵੇਰਵੇ ਈ-ਕਾਰਡਾਂ ਕੀਤੇ ਜਾਣਗੇ ਦਰਜ

ਚੰਡੀਗੜ, 3 ਫਰਵਰੀ:(INTERNATIONAL PUNJABI NEWS BUREAU) :ਪੰਜਾਬ ਵਿੱਚ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਜਾਂਚ ਕਰਨ ਦੇ ਮੱਦੇਨਜ਼ਰ ਸੂਬਾ ਸਰਕਾਰ 4 ਫਰਵਰੀ ਨੂੰ ਮਨਾਏ ਜਾ ਰਹੇ ‘ਵਿਸ਼ਵ ਕੈਂਸਰ ਦਿਵਸ’ ਦੇ ਸਬੰਧ ਵਿੱਚ ਡੋਰ ਟੂ ਡੋਰ ਸਕ੍ਰੀਨਿੰਗ ਪ੍ਰੋਗਰਾਮ ਸ਼ੁਰੂ ਕਰਨ ਲਈ ਪੂਰੀ ਤਰਾਂ ਤਿਆਰ ਹੈ। ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇੱਥੇ ਜਾਰੀ ਿੲੱਕ ਪ੍ਰੈਸ ਬਿਆਨ ਵਿੱਚ ਦਿੱਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ 4 ਫਰਵਰੀ, 2019 ਨੂੰ ਵਿਸ਼ੇਸ਼ ਸਕ੍ਰੀਨਿੰਗ ਤੇ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਜਾਣਗੇ  ਜਿਨਾਂ ਵਿੱਚ ਆਮ ਜਨਤਾ ਦੀ ਵੱਖ ਵੱਖ ਕਿਸਮ ਦੇ ਕੈਂਸਰ(ਮੂੰਹ, ਛਾਤੀ ਤੇ ਸਰਵਿਕਸ  ਕੈਂਸਰ) ਸਬੰਧੀ ਜਾਂਚ ਕੀਤੀ ਜਾਵੇਗੀ। ਸ਼ੱਕੀ ਮਰੀਜ਼ਾਂ ਨੂੰ ਹੋਰ ਵਧੇਰੇ ਜਾਂਚ ਲਈ ੳੋਚੇਰੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਅਛੂਤ ਦੀਆਂ ਬਿਮਾਰੀਆਂ ਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਨ ਲਈ ਵਿਭਾਗ ਵੱਲੋਂ ਵਿਸ਼ੇਸ਼ ਆਈ.ਈ.ਸੀ ਵੈਨਾਂ ਪਹਿਲਾਂ ਹੀ ਚਲਾਈਆਂ ਗਈਆਂ ਹਨ।ਸ੍ਰੀ ਮਹਿੰਦਰਾ ਨੇ ਕਿਹਾ 30 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੀ ਜਾਣਕਾਰੀ ਆਨਲਾਈਨ ਇੰਟੀਗ੍ਰੇਟਡ ਹੈਲਥ ਐਪਲੀਕੇਸ਼ਨ( ਈ-ਹੈਲਥ ਕਾਰਡ)ਵਿੱਚ ਭਰੀ ਜਾਵੇਗੀ ਜਿਸ  ਨਾਲ ਅਜਿਹੇ ਲੋਕਾਂ ਦੀ ਜਨਸੰਖਿਆ ਤੇ ਵਿਹਾਰ ਸਬੰਧੀ ਵੇਰਵੇ ਦਰਜ ਕਰਨ ਵਿੱਚ ਸਹਾਇਤਾ ਮਿਲੇਗੀ। ਇਹ ਮੂਲ ਰੂਪ ਵਿੱਚ ਇੱਕ ਈ-ਹੈਲਥ ਕਾਰਡ ਹੈ ਜੋ ਕਿ ਨਾਨ-ਕਮਿਉਨੀਕੇਬਲ ਬਿਮਾਰੀਆਂ ਸਬੰਧੀ ਜੋਖਮਾਂ ਦੀ ਨਜ਼ਰਸਾਨੀ ਲਈ ਇੱਕ ਸਸਤਾ , ਸੁਚੱਜਾ ਤੇ ਭਰੋਸੇਯੋਗ ਯੰਤਰ ਹੈ। ਇਹ ਐਪਲੀਕੇਸ਼ਨ ਵੱਖ ਵੱਖ ਐਨਸੀਡੀਜ਼ ਵੱਲੋਂ ਦਿਤੇ ਸੁਝਾਵਾਂ ਅਤੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ’ਤੇ ਤਿਆਰ ਕੀਤੀ ਗਈ ਹੈ।ਈ-ਹੈਲਥ ਕਾਰਡ ਦੀਆਂ ਵਿਸ਼ੇਸ਼ਤਾਵਾਂ ਗਿਣਾਉਂਦਿਆਂ ਉਨਾਂ ਕਿਹਾ ਕਿ ਲੋਕਾਂ ਨੂੰ ਚੰਗੀ ਸਿਹਤ ਸੰਭਾਲ ਲਈ ਜਾਗਰੂਕ ਕਰਨ ਅਤੇ ਕਿਸੇ ਵਕਤ ਕਿਸੇ ਵੀ ਥਾਂ ’ਤੇ ਆਪਣੀ ਸਿਹਤ ਸਬੰਧੀ ਮੌਜੂਦਾ ਜਾਣਕਾਰੀ ਲੈਣ ਲਈ ਮਦਦਗਾਰ ਵੀ ਸਿੱਧ ਹੋਵੇਗੀ। ਸ੍ਰੀ ਮਹਿੰਦਰਾ ਨੇ ਕਿਹਾ ਇਨਾਂ ਜਾਣਕਾਰੀਆਂ ਸਦਕਾ ਨੀਤੀਕਾਰਾਂ ਨੂੰ ਅਜਿਹੀ ਆਬਾਦੀ ਦੇ ਗੰਭੀਰ ਬਿਮਾਰੀਆਂ ਨੂੰ ਆਂਕਣ ਵਿੱਚ ਸਹਾਇਤਾ ਮਿਲੇਗੀ ਅਤੇ ਜਿਸ ਨਾਲ ਲੋਕਾਂ ਦੀ ਲੋੜ ਮੁਤਾਬਕ ਪ੍ਰੋਗਰਾਮ ਤੇ ਨੀਤੀਆਂ ਬਣਾਈਆਂ ਜਾ ਸਕਣਗੀਆਂ।ਸ੍ਰੀ ਮਹਿੰਦਰਾ ਨੇ ਅੱਗੇ ਕਿਹਾ ਕਿ ਸੂਬਾ ਪੱਧਰੀ ਸਿਖਲਾਈ ‘ ਟ੍ਰੇਨਿੰਗ ਆਫ਼ ਟ੍ਰੇਨਰਜ਼’(ਟੀਓਟੀ) ਮੁਕੰਮਲ ਕੀਤੀ ਜਾ ਚੁੱਕੀ ਹੈ ਅਤੇ ਜ਼ਿਲਾ ਪੱਧਰੀ  ਸਿਖਲਾਈ ਜਾਰੀ ਹੈ ਜੋ ਬਹੁਤ ਜਲਦ ਮੁਕੰਮਲ ਹੋ ਜਾਵੇਗੀ। ਉਨਾਂ ਦੱਸਿਆ ਇਸ ਸਕ੍ਰੀਨਿੰਗ ਪ੍ਰੋਗਰਾਮ ਦੇ ਮੱਦੇਨਜ਼ਰ ਹੁਣ ਤੱਕ 574 ਮੈਡੀਕਲ ਅਫ਼ਸਰਾਂ, 1652 ਸਟਾਫ ਨਰਸਾਂ ,3778 ਏਐਨਐਮ/ਐਮ.ਪੀ.ਡਬਲਿਊ ਅਤੇ 17010 ਆਸ਼ਾ  ਵਰਕਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਚੁੱਕੀ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ