ਸਾਫਟ-ਬਾਲ ਵਿਚ ਬੁੱਟਰ ਸਕੂਲ ਦੀਆਂ ਕੁੜੀਆਂ ਦੀ ਚੜਤ

ਮੋਗਾ ,12 ਦਸੰਬਰ (ਜਸ਼ਨ) - 63ਵੀਂ ਪੰਜਾਬ ਸਕੂਲ ਖੇਡਾਂ ਅੰਡਰ-19 ਕੁੜੀਆਂ ਸਾਫਟ-ਬਾਲ ਲੁਧਿਆਣਾ ਵਿਖੇ ਇੰਦਰਪਾਲ ਸਿੰਘ ਢਿੱਲੋਂ ਏ.ਈ.ਓ. ਦੀ ਅਗਵਾਈ ਹੇਠ ਭੇਜੀ ਟੀਮ ਨੇ ਮੱਲਾਂ ਮਾਰੀਆਂ ਅਤੇ ਜ਼ਿਲਾ ਮੋਗਾ ਦੂਸਰੇ ਸਥਾਨ ਤੇ ਰਿਹਾ ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਦੀਆਂ 8 ਕੁੜੀਆਂ ਨੇ ਸਿਲਵਰ ਮੈਡਲ ਪ੍ਰਾਪਤ ਕਰਕੇ ਆਪਣੇ ਜ਼ਿਲੇ, ਸਕੂਲ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ। ਸਕੂਲ ਪਿੰ੍ਰਸੀਪਲ ਰਾਜਿੰੰਦਰ ਕੌਰ, ਡੀ.ਪੀ.ਈ. ਹਰਜੀਤ ਕੌਰ ਅਤੇ ਸਮੂਹ ਸਟਾਫ, ਕੋਚ ਹਰਦੀਪ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਦੀਆਂ 2 ਕੁੜੀਆਂ ਨੈਸ਼ਨਲ ਕੈਂਪ ਲਈ ਚੁਣੀਆਂ ਗਈਆਂ। ਇਸ ਮੌਕੇ ਇਲਾਕੇ ਦੀਆਂ ਸ਼ਖਸੀਅਤਾਂ ਸਰਪੰਚ ਦਰਸ਼ਨ ਸਿੰਘ ਢਿੱਲੋਂ, ਸਰਪੰਚ ਸ਼ਿੰਦਰ ਸਿੰਘ, ਹਰਮੇਲ ਸਿੰਘ, ਪਰਮਿੰਦਰ ਸਿੰਘ ਅਤੇ ਗੁਰਚਰਨ ਸਿੰਘ ਨੇ ਮੌਕੇ ਤੇ ਆ ਕੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਪਿੰ੍ਰਸੀਪਲ ਅਤੇ ਸਮੂਹ ਸਟਾਫ ਦੇ ਕਾਰਜਾਂ ਦੀ ਸ਼ਲਾਘਾ ਕੀਤੀ।


