ਜਤਿੰਦਰ ਅਰੋੜਾ ਦੀ ਅਗਵਾਈ ‘ਚ ਵਾਰਡ ਨੰਬਰ 2 ਦੀਆਂ ਹੌਦੀਆਂ ਦੀ ਮੁਰੰਮਤ ਅਤੇ ਨਵੇਂ ਢੱਕਣ ਲਗਾਉਣ ਦੀ ਮੁਹਿੰਮ ਜ਼ੋਰਾਂ ’ਤੇ

ਮੋਗਾ,7 ਅਕਤੂਬਰ (ਜਸ਼ਨ) : ਵਾਰਡ ਨੰਬਰ 2 ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਜਤਿੰਦਰ ਅਰੋੜਾ ਦੀ ਅਗਵਾਈ ਵਿਚ ਸਮੁੱਚੇ ਵਾਰਡ ਦੀਆਂ ਹੌਦੀਆਂ ਦੀ ਰੈਨੋਵੇਸ਼ਨ ਅਤੇ ਨਵੇਂ ਢੱਕਣ ਲਗਾਉਣ ਦੀ ਮੁਹਿੰਮ ਜੰਗੀ ਪੱਧਰ ’ਤੇ ਚਲਾਈ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਤਿੰਦਰ ਅਰੋੜਾ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਦੀ ਸਰਪ੍ਰਸਤੀ ਹੇਠ ਵਾਰਡ ਨੰਬਰ 2 ਦੇ ਵਿਕਾਸ ਕਾਰਜ ਜੰਗੀ ਪੱਧਰ ’ਤੇ ਕਰਵਾਏ ਜਾ ਰਹੇ ਹਨ ਅਤੇ ਪ੍ਰੀਮਿਕਸ ਪਾਉਣ ਦੇ ਨਾਲ ਨਾਲ ਇੰਟਲਾਕਿੰਗ ਦਾ ਕੰਮ ਪੂਰੀ ਤਰਾਂ ਮੁਕੰਮਲ ਹੋ ਚੁੱਕਾ ਹੈ । ਉਹਨਾਂ ਆਖਿਆ ਕਿ ਕਈ ਹੌਦੀਆਂ ਪੁਰਾਣੀਆਂ ਹੋਣ ਕਰਕੇ ਉਹਨਾਂ ਵਿਚ ਮਿੱਝੀ ਅਤੇ ਗਾਰ ਭਰਿਆ ਹੋਈਆਂ ਸੀ ਅਤੇ ਕਈਆਂ ਦੇ ਢੱਕਣ ਟੁੱਟੇ ਹੋਏ ਸਨ ਜਿਸ ਕਰਕੇ ਨਾ ਸਿਰਫ਼ ਮੀਂਹ ਦੇ ਪਾਣੀ ਦਾ ਨਿਕਾਸ ਛੇਤੀ ਨਹੀਂ ਸੀ ਹੰੁਦਾ ਅਤੇ ਅਕਸਰ ਇਹ ਹੌਦੀਆਂ ਦੁਰਘਟਨਾਵਾਂ ਦਾ ਕਾਰਨ ਵੀ ਬਣਦੀਆਂ ਸਨ ,ਇਸ ਕਰਕੇ ਇਹਨਾਂ 50 ਦੇ ਕਰੀਬ ਹੌਦੀਆਂ ਦੀ ਸਫ਼ਾਈ ਉਪਰੰਤ ਇਹਨਾਂ ਉੱਪਰ ਨਵੇਂ ਢੱਕਣ ਸੜਕ ਦੇ ਲੈਵਲ ਮੁਤਾਬਕ ਨਵੇਂ ਸਿਰਿਓ ਲਗਾਏ ਜਾ ਰਹੇ ਹਨ । ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਸਦਕਾ ਵਾਰਡ ਵਿਚ ਵਿਕਾਸ ਕਾਰਜ ਕਰਵਾਉਂਦਿਆਂ ਲੋਕਾਂ ਦੀ ਜੀਵਨ ਸ਼ੈਲੀ ਵਿਚ ਬਦਲਾਅ ਹਰ ਹੀਲੇ ਲਿਆਂਦਾ ਜਾਵੇਗਾ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


