News

ਮੋਗਾ, 29 ਅਪ੍ਰੈਲ (ਜਸ਼ਨ ) ਪੰਜਾਬ ਵਿਚ ਬਿਜਲੀ ਦੇ ਅਣ ਐਲਾਨੇ ਕੱਟਾਂ ਕਰਕੇ ਪੰਜਾਬੀ ਸੰਤਾਪ ਹੰਢਾਅ ਰਹੇ ਨੇ । ਸ਼੍ਰੋਮਣੀ ਅਕਾਲੀ ਦਲ ਵਲੋਂ ਬਿਜਲੀ ਕੱਟਾਂ ਦੇ ਰੋਸ ਵਜੋਂ 30 ਅਪ੍ਰੈਲ ਨੂੰ ਪੰਜਾਬ ਭਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮੋਗਾ ਦੇ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੋਗਾ ਜ਼ਿਲੇ ਦੇ ਚਾਰੇ ਹਲਕਿਆਂ...
Tags: SHROMANI AKALI DAL
ਮੋਗਾ, 29 ਅਪ੍ਰੈਲ (ਜਸ਼ਨ ) ਮੋਗਾ ਦੇ ਨੇਚਰ ਪਾਰਕ ਵਿਚ ਸ਼ਾਮ ਦੇ ਸਮੇਂ ਛਾਏ ਹਨੇਰੇ ਦੀ ਸਮੱਸਿਆ ਨੂੰ ਹੱਲ ਕਰਦੇ ਹੋਏ, ਬੀਬੀਐਸ ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਸੋਲਰ ਪਾਵਰ ਸਿਸਟਮ ਲਗਾ ਕੇ ਸਮੱਸਿਆ ਦਾ ਹੱਲ ਕੀਤਾ ਹੈ। ਇਸ ਪਹਿਲਕਦਮੀ ਲਈ, ਨੇਚਰ ਪਾਰਕ ਕਮਿਊਨਿਟੀ ਅਤੇ ਸਵੇਰ ਦੀ ਸੈਰ ਦੇ ਸ਼ੌਕੀਨੋ ਡਾ. ਸੰਜੀਵ ਕੁਮਾਰ ਸੈਣੀ ਦੇ ਤਹਿ ਦਿਲੋਂ ਧੰਨਵਾਦੀ ਰਹਿਣਗੇ। ਅੱਜ, ਬੀਬੀਐਸ ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਦੁਆਰਾ ਸੋਲਰ ਸਿਸਟਮ ਦਾ ਰਸਮੀ...
ਮੋਗਾ, 29 ਅਪ੍ਰੈਲ ( ਜਸ਼ਨ ) ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਸੱਤਾਧਾਰੀ ਪਾਰਟੀ ’ਤੇ ਤਿੱਖੇ ਸ਼ਬਦਾਂ ਵਿਚ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸਰਕਾਰ ਹਾੜੀ ਦੇ ਸੀਜ਼ਨ ਲਈ ਪੁਖਤਾ ਪ੍ਰਬੰਧ ਕਰਨ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ, ਜਿਸ ਦਾ ਖਮਿਆਜ਼ਾ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਸਮੇਂ ਸਿਰ ਲੋੜੀਂਦੇ ਪ੍ਰਬੰਧ ਕੀਤੇ ਜਾਂਦੇ ਤਾਂ ਅੱਜ ਮੰਡੀਆਂ ਵਿਚ ਇਹ ਹਾਲਾਤ ਪੈਦਾ ਨਾ ਹੁੰਦੇ।...
Tags: PUNJAB CONGRESS
ਮੋਗਾ, 27 ਅਪ੍ਰੈਲ (ਜਸ਼ਨ) : ਸਿਵਲ ਸੁਸਾਇਟੀ ਮੋਗਾ ਵੱਲੋਂ ਡੀ ਐਮ ਕਾਲਜ ਸੰਸਥਾਵਾਂ ਉਪਰ ਕਾਬਜ ਧਿਰਾਂ ਨੂੰ ਮਿਲ ਬੈਠ ਕੇ ਆਪਸੀ ਵਿਵਾਦ ਸੁਲਝਾਉਣ ਅਤੇ ਦਿਨੋ ਦਿਨ ਨਿੱਘਰ ਰਹੀਆਂ ਇਨ੍ਹਾਂ ਸੰਸਥਾਵਾਂ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਾਬਜ ਧਿਰਾਂ ਨੂੰ ਸਦਬੁੱਧੀ ਅਤੇ ਇਸ ਵਿਵਾਦ ਨੂੰ ਸੁਲਝਾਉਣ ਦੀ ਸ਼ਕਤੀ ਪ੍ਰਦਾਨ ਦੀ ਅਰਦਾਸ ਕਰਨ ਲਈ 30 ਅਪ੍ਰੈਲ ਨੂੰ ਡੀ ਐਮ ਕਾਲਜ ਮੋਗਾ ਦੇ ਗੇਟ ਅੱਗੇ ਸਵੇਰੇ 9 ਵਜੇ ਇੱਕ ਹਵਨ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ...
ਚੰਡੀਗੜ੍ਹ 26 ਅਪ੍ਰੈਲ ( JASHAN ) ਕਿਰਤੀ ਕਿਸਾਨ ਯੂਨੀਅਨ ਨੇ ਸੂਬੇ ਵਿੱਚ ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕੱਟਾ ਕਾਰਨ ਲੋਕਾਂ ਵਿੱਚ ਮੱਚੀ ਹਾਹਾਕਾਰ ਦੇ ਮਾਮਲੇ ਤੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਸਰਪਲਸ ਹੋਣ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਯੂਨੀਅਨ ਨੇ ਕਿਹਾ ਹੈ ਕਿ ਇੱਕ ਪਾਸੇ ਸੂਬੇ ਭਰ ਵਿੱਚ ਲੋਕ ਲੰਬੇ ਕੱਟਾ ਕਾਰਨ ਪ੍ਰੇਸ਼ਾਨ ਹੋਕੇ ਬਿਜਲੀ ਗਰਿੱਡਾਂ ਅਤੇ ਦਫਤਰਾਂ ਸਾਹਮਣੇ ਰੋਸ ਜ਼ਾਹਰ ਕਰ ਰਹੇ ਹਨ...
Tags: AGRICULTURE
ਪਟਿਆਲਾ 28 ਅਪ੍ਰੈਲ ( JASHAN) ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਵਫ਼ਦ ਨੇ ਅੱਜ ਪੀਐਸਪੀਸੀਐਲ ਦੇ ਚੇਅਰਮੈਨ ਸ਼੍ਰੀ ਬਸੰਤ ਗਰਗ (ਆਈ ਏ ਐਸ) ਅਤੇ ਡਾਇਰੈਕਟਰ ਵੰਡ ਇੰਜ. ਇੰਦਰਵੀਰ ਸਿੰਘ ਨੂੰ ਮਿਲ ਕੇ ਪੰਜਾਬ ਵਿੱਚ ਅੱਤ ਦੀ ਗਰਮੀ ਵਿੱਚ ਬਿਜਲੀ ਦੇ ਲੱਗ ਰਹੇ ਲੰਮੇ ਪਾਵਰ ਕੱਟਾਂ ਤੋਂ ਲੋਕਾਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ ਤੋਂ ਨਿਜਾਤ ਦਵਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ। ਵਫ਼ਦ ਨੇ ਖੇਤੀ ਖੇਤਰ ਨੂੰ ਬੱਝਵੇਂ ਰੂਪ ਵਿੱਚ ਅੱਠ ਘੰਟੇ ਅਤੇ ਨਿਰਵਿਘਨ 24 ਘੰਟੇ ਘਰੇਲੂ...
Tags: AGRICULTURE
ਧਰਮਕੋਟ, 27 ਅਪ੍ਰੈਲ (JASHAN) — ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ ਕਿਉਂਕਿ ਲੋਕਾਂ ਨੇ ਪਹਿਲਾਂ ਰਹੀਆਂ ਸਾਰੀਆਂ ਸਰਕਾਰਾਂ ਦੇ ਰਾਜਭਾਗ ਨੂੰ ਧਿਆਨ ਨਾਲ ਪਰਖ ਲਿਆ ਹੈ ਅਤੇ ਹੁਣ ਉਹ ਬਦਲਾਅ ਦੇ ਮੂਡ ਵਿੱਚ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਨੇ ਆਪਣੇ ਤਜਰਬੇ ਨਾਲ ਵੇਖ ਲਿਆ ਹੈ ਕਿ ਕਿਹੜੀ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ...
Tags: PUNJAB CONGRESS
MOGA ,26 ਅਪ੍ਰੈਲ ( JASHAN ) ਅੱਜ ਪੰਜਾਬ ਦੀਆਂ 6 ਪ੍ਰਮੁੱਖ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਸੁਤੰਤਰਤਾ ਸੈਨਾਨੀ ਹਾਲ ਮੋਗਾ ਵਿਖੇ ਹੋਈ|ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦਿਗਵਿਜੇਪਾਲ ਸ਼ਰਮਾ, ਹਰਜਿੰਦਰ ਸਿੰਘ, ਯੁੱਧਜੀਤ ਸਿੰਘ, ਗੁਰਮੇਲ ਸਿੰਘ ਕੁਲਰੀਆਂ,ਸੁਖਚੈਨ ਸਿੰਘ, ਅਜੇ ਸ਼ਰਮਾ, ਬਰਿੰਦਰ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਅਤੇ 17-07-20 ਤੋ ਬਾਅਦ ਭਰਤੀ 3704, 2392, 6635, 4161 ਜਥੇਬੰਦੀਆਂ...
ਮੋਗਾ ,25ਅਪ੍ਰੈਲ ( ਜਸ਼ਨ )ਨਵੇਂ ਸੈਸ਼ਨ ਦੇ ਇੱਕ ਮਹੀਨਾ ਲੰਘ ਜਾਣ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਅਜੇ ਤੱਕ ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਕੋਈ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ|ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਅਤੇ ਜਿਲ੍ਹਾ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਅਧਿਆਪਕਾਂ ਦੀਆਂ...
ਧਰਮਕੋਟ, 27 ਅਪ੍ਰੈਲ (ਦਵਿੰਦਰ ਸਿੰਘ ਬਿੱਟੂ ) ਨਗਰ ਕੌਂਸਲ ਧਰਮਕੋਟ ਵੱਲੋਂ ਕੁਝ ਦਿਨ ਪਹਿਲਾਂ ਦੁਕਾਨਾਂ ਦੇ ਅੱਗੇ ਤਕਰੀਬਨ ਪੰਜ ਛੇ ਫੁੱਟ ਛੱਡ ਕੇ ਪੱਟੀ ਬਣਾਈ ਗਈ ਕਿ ਇਸ ਪੱਟੀ ਦੇ ਪਿੱਛੇ ਹੀ ਦੁਕਾਨਦਾਰ ਆਪਣਾ ਸਮਾਨ ਰੱਖਣ ਤਾਂ ਜੋ ਟਰੈਫਿਕ ਦੇ ਵਿੱਚ ਵਿਘਨ ਨਾ ਪਵੇ ।ਦੁਕਾਨਦਾਰਾਂ ਨੇ ਇਹਨਾਂ ਕਾਨੂੰਨਾਂ ਦੀ ਪਾਲਣਾ ਕੀਤੀ। ਪਰ ਇਥੇ ਇਹ ਦੱਸਣਾ ਬਣਦਾ ਹੈ ਕਿ ਕੁਝ ਦੁਕਾਨਦਾਰਾਂ ਦੇ ਅੱਗੇ ਰੇੜੀਆਂ ਲੱਗਦੀਆਂ ਹਨ ਅਤੇ ਉਹਨਾਂ ਰੇੜੀਆਂ ਤੋਂ ਦੁਕਾਨਦਾਰ ਵੀ ਪੈਸੇ ਲੈਂਦੇ ਹਨ ਤੇ ਨਗਰ...

Pages