ਸੁਨੀਲ ਜਾਖੜ ਨੂੰ ਉਮੀਦਵਾਰ ਬਣਾਏ ਜਾਣ ’ਤੇ ਕਾਂਗਰਸੀ ਸਫ਼ਾ’ਚ ਖੁਸ਼ੀ ਦੀ ਲਹਿਰ-ਗੁਰਸੇਵਕ ਸਿੰਘ ਚੀਮਾਂ

ਮੋਗਾ, 22 ਸਤੰਬਰ (ਜਸ਼ਨ): ਗੁਰਦਾਸਪੁਰ ਜ਼ਿਮਨੀ ਚੋਣ ਲਈ ਕਾਂਗਰਸ ਹਾਈ ਕਮਾਂਡ ਵਲੋਂ ਸੁਨੀਲ ਜਾਖੜ ਨੂੰ ਉਮੀਦਵਾਰ ਐਲਾਨੇ ਜਾਣ ’ਤੇ ਕਾਂਗਰਸੀ ਸਫ਼ਾ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾਸੀਨੀਅਰ ਵਾਈਸ ਚੇਅਰਮੈਨ ਪਲੈਨਿੰਗ ਅਤੇ ਕੋ-ਆਰਡੀਨੇਸ਼ਨ ਸੈੱਲ ਪੰਜਾਬ ਗੁਰਸੇਵਕ ਸਿੰਘ ਚੀਮਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਆਖਿਆ ਕਿ ਟਕਸਾਲੀ ਕਾਂਗਰਸੀ ਅਤੇ ਪ੍ਰੌੜ ਸਿਆਸਤਦਾਨ ਬਲਰਾਮ ਜਾਖੜ ਦੇ ਫਰਜ਼ੰਦ ਸੁਨੀਲ ਜਾਖੜ ਦੀ ਦੂਰਅੰਦੇਸ਼ੀ ਸੋਚ ਕਾਰਨ ਹੀ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਦੀ ਕਮਾਂਡ ਸੌਂਪੀ ਸੀ ਅਤੇ ਉਹਨਾਂ ਵੱਲੋਂ ਪਿਛਲੇ ਮਹੀਨਿਆਂ ਦੌਰਾਨ ਕਾਂਗਰਸ ਨੂੰ ਜਥੇਬੰਦਕ ਤੌਰ ’ਤੇ ਹੋਰ ਮਜਬੂਤ ਕਰਨ ਦੇ ਨਾਲ ਨਾਲ ਸੂਬੇ ਵਿਚ ਕਾਂਗਰਸ ਸਰਕਾਰ ਦੇ ਬੇਹਤਰ ਅਕਸ ਨੂੰ ਲੋਕ ਮਨਾਂ ਵਿਚ ਵਸਾਉਣ ਦੇ ਕੀਤੇ ਬੇਮਿਸਾਲ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਹਾਈ ਕਮਾਂਡ ਨੇ ਉਹਨਾਂ ’ਤੇ ਭਰੋਸਾ ਕਰਦਿਆਂ ਸ਼੍ਰੀ ਜਾਖੜ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਵਜੋਂ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਚੀਮਾ ਨੇ ਆਖਿਆ ਕਿ ਕਾਂਗਰਸੀ ਹਲਕੇ ਹੁਣ ਤੋਂ ਹੀ ਸ਼੍ਰੀ ਜਾਖੜ ਦੀ ਚੋਣ ਮੁਹਿੰਮ ਲਈ ਪੱਬਾਂਭਾਰ ਹੋ ਗਏ ਹਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸ਼੍ਰੀ ਸੁਨੀਲ ਜਾਖੜ ਇਤਿਹਾਸਕ ਜਿੱਤ ਹਾਸਲ ਕਰਨਗੇ ਅਤੇ ਇਹ ਇਤਿਹਾਸਕ ਜਿੱਤ 2019 ਦੀਆਂ ਲੋਕ ਸਭਾ ਚੋਣਾਂ ਉਪਰੰਤ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਦਾ ਮੁੱਢ ਬੰਨੇਗੀ। ਇਸ ਮੌਕੇ ਉਹਨਾਂ ਨਾਲ ਡਾ: ਜੀ ਐੱਸ ਗਿੱਲ ਪੀ ਏ ਟੂ ਵਿਧਾਇਕ ਡਾ: ਹਰਜੋਤ ਕਮਲ ਵੀ ਹਾਜ਼ਰ ਸਨ।


