ਛੋਟੇ ਸਹਿਬਜਾਦਿਆਂ ਅਤੇ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਪਿੰਡ ਹਰੀਏਵਾਲਾ ਵਿਖੇ ਕ੍ਰਾਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਕੀਤਾ ਮੋਮਬੱਤੀ ਮਾਰਚ

*ਜੀਓ ਅਤੇ ਪਤੰਜਲੀ ਦੇ ਪ੍ਰੋਡਕਟਾਂ ਦਾ ਲੋਕ ਬਾਈਕਾਟ ਕਰਨ-ਕਿਸਾਨ ਆਗੂ ਸੁਰਜੀਤ ਸਿੰਘ
ਨੱਥੂਵਾਲਾ ਗਰਬੀ ,25 ਦਸੰਬਰ (ਜਸ਼ਨ)-ਕੇਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਚੱਲ ਰਹੇ ਕਿਸਾਨੀ ਸ਼ੰਘਰਸ਼ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਕਿਸਾਨ ਵੀਰਾਂ ਅਤੇ ਛੋਟੇ ਸਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਹਰੀਏਵਾਲਾ ਵਿਖੇ  ਕ੍ਰਾਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਿਲਾ੍ਹ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ।ਇਸ ਮੌਕੇ ਤੇ ਇਕੱਤਰ ਪਿੰਡ ਵਾਸੀਆਂ ਬੀਬੀਆਂ,ਨੌਜਵਾਨਾਂ ਨੇ ਜਿੱਥੇ ਸ਼ਹੀਦਾਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਜਲੀ ਭੇਟ ਕੀਤੀ ਉੱਥੇ ਹੀ ਕਿਸਾਨ ਸ਼ੰਘਰਸ਼ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਦੀ ਆਤਮਿਕ ਸ਼ਾਤੀ ਵਾਸਤੇ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ। ਇਸ ਮੌਕੇ ਤੇ ਕਿਸਾਨ ਆਗੂ ਸੁਰਜੀਤ ਸਿੰਘ ਨੇ ਗੱਲ ਕਰਦੇ ਹੋਏ ਕਿਹਾ ਕਿ ਸ਼ਹੀਦਾਂ ਨੂੰ ਸਭ ਤੋਂ ਵੱਡੀ ਸੱਚੀ ਸ਼ਰਧਾਜਲੀ ਇਹ ਹੋਵੇਗੀ ਕਿ ਅਸੀ ਅਬਾਨੀ-ਅਡਾਨੀ ਅਤੇ ਪਤੰਜਲੀ ਕੰਪਨੀਆਂ ਦੇ ਤਿਆਰ ਹੋ ਰਹੇ ਪ੍ਰੋਡਕਟਾਂ ਦਾ ਬਾਈਕਾਟ ਕਰੀਏ।ਇਸ ਤੋਂ ਇਲਾਵਾ ਉਨਾ੍ਹ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੀਓ ਦੇ ਸਿੰਮ ਕਿਸੇ ਦੂਸਰੀ ਕੰਪਨੀ ਦੇ ਸਿੰਮਾਂ ਵਿੱਚ ਜਰੂਰ ਬਦਲਾਏ ਜਾਣ।ਕਿਉਕਿ ਇੰਨਾ੍ਹ ਚੀਜਾਂ ਦੀ ਵਰਤੋਂ ਕਰਕੇ ਅਸੀ ਕਿਸਾਨੀ ਦੇ ਦੁਸ਼ਮਣਾਂ ਕਾਰਪੋਰੇਟ ਘਰਾਣਿਆਂ ਦੀ ਹੀ ਮਦਦ ਕਰ ਰਹੇ ਹਾਂ।ਇਸ ਮੌਕੇ ਤੇ ਇਕੱਤਰ ਪਿੰਡ ਵਾਸੀਆਂ ਨੇ ਕਿਹਾ ਕਿ ਕਾਲੇ ਕਾਨੁੰਨਾਂ ਦੀ ਵਾਪਸੀ ਤੱਕ ਉਨਾ੍ਹ ਦਾ ਸ਼ੰਘਰਸ਼ ਜਾਰੀ ਰਹੇਗਾ ਅਤੇ ਪਿੰਡ ਦੇ ਜੋ ਭਰਾ ਦਿੱਲੀ ਗਏ ਹਨ ਉਨਾ੍ਹ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।