News

ਲੁਧਿਆਣਾ 9 ਅਪਰੈਲ (ਜਸ਼ਨ)ਪੰਜਾਬ ਦੇ ਬਦਲਦੇ ਸਮਾਜਿਕ ਤਾਣੇ ਬਾਣੇ ਕਾਰਨ ਪਹਿਲਾਂ ਧੀਆਂ ਦੇ ਸਨਮਾਨ ਦਾ ਹੋਕਾ ਦੇਣਾ ਪਿਆ ਤੇ ਹੁਣ ਬਜ਼ੁਰਗਾਂ ਦੇ ਤਿ੍ਰਸਕਾਰ ਕਾਰਨ ਸਮਾਜ ਸੇਵੀ ਸੰਸਥਾਵਾਂ ਸੁਚੱਜੀਆਂ ਨੂੰਹਾਂ ਦੇ ਸਨਮਾਨ ਲਈ ਸਮਾਗਮ ਕਰਵਾਉਣ ਲੱਗੀਆਂ ਹਨ , ਅਜਿਹਾ ਹੀ ਇਕ ਸਮਾਗਮ ਵੱਡਿਆਂ ਦਾ ਸਤਿਕਾਰ ਟੀਮ ਵੱਲੋਂ ਲੁਧਿਆਣਾ ਵਿਖੇ ਕਰਵਾਇਆ ਗਿਆ ਜਿਸ ਵਿਚ 51 ਸੁਚੱਜੀਆਂ ਨੂੰਹਾਂ ਦਾ ਸਨਮਾਨ ਕੀਤਾ ਗਿਆ । ਵੱਡਿਆਂ ਦੇ ਸਤਿਕਾਰ ਨੂੰ ਲੈ ਕੇ ਹੋਂਦ` ਚ ਆਈ ਸੰਸਥਾ ਵੱਡਿਆਂ ਦਾ ਸਤਿਕਾਰ...
ਮੋਗਾ, 9 ਅਪਰੈਲ (ਜਸ਼ਨ)-ਮਾਲਵੇ ਦੀ ਨਾਮਵਰ ਇੰਮੀਗਰੇਸ਼ਨ ਆਰ.ਆਈ.ਈ.ਸੀ. ਸੰਸਥਾ ਵਲੋਂ ਇਸ ਵਾਰ ਅੰਮਿ੍ਰਤਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਬੁੱਕਣ ਵਾਲਾ ਦਾ ਆਸਟੇ੍ਰਲੀਆ ਦਾ ਡਿਪੈਂਡੈਂਟ ਵੀਜ਼ਾ ਲਗਵਾਇਆ ਗਿਆ। ਇਸ ਮੌਕੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ਦੱਸਿਆ ਕਿ ਜੇਕਰ ਮਾਲਵੇ ਖੇਤਰ ਵਿਚ ਇਲਾਕੇ ਦੇ ਕਿਸੇ ਵੀ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸੰਸਥਾ ਵਿਖੇ ਆ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ...
ਬਰਗਾੜੀ,9 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ ਸਤਨਾਮ ਬੁਰਜ ਹਰੀਕਾ)- ਪਿੰਡ ਨਿਆਮੀਵਾਲਾ ਵਿਖੇ ਸ਼ਹੀਦ ਭਾਈ ਕਿ੍ਰਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਦੀ ਯਾਦ ਨੂੰ ਸਮਰਪਿਤ ਪਿੰਡ ਦੇ ਨੌਜਵਾਨਾਂ ਦੇ ਉੱਦਮ ਸਦਕਾ ਸਮੂਹ ਨਗਰ ਨਿਵਾਸੀਆਂ ਪਿੰਡ ਦੀ ਪੰਚਾਇਤ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਾਸਕੋ ਕਿ੍ਰਕਟ ਟੂਰਨਾਂਮੈਂਟ ਸ਼ਹੀਦ ਭਾਈ ਕਿ੍ਰਸ਼ਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਵਿਖੇ ਕਰਵਇਆ ਗਿਆ । ਇਸ ਟੂਰਨਾਮੈਂਟ ਵਿੱਚ ਇਲਾਕੇ ਦੀਆਂ ਨਾਮਵਰ ਟੀਮਾਂ ਨੇ...
ਫਤਿਹਗੜ ਪੰਜਤੂਰ,9 ਅਪਰੈਲ (ਰਾਜਵਿੰਦਰ ਸਿੰਘ) ਦਸ਼ਮੇਸ਼ ਗੁਰਮਤਿ ਪ੍ਰਚਾਰ ਲਹਿਰ ਫਤਿਹਗੜ ਪੰਜਤੂਰ ਵਲੋਂ ਪਿੰਡ ਜੋਗੇਵਾਲਾ ਵਿਖੇ ਅੱਖਾਂ ਦਾ ਚੈਕਅਪ ਅਤੇ ਆਪਰੇਸ਼ਨ ਕੈਂਪ 10 ਅਪ੍ਰੈਲ ਮੰਗਲਵਾਰ ਨੂੰ ਸਵੇਰੇ 8 ਵਜੇ ਤੋ 1 ਵਜੇ ਤਕ ਲਗਾਇਆ ਜਾ ਰਿਹਾ ਹੈ। ਪੱਤਰਕਾਰ ਜਗਸੀਰ ਸਿੰਘ ਸਰਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੜਾਹੇ ਵਾਲੇ ਤੋਂ 6 ਕਿਲੋ ਮੀਟਰ ਦੀ ਦੂਰੀ ਤੇ ਪਿੰਡ ਜੋਗੇਵਾਲਾ ਵਿਖੇ ਲਗਾਏ ਜਾ ਰਹੇ ਫਰੀ ਅੱਖਾਂ ਦੇ...
ਮੋਗਾ,9 ਅਪ੍ਰੈਲ (ਜਸ਼ਨ)-ਸ੍ਰੀ ਰਜਿੰਦਰ ਅਗਰਵਾਲ ਇੰਚਾਰਜ਼ ਜ਼ਿਲਾ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ, ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਸਿੱਖਿਆ ਤੋਂ ਵਾਂਝੇ ਝੁੱਗੀਆਂ ਝੌਪੜੀਆਂ ਵਿੱਚ ਰਹਿ ਰਹੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ। ਕਮੇਟੀ ਦੇ ਚੇਅਰਮੈਨ ਵਿਨੀਤ ਕੁਮਾਰ ਨਾਰੰਗ, ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ,ਮੋਗਾ ਵੱਲੋਂ ਅੱਜ ਸਲੱਮ ਏਰੀਆ ਮੋਗਾ ਦੇ ਸਕੂਲੋਂ ਵਿਰਵੇ ਬੱਚਿਆਂ ਅਤੇ ਉਨਾਂ ਦੇ ਮਾਤਾ-ਪਿਤਾ ਨੂੰ...
ਜੰਮੂ/ਜਪਾਨ , 9 ਅਪਰੈਲ (ਪੱਤਰ ਪਰੇਰਕ)-ਅੱਜ ਜੰਮੂ ਕਸ਼ਮੀਰ ਅਤੇ ਪੱਛਮੀ ਜਾਪਾਨ ਦੇ ਕੁਝ ਹਿੱਸਿਆਂ ’ਚ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ । ਜੰਮੂ ਕਸ਼ਮੀਰ ਅਤੇ ਜਾਪਾਨ ਵਿਚ ਆਏ ਭੂਚਾਲ ਲਈ ਧਰਤੀ ਦੀਆਂ ਟੈਕਟਾਨਿਕ ਪਲੈਟਾਂ ਜ਼ਿੰਮੇਵਾਰ ਸਮਝੀਆਂ ਜਾਂਦੀਆਂ ਹਨ ਕਿਉਂਕਿ ਕਸ਼ਮੀਰ ਵਾਦੀ ਵਿਚ ਪਹਾੜਾਂ ਦੀ ਬਣਤਰ ਵਿਚ ਲਗਾਤਾਰ ਤਬਦੀਲੀ ਦੇ ਕਾਰਨ ਖਾਲੀ ਥਾਂ ਨੂੰ ਭਰਨ ਵਾਸਤੇ ਜਾਪਾਨ ਹੇਠਲੀ ਟੈਕਟਾਨਿਕ ਪਲੇਟ ਜੰਮੂ ਕਸ਼ਮੀਰ ਹੇਠਲੀ ਟੈਕਟਾਨਿਕ ਪਲੇਟ ਨਾਲ ਟਕਰਾ ਜਾਂਦੀ ਹੈ ਜੋ ਜੰਮੂ...
ਸਮਾਲਸਰ, 08 ਅਪ੍ਰੈਲ (ਗਗਨਦੀਪ ਸ਼ਰਮਾਂ)- ਬੀਤੇ ਦਿਨ ਦੀ ਸ਼ਾਮ ਵੇਲੇ ਸਮਾਲਸਰ ਵਾਸੀਆਂ ਲਈ ਬੜੀ ਦੁਖਦਾਈ ਖਬਰ ਸਾਹਮਣੇ ਆਈ ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮਨੀਲਾ ਵਿੱਚ ਹਰ ਸਾਲ ਕਤਲ ਹੋਣ ਵਾਲੇ ਪੰਜਾਬੀ ਮੁੰਡਿਆਂ ਵਿੱਚ ਸਮਾਲਸਰ (ਮੋਗਾ) ਦੇ ਕੁਲਦੀਪ ਸਿੰਘ (32) ਦਾ ਨਾਂ ਵੀ ਜੁੜ ਗਿਆ। ਮ੍ਰਿਤਕ ਦੇ ਭਰਾ ਬਲਪ੍ਰੀਤ ਸਿੰਘ ਨੇ ਦੱਸਿਆ ਕਿ ਤਕਰੀਬਨ ਤੇਰਾਂ ਸਾਲ ਉਸਦਾ ਭਰਾ ਕੁਲਦੀਪ ਸਿੰਘ ਆਪਣੀ ਧਰਤੀ ਛੱਡ ਕੇ ਦੂਜੇ ਮੁਲਕ ਵਿੱਚ ਰੋਜਗਾਰ ਦੀ ਤਲਾਸ਼ ਵਿੱਚ ਗਿਆ...
ਮੋਗਾ,8 ਅਪ੍ਰੈਲ (ਜਸ਼ਨ)-‘ਕਾਂਗਰਸ ਵੱਲੋਂ ਪੰਜਾਬ ਦੇ ਲੋਕਾ ਨਾਲ ਵੋਟਾਂ ਲੈਣ ਸਮੇ ਕੀਤੇ ਵੱਡੇ ਵੱਡੇ ਵਾਅਦੇ ਪੰਜਾਬ ਦੇ ਲੋਕਾ ਨੂੰ ਰਾਸ ਨਹੀ ਆ ਰਹੇ ਅਤੇ ਕੈਪਟਨ ਵਲੋਂ ਹਰ ਵਰਗ ਨੂੰ ਮਿੱਠੀਆਂ ਗੋਲੀਆਂ ਦੇ ਕੇ ਲਾਰਿਆਂ ਵਿਚ ਰੱਖਿਆ ਜਾ ਰਿਹਾ ਹੈ । ’ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਦਿਲਬਾਗ ਸਿੰਘ ਹੈਪੀ ਨੇ ਅੱਜ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਕ ਸਾਲ ਵਿੱਚ ਪੰਜਾਬ ਦੇ ਲੋਕਾਂ ਨੂੰ ਨਵੀਆਂ ਸਹੂਲਤਾਂ ਤਾਂ...
ਮੋਗਾ, 8 ਅਪਰੈਲ (ਜਸ਼ਨ / ਰਾਜਵਿੰਦਰ ਸਿੰਘ )-ਖ਼ਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ 7 ਵਾਂ ਦਸਤਾਰ ਚੇਤਨਾ ਮਾਰਚ ਅੱਜ ਮੋਗਾ ਵਿਖੇ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਦੀ ਪ੍ਰੇਰਨਾ ਦਿੰਦਿਆਂ ਸਮਾਪਤ ਹੋ ਗਿਆ। ਦਸਤਾਰ ਪ੍ਰਤੀ ਚੇਤਨਾ ਪੈਦਾ ਕਰਨ ਦੇ ਉਦੇਸ਼ ਨਾਲ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਚੇਤਨਾ ਮਾਰਚ ਲਈ ਸਹਿਯੋਗ ਦਿੱਤਾ । ਇਹ ਮਾਰਚ ਅੱਜ ਸਵੇਰੇ ਗੁਰਦੁਆਰਾ ਨਾਮਦੇਵ ਭਵਨ ਤੋਂ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਇਆ। ਦਸਤਾਰ ਚੇਤਨਾ ਮਾਰਚ ‘...
ਅੰਮਿ੍ਰਤਸਰ, 8 ਅਪ੍ਰੈਲ ( ਪੱਤਰ ਪਰੇਰਕ ): ਵਿਵਾਦਿਤ ਫਿਲਮ ‘ਨਾਨਕ ਸ਼ਾਹ ਫਕੀਰ ’ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਗੁੱਸਾ ਅਸਮਾਨੋਂ ਪਾਰ ਹੋ ਚੁੱਕਾ ਹੈ। ਅੱਜ ਇਥੇ ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਨੇ ਐਲਾਨ ਕਰ ਦਿੱਤਾ ਕਿ ਸਿੱਖੀ ਸਿਧਾਂਤਾਂ ਨੂੰ ਤਾਰ-ਤਾਰ ਕਰਨ ਵਾਲੀ ਫਿਲਮ ਨਾਨਕ ਸ਼ਾਹ ਫਕੀਰ ਨੂੰ ਰੋਕਣ ਲਈ ਅਸੀਂ ਸਿਰ ਧੜ ਦੀ ਬਾਜ਼ੀ ਲਾ ਦਿਆਂਗੇ ਤੇ ਚਾਹੇ ਜੋ ਮਰਜੀ ਨੁਕਸਾਨ ਝੱਲਣਾ ਪਵੇ...

Pages