News

ਮੋਗਾ, 26 ਮਾਰਚ (ਜਸ਼ਨ): ਪੰਜਾਬ ਸਰਕਾਰ ਦੇ ਬਜ਼ਟ-2018 ਸਬੰਧੀ ਵਿਚਾਰ ਪੇਸ਼ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਅੰਬੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬਜ਼ਟ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਮੁੱਖ ਰੱਖਦੇ ਹੋਏ ਬਣਾਇਆ ਗਿਆ ਹੈ, ਜਿਸਦਾ ਪੂਰੇ ਪੰਜਾਬ ਵਿੱਚ ਲੋਕਾਂ ਵਲੋਂ ਭਾਰੀ ਸਮਰਥਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ 200 ਰੁਪਏ ਦਾ ਟੈਕਸ ਲਗਾਇਆ ਹੈ ਉਸ ਨਾਲ ਪੰਜਾਬ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਇਹ ਪੈਸਾ ਪੰਜਾਬ ਦੇ ਵਿਕਾਸ ਵਿੱਚ...
ਮੋਗਾ, 25 ਮਾਰਚ (ਜਸ਼ਨ)- ਕਾਂਗਰਸ ਦੇ ਜ਼ਿਲਾ ਪ੍ਰਧਾਨ ਮੋਗਾ, ਕਰਨਲ ਬਾਬੂ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪਿਛਲੇ ਇਕ ਸਾਲ ਤੋਂ ਕੀਤੇ ਸੁਚੇਤ ਅਤੇ ਸੰਜੀਦਾ ਯਤਨਾਂ ਸਦਕਾ ਨਾ ਸਿਰਫ ਸੂਬੇ ਨੂੰ ਮਾਲੀ ਸੰਕਟ ਵਿਚੋਂ ਉਭਾਰਨ ਵਿਚ ਸਫਲਤਾ ਹਾਸਲ ਕੀਤੀ ਹੈ ਬਲਕਿ ਸੂਬੇ ਦੇ ਕਿਸਾਨਾਂ ਮਜ਼ਦੂਰਾਂ ,ਮੁਲਾਜ਼ਮਾ ਅਤੇ ਹਰ ਵਰਗ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ...
ਮਹਿਣਾ, ਮੋਗਾ,25 ਮਾਰਚ(HARWINDER SINGH BABBU) -ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਤਸਕਰਾਂ ਖਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਮੋਗਾ ਨੇ ਗੁਪਤ ਸੂਚਨਾ ਦੇ ਆਧਾਰ ’ਤੇ 6 ਟਾਇਰੀ ਕੈਂਟਰ ਵਿਚੋਂ 20 ਗੱਟੇ ਭੁੱਕੀ ਪੋਸਤ ਬਰਾਮਦ ਕਰਦਿਆਂ ਕੈਂਟਰ ਸਵਾਰ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ । ਥਾਣਾ ਮਹਿਣਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਐੱਸ ਐੱਚ...
ਮੋਗਾ, 25 ਮਾਰਚ (ਜਸ਼ਨ)- ਕਾਂਗਰਸ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਉਹਨਾਂ ਆਖਿਆ ਕਿ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ 2019 ਵਿਚ ਪੂਰਨ ਸਮਰਪਣ ਅਤੇ ਉਤਸ਼ਾਹ ਨਾਲ ਮਨਾਉਣ ਲਈ ਬਜਟ ਵਿਚ 100 ਕਰੋੜ ਰੁਪਏ ਰਾਖਵੇਂ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਨੇ ਨਾਲ ਸਿਰਫ਼ ਸੱਚੇ ਸਿੱਖ ਹੋਣ ਦਾ ਸਬੂਤ ਦਿੱਤਾ ਹੈ ਬਲਕਿ ਇਸ ਰਾਸ਼ੀ...
ਨਿਹਾਲ ਸਿੰਘ ਵਾਲਾ,25 ਮਾਰਚ (ਜਸ਼ਨ)-ਸੜਕ ਹਾਦਸੇ ਵਿੱਚ ਦੋਨੋਂ ਲੱਤਾਂ ਗਵਾ ਚੁੱਕੇ ਮਨਦੀਪ ਸਿੰਘ ਦੀਨਾ ਨੂੰ ਕਨੇਡਾ ਵਾਸੀ ਲਛਮਣ ਸਿੰਘ ਭੋਲਾ ਵੱਲੋਂ ਇੱਕ ਸਮਾਗਮ ਰਾਹੀਂ ਟਰਾਈਸਾਇਕਲ ਦੇਕੇ ਬਾਹਰਲੀ ਦੁਨੀਆਂ ਵੇਖਣ ਯੋਗਾ ਕੀਤਾ ਗਿਆ। ਲਛਮਣ ਸਿੰਘ ਭੋਲਾ ਵਾਸੀ ਫ਼ਤਿਹਗੜ ਕੋਰੋਟਾਣਾ ਵੱਲੋਂ ਸਮਾਜ ਸੇਵਾ ਕਰਦਿਆਂ ਅੰਗਹੀਣ ਲੋਕਾਂ ਲਈ ਹੁਣ ਤੱਕ ਵੀਹ ਟਰਾਈ ਸਾਇਕਲ ਵੰਡੇ ਜਾ ਚੁੱਕੇ ਹਨ। ਜੋ ਕਿ ਰੂਰਲ ਐਨ ਜੀ ਓ ਜਿਲਾ ਮੋਗਾ ਰਾਹੀਂ ਦਿੱਤੇ ਜਾਂਦੇ ਹਨ। ਰੂਰਲ ਐਨ ਜੀ ਓ ਦੇ ਜਿਲਾ ਪ੍ਰਧਾਨ...
ਮੋਗਾ,25 ਮਾਰਚ (ਜਸ਼ਨ) ‘ਇਹ ਅਜਾਇਬਘਰ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਇਤਿਹਾਸ ਦੇ ਉਦਾਸ ਅਧਿਆਏ ਦੀ ਯਾਦ ਦਿਲਾਉਂਦਾ ਹੈ ,ਪਰਮਾਤਮਾ ਕਰੇ ਅਜਿਹਾ ਵਰਤਾਰਾ ਭਵਿੱਖ ਵਿਚ ਕਦੇ ਵੀ ਦੁਹਰਾਇਆ ਨਾ ਜਾਵੇ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਹਿੰਦ ਪਾਕਿ ਬਟਵਾਰੇ ਦੀ ਯਾਦ ਤਾਜ਼ਾ ਕਰਵਾਉਣ ਲਈ AMRITSAR ਬਣੇ ਮਿੳੂਜ਼ੀਅਮ ਨੂੰ ਦੇਖਣ ਉਪਰੰਤ ਵਿਜ਼ਟਰ ਬੁੱਕ ਵਿਚ ਆਪਣੇ ਵਿਚਾਰ ਰੱਖਦਿਆਂ ਕੀਤਾ। ਇਸ ਮੌਕੇ ਉਹਨਾਂ ਦੇ ਚਿਹਰੇ ਦੀ ਗੰਭੀਰਤਾ...
ਮੋਗਾ,24ਮਾਰਚ(ਜਸ਼ਨ): ਪਿੰਡ ਕਪੂਰੇ ਵਿਖੇ ਹਰ ਸਾਲ ਦੀ ਤਰਾ ੲਿਸ ਸਾਲ ਵੀ ਧੰਨ ਧੰਨ ਬਾਬਾ ਸੱਯਦ ਕਮੀਰ ਜੀ ਦੀ ਯਾਦ ਵਿੱਚ ਕਰਵਾੲਿਅਾ ਜਾ ਰਿਹਾ ਕਬੱਡੀ ਟੂਰਨਾਮੈਟ ਅੱਜ ਦੂਸਰੇ ਦਿਨ ਵਿੱਚ ਪ੍ਰਵੇਸ ਕਰ ਗਿਅਾ !ਅੱਜ ੳੁੱਘੇ ਸਮਾਜ ਸੇਵੀ ਸ੍ਰੀਮਾਨ ਸੰਤ ਬਾਬਾ ਜਰਨੈਲ ਦਾਸ ਗੳੂਸਾਲਾ ਕਪੂਰੇ ਵਾਲਿਅਾ ਨੇ ਟੂਰਨਾਮੈਟ ਦੇ ਦੂਸਰੇ ਦਿਨ ਖਿਡਾਰੀ ਨੂੰ ਅਸੀਰਵਾਦ ਦਿੱਤਾ ਅਤੇ ਕਬੱਡੀ 57ਕਿਲੋ ਦੇ ਮੁੱਕਾਬਲੇ ਸੁਰੂ ਕਰਵਾੲੇ ੲਿਨਾ ਮੁੱਕਾਬਲਿਅਾ ਵਿੱਚ ਪਿੰਡ ਕਪੂਰੇ ਦੀ ਟੀਮ ਨੇ ਸਹੋਲੀ ਦੀ ਟੀਮ...
ਮੋਗਾ,2 ਮਾਰਚ (ਜਸ਼ਨ)ਰਾਜਪੂਤ ਭਲਾਈ ਸੰਸਥਾ ਮੋਗਾ ਦਾ ਜਨਰਲ ਇਜਲਾਸ ਮੋਗਾ ਵਿਖੇ ਹੋਇਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਇਕੱਤਰ ਹੋਏ ਮੈਂਬਰਾਂ ਤੇ ਅਹੁਦੇਦਾਰਾਂ ਹਰਜਿੰਦਰ ਸਿੰਘ ਕੰਡਾ, ਡਾ. ਪ੍ਰੇਮ ਸਿੰਘ, ਸੁਰਜੀਤ ਸਿੰਘ ਕਾਉਂਕੇ, ਜਗਤਾਰ ਸਿੰਘ ਈ.ਟੀ.ਓ. ਪਿ੍ਰੰ: ਗੁਰਮੇਲ ਸਿੰਘ ਚੰਦ ਨਵਾਂ, ਸੁਰਿੰਦਰ ਸਿੰਘ ਖੀਪਲ, ਮਾ. ਗੁਰਦੇਵ ਸਿੰਘ ਆਦਿ ਨੇ ਪਿਛਲੇ ਸਮੇਂ ਦੌਰਾਨ ਭੁਪਿੰਦਰ ਸਿੰਘ ਧੁੰਨਾ ਅਤੇ ਸਮੁੱਚੀ ਟੀਮ ਵੱਲੋਂ ਰਾਜਪੂਤ ਭਲਾਈ ਸਭਾ ਵੱਲੋਂ ਕੀਤੇ ਸਮਾਜ ਸੇਵੀ ਕਾਰਜਾਂ, ਵੱਖ...
ਚੰਡੀਗੜ, 25 ਮਾਰਚ (ਜਸ਼ਨ) : ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ, ਐਸ.ਸੀ./ਬੀ.ਸੀ. ਤੇ ਘੱਟ ਗਿਣਤੀ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੂਬੇ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਪੰਜਾਬ ਬਜਟ ਨੂੰ ਤਰੱਕੀਪਸੰਦ, ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਵਰਗ ਪੱਖੀ, ਕਿਸਾਨ ਪੱਖੀ ਅਤੇ ਵਿਕਾਸ ਮੁਖੀ ਐਲਾਨਿਆ ਹੈ। ਉਨਾਂ ਕਿਹਾ ਕਿ ਇਹ ਬਜਟ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਵੇਗਾ ਅਤੇ ਸਾਰੇ ਖੇਤਰਾਂ ਵਿੱਚ ਤਰੱਕੀ...
ਮੋਗਾ, 25 ਮਾਰਚ (ਜਸ਼ਨ)-ਸੂਬਾ ਸਰਕਾਰ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤੇ ਬਜਟ ਵਿਚ ਕਿਸਾਨੀ ਕਰਜ਼ਾ ਮੁਆਫ਼ੀ ਲਈ 4250 ਕਰੋੜ ਰੁਪਏ ਤਜਵੀਜ਼ ਕਰਨ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਸੂਬੇ ਦੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੂਬਾ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ।...

Pages