ਕਿਸਾਨ ਅੰਦੋਲਨ ਸਿੰਘੂ ਬਾਰਡਰ ਤੇ ਹੋਮਿਊਪੈਥਿਕ ਮੈਡੀਕਲ ਕੈਂਪ ਦੀ ਸ਼ੁਰੂਆਤ

ਮੋਗਾ, 27 ਦਸੰਬਰ (ਜਸ਼ਨ): ਪਿਛਲੇ ਲੰਬੇ ਸਮੇ ਤੋ ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਖਿਲਾਫ ਪੰਜਾਬ ਸਮੇਤ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਦੁਆਰਾ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਮੋਰਚਾ ਲਗਾਇਆ ਹੋਇਆ ਹੈ। ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਹੱਡ -ਚੀਰਵੀ ਠੰਡ ਵਿੱਚ ਆਪਣੇ ਹੱਕਾਂ ਲਈ ਡਟੇ ਬਜੁਰਗ , ਨੌਜਵਾਨ ਅਤੇ ਔਰਤਾਂ ਤੇ ਬੱਚਿਆਂ ਨੂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਹੋਮਿਊਪੈਥਿਕ ਡਾਕਟਰ ਧੀਰਜ ਦੇਵਗਨ ਜੋ ਕਿ ਫਿਰੋਜਪੁਰ ਨਾਲ ਸਬੰਧਿਤ ਹਨ ਅਤੇ ਡਾਕਟਰ ਅਰਸ਼ਦੀਪ ਸਿੰਘ ਸਾਮਾ ਜੋ ਕਿ ਇਲਾਕਾ ਫਤਿਹਗੜ੍ਹ ਪੰਜਤੂਰ ਜਿਲ੍ਹਾਂ (ਮੋਗਾ) ਨਾਲ ਸਬੰਧਿਤ ਹਨ, ਸਮੇਤ ਆਪਣੀ ਹੋਮਿਊਪੈਥਿਕ ਡਾਕਟਰਾ ਦੀ ਟੀਮ ਨਾਲ ਸਿੰਘੂ ਬਾਰਡਰ ਤੇ ਹੋਮਿਊਪੈਥਿਕ ਦਵਾਈਆਂ ਦਾ ਕੈਂਪ ਲਗਾਤਾਰ ਲਗਾਇਆ ਜਾ ਰਿਹਾ ਹੈ ।ਜਿਸ ਵਿੱਚ ਵੱਖ -ਵੱਖ ਬੀਮਾਰੀਆਂ ਦੇ ਮਰੀਜਾਂ ਦਾ ਚੈਕਅੱਪ ਕਰਕੇ ਦਵਾਈਆ ਦਿੱਤੀਆਂ ਜਾ ਰਹੀਆਂ ਹਨ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾਕਟਰ ਅਰਸ਼ਦੀਪ ਸਿੰਘ ਸਾਮਾ ਅਤੇ ਡਾਕਟਰ ਧੀਰਜ ਦੇਵਗਨ ਨੇ ਦੱਸਿਆ ਕਿ ਉਹ ਅਤੇ ਉਹਨਾ ਦੀ ਟੀਮ ਵੱਲੋ ਹੁਣ ਤੱਕ ਤਕਰੀਬਨ 1 ਲੱਖ ਦੀਆ ਵੱਖ-ਵੱਖ ਹੋਮਿਊਪੈਥਿਕ ਦਵਾਈਆਂ ਵੰਡ ਚੁੱਕੇ ਹਨ । ਉਹਨਾ ਨੇ ਕਿਹਾ ਕਿ ਜਿਨ੍ਹਾ ਸਮਾ ਵੀ ਕਿਸਾਨਾ ਦਾ ਅੰਦੋਲਨ ਚੱਲੇਗਾ ਓਨਾ ਸਮਾ ਉਹ ਹੋਮਿਊਪੈਥਿਕ ਦਵਾਈਆਂ ਰਾਹੀ ਕਿਸਾਨਾ ਦੀ ਸੇਵਾ ਜਾਰੀ ਰੱਖਣਗੇ।


