ਸਰਕਾਰੀ ਪ੍ਰਾਇਮਰੀ ਸਕੂਲ ਮਾਹਲਾ ਕਲਾਂ ਵਿਖੇ ਰੱਖੜੀਆਂ ਬਣਾਉਣ ਦੇ ਮੁਕਾਬਲੇ ਕਰਵਾਏ

ਸਮਾਲਸਰ, 6 ਅਗਸਤ (ਜਸਵੰਤ ਗਿੱਲ)-ਨਜਦੀਕੀ ਪਿੰਡ ਮਾਹਲਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਵਿਦਿਆਰਣਾਂ ਦੇ ਰੱਖੜੀਆਂ ਬਣਾਉਣ ਦੇ ਮੁਕਾਬਲੇ ,ਮੈਡਮ ਕੰਵਲਪ੍ਰੀਤ ਸੰਧੂ ਅਤੇ ਮੈਡਮ ਰਾਜਵਿੰਦਰ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ।ਇਸ ਮੌਕੇ ਤੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਰੱਖੜੀਆਂ ਬਣਾਉਣ ਦਾ ਸਮਾਨ ਦਿੱਤਾ ਗਿਆ ਅਤੇ ਨਿਯਤ ਸਮੇ ਵਿੱਚ ਰੱਖੜੀਆਂ ਬਣਾਉਣ ਲਈ ਕਿਹਾ ਗਿਆ ।ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਹੀ ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਬਹੁਤ ਹੀ ਸੰੁਦਰ ਰੱਖੜੀਆਂ ਤਿਆਰ ਕੀਤੀਆਂ ਜਿਸ ਦੌਰਾਨ ਬੇਅੰਤ ਕੌਰ ਪਹਿਲਾ ਸਥਾਨ, ਅਮਰਦੀਪ ਕੌਰ ਦੂਸਰਾ ਸਥਾਨ ਅਤੇ ਮਨਪ੍ਰੀਤ ਕੌਰ ਤੀਸਰਾ ਸਥਾਨ (ਤਿੰਨੋਂ ਪੰਜਵੀ ਕਲਾਸ) ਹਾਸਲ ਕੀਤਾ।ਇਸ ਤੋਂ ਇਲਾਵਾ ਕੁਝ ਹੋਰ ਵਿਦਿਆਥਣਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਥਾਨ ਵਾਸਤੇ ਚੁਣਿਆ ਗਿਆ ਅਤੇ ਜੇਤੂ ਵਿਦਿਆਰਥਣਾਂ ਨੂੰ ਸਕੂਲ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਤੇ ਸਕੂਲ ਇੰਚਾਰਜ਼ ਜਗਸੀਰ ਸਿੰਘ,ਅਧਿਆਪਕ ਸ਼ਮਸ਼ੇਰ ਸਿੰਘ,ਸੰਦੀਪ ਸਿੰਘ,ਬਖਸ਼ੀਸ ਸਿੰਘ ਅਤੇ ਸਕੂਲ ਮੈਨੇਜਮੈਂਟ ਚੇਅਰਮੈਨ ਨੇ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ।