ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਹੋਇਆ ਸਪੰਨ-ਜ਼ਿਲਾ ਚੋਣ ਅਫ਼ਸਰ


ਮੋਗਾ 17 ਦਸੰਬਰ (ਜਸ਼ਨ)-ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਦੱਸਿਆ ਕਿ ਨਗਰ ਕੌਂਸਲ ਧਰਮਕੋਟ ਅਤੇ ਨਗਰ ਪੰਚਾਇਤ ਫ਼ਤਹਿਗੜ ਪੰਜਤੂਰ ਦੀਆਂ ਆਮ ਚੋਣਾਂ ਲਈ ਜ਼ਿਲੇ ‘ਚ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਸਪੰਨ ਹੋ ਗਿਆ ਹੈ। ਉਨਾਂ ਦੱਸਿਆ ਕਿ ਨਗਰ ਕੌਂਸਲ ਧਰਮਕੋਟ ‘ਚ 73.64 ਫ਼ੀਸਦੀ ਅਤੇ ਨਗਰ ਪੰਚਾਇਤ ਫ਼ਤਹਿਗੜ ਪੰਜਤੂਰ ‘ਚ 83.92 ਫ਼ੀਸਦੀ ਮਤਦਾਤਾਵਾਂ ਨੇ ਵੋਟ ਪਾ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨਾਂ ਦੱਸਿਆ ਕਿ ਵੋਟਰਾਂ ਨੇ ਆਪਣੀ ਮਰਜ਼ੀ ਦੇ ਨੁਮਾਇੰਦਿਆਂ ਦੀ ਚੋਣ ਲਈ ਭਾਰੀ ਉਤਸ਼ਾਹ ਨਾਲ ਵੋਟਾਂ ਪਾਈਆਂ।


