News

ਮੋਗਾ, 15 ਅਪ੍ਰੈਲ (ਜਸ਼ਨ ) ਡਾ. ਬੀ ਆਰ ਅੰਬੇਡਕਰ ਦੀ 135 ਵੀ ਜੈਯੰਤੀ ਜ਼ਿਲਾ ਮੋਗਾ ਦੇ ਕਾਂਗਰਸ ਦਫ਼ਤਰ ਵਿਖੇ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਹੇਠ ਮਨਾਈ ਗਈ , ਜਿਸ ਵਿਚ ਵੱਡੀ ਗਿਣਤੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਡਾ. ਬੀ ਆਰ ਅੰਬੇਡਕਰ ਦੀਆਂ ਸਮਾਜ ਅਤੇ ਦੇਸ ਲਈ ਘਾਲੀਆਂ ਘਾਲਣਾਵਾਂ ਨੂੰ ਯਾਦ ਕੀਤਾ । ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ 15 ਅਗਸਤ 1947 ਨੂੰ ਭਾਰਤ ਦੀ ਆਜ਼ਾਦੀ ਬਾਅਦ, ਕਾਂਗਰਸ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਅੰਬੇਦਕਰ ਨੂੰ ਦੇਸ਼ ਦੇ...
Tags: PUNJAB CONGRESS
ਮੋਗਾ, 15 ਅਪ੍ਰੈਲ (ਊਸ਼ਾ ਕੌਰ ਜਸ਼ਨ ) ਦੁਖਦੇ-ਸੁਖਦੇ ਅਤੇ ਜਨਤਕ ਸਮਾਗਮਾਂ 'ਚ ਸ਼ਿਰਕਤ ਕਰਦਿਆਂ ਕਰਦਿਆਂ ਮਾਲਵਿਕਾ ਸੂਦ ਹੁਣ ਲੋਕ ਆਗੂ ਵਜੋਂ ਪ੍ਰਵਾਨ ਹੋ ਨਿਬੜੀ ਹੈ। ਮਿਕਨਾਤੀਸੀ ਖਿੱਚ ਵਾਲੀ ਸ਼ਖ਼ਸੀਅਤ ਸਦਕਾ ,ਵਿਧਾਨ ਸਭਾ ਹਲਕਾ ਮੋਗਾ ਵਿਚ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਆਪਣੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਸੇਵਾ ਕੰਮਾਂ ਅਤੇ ਲੋਕਾਂ ਨਾਲ ਬਣਾਈ ਨਜ਼ਦੀਕੀ ਦੇ ਕਾਰਨ ਹਲਕੇ ਵਿਚ ਇੱਕ ਮਜ਼ਬੂਤ ਪਛਾਣ ਬਣਾਈ ਹੈ। ਉਹ ਪਿਛਲੇ ਕਈ ਸਾਲਾਂ ਤੋਂ ਹਲਕੇ ਦੇ ਹਰ ਪਿੰਡ...
Tags: PUNJAB CONGRESS
ਮੋਗਾ, 16 ਅਪ੍ਰੈਲ (ਜਸ਼ਨ ) ਮੋਗਾ ਨਦੀਕ ਪਿੰਡ ਰੌਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ (ਮੋਗਾ)ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਾਬਾ ਨਰੈਣ ਸਿੰਘ ਜੀ ਰੌਲੀ ਵਾਲਿਆਂ ਦੀ ਸਲਾਨਾ 24ਵੀਂ ਬਰਸੀ ਸਬੰਧੀ 9ਦਿਨਾਂ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲਿਆਂ ਵੱਲੋਂ ਸੰਤਾਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਅਤੇ ਨਗਰ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਕਰਵਾਇਆ...
ਮੋਗਾ, 16 ਅਪ੍ਰੈਲ (ਜਸ਼ਨ )ਮੋਗਾ ਇਲਾਕੇ ਦੇ ਪ੍ਰਸਿੱਧ ਪੱਤਰਕਾਰ ਭੁਪਿੰਦਰ ਸਿੰਘ ਜੌੜਾ ਦੇ ਸਤਿਕਾਰਯੋਗ ਪਿਤਾ ਸ. ਸੁਖਦੇਵ ਸਿੰਘ ਜੋੜਾ ਪਿਛਲੇ ਦਿਨੀਂ 7 ਅਪ੍ਰੈਲ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿਚ ਗਹਿਰਾ ਦੁੱਖ ਪਾਇਆ ਜਾ ਰਿਹਾ ਹੈ। ਸ. ਸੁਖਦੇਵ ਸਿੰਘ ਜੋੜਾ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਦਾ ਪ੍ਰਕਾਸ਼...
ਮੋਗਾ, 15 ਅਪ੍ਰੈਲ ( Jashan ) ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਅਗਰਵਾਲ ਭਾਈਚਾਰੇ ਦੇ ਵਫ਼ਦ ਦੀ ਇੱਕ ਮਹੱਤਵਪੂਰਨ ਸ਼ਿਸ਼ਟਾਚਾਰ ਮੁਲਾਕਾਤ ਸੰਤ ਕਬੀਰ ਕੁਟੀਰ ਵਿਖੇ ਹੋਈ। ਇਸ ਮੀਟਿੰਗ ਵਿਚ ਅਗਰਵਾਲ ਸਮਾਜ ਸਭਾ (ਪੰਜਾਬ ਰਾਜ) ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜਿਸ ਦੀ ਅਗਵਾਈ ਰਾਜ ਪ੍ਰਧਾਨ ਡਾ. ਅਜੈ ਕਾਂਸਲ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਵਫ਼ਦ ਨੇ ਹਰਿਆਣਾ ਅਤੇ ਪੰਜਾਬ ਵਿਚ ਅਗਰਵਾਲ ਭਾਈਚਾਰੇ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ਨੂੰ ਮੁੱਖ ਮੰਤਰੀ ਦੇ ਸਾਹਮਣੇ...
Tags: BHARATIYA JANATA PARTY (BJP)
ਮੋਗਾ, 16 ਅਪ੍ਰੈਲ (ਜਸ਼ਨ ) : ਪੰਜਾਬ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਪਹਿਲਕਦਮੀ ਤਹਿਤ, ਅੱਜ ਪਿੰਡ ਘੱਲਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ 40.40 ਲੱਖ ਰੁਪਏ ਦੀ ਲਾਗਤ ਸਕੂਲ ਵਿੱਚ ਕੰਪਿਊਟਰ ਲੈਬ, ਨਵੀਆਂ ਕਲਾਸਾਂ, ਹਾਲ ਅਤੇ ਬੈਡਮਿੰਟਨ ਗਰਾਊਂਡ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਜੂ ਭਾਰਦਵਾਜ...
Tags: AAM AADMI PARTY PUNJAB (AAP)
ਮੋਗਾ, 16 ਅਪ੍ਰੈਲ (ਜਸ਼ਨ )ਮੋਗਾ ਸ਼ਹਿਰ ਦੀ ਨਾਮਵਰ ਵਿਦਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਦਸਵੀਂ ਦੀ ਸਲਾਨਾ ਬੋਰਡ ਦੀ ਪ੍ਰਿਖਿਆ ਬਹੁਤ ਹੀ ਸ਼ਾਨਦਾਰ ਰਿਹਾ। ਸਕੂਲ ਦੀ ਵਿਦਿਆਰਥਨ ਅਨੁਰੀਤ ਕੌਰ ਨੇ 95.4% ਅੰਕ ਹਾਸਲ ਕਰਕੇ ਸਕੂਲ ਚੋਂ ਟਾਪ ਕੀਤਾ। ਇਸ ਦੇ ਨਾਲ ਹੀ ਸੰਯੋਗਿਤਾ ਜੇਠੀ ਨੇ 94.4% ਅੰਕ ਹਾਸਲ ਕਰਕੇ ਦ ੂਸਰਾ ਅਤੇ ਨਵਨੀਰ ਸਿੰਘ ਨੇ 92.8% ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ 17 ਵਿਦਿਆਰਥੀਆਂ ਨੇ 90% ਤੋਂ ਜਿਆਦਾ...
Tags: BLOOMIING BUDS SCHOOL MOGA (BBS)
ਮੋਗਾ, 16 ਅਪ੍ਰੈਲ (ਜਸ਼ਨ ) ਸੀ.ਬੀ.ਐਸ.ਈ ਬੋਰਡ(ਨਵੀਂ ਦਿੱਲੀ) ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ। ਮਾਧਵ ਗੋਇਲ ਨੇ 99.2% ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਗੁਣਰੀਤ ਕੌਰ ਨੇ 99% ਅੰਕ ਲੈ ਕੇ ਦੂਸਰਾ, ਹਿਮਾਂਸ਼ੀ ਗੋਇਲ ਨੇ 98.6% ਅੰਕ ਪ੍ਰਾਪਤ ਕਰਕੇ ਤੀਸਰਾ, ਨੂਰ ਗਿਰਧਰ ਅਤੇ ਯੁਵਰਾਜ ਸਿੰਘ ਸੰਧੂ ਨੇ 98...
ਮੋਗਾ, 16 ਅਪ੍ਰੈਲ (ਜਸ਼ਨ ) ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਉਲੰਪਿਕ ਐਸੋਸੀਏਸ਼ਨ ਵੱਲੋਂ “ਨਸ਼ਾ ਮੁਕਤ ਪੰਜਾਬ”ਮੁਹਿੰਮ ਅਧੀਨ ਮੋਗਾ ਵਿਖੇ ਇੱਕ ਵਿਸ਼ਾਲ ਵਾਕਥਾਨ ਦਾ ਆਯੋਜਨ ਕੀਤਾ ਗਿਆ। ਜਿਸ ਦਾਮਕਸਦ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਵੱਲਪ੍ਰੇਰਿਤ ਕਰਨਾ ਸੀ ।ਇਸ ਮੌਕੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇਉਤਸ਼ਾਹਪੂਰਵਕ ਭਾਗ ਲਿਆ। ਖਾਸ ਤੌਰ ਤੇ ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਅਤੇ ਐੱਨ.ਐੱਸ.ਐੱਸ ਵਲੰਟੀਅਰਜ਼ ਨੇ ਐਨ...
Tags: SRI HEMKUNT INTERNATIONAL SCHOOL KOT ISE KHAN
ਮੋਗਾ, 14 ਅਪ੍ਰੈਲ (ਜਸ਼ਨ ) ਪੰਜਾਬ ਸਰਕਾਰ ਵੱਲੋਂ ਵਿਸਾਖੀ ਦੇ ਦਿਹਾੜੇ ਤੇ ਵਿਸ਼ੇਸ਼ ਵਿਧਾਨ ਸਭਾ ਸ਼ੈਸ਼ਨ ਬੁਲਾ ਕੇ ਬੇਅਦਬੀ ਖਿਲਾਫ ਸਖਤ ਕਾਨੂੰਨ 'ਜਾਗਤ-ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ' ਲਿਆਉਣ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਵਾਲਿਆਂ ਵਿੱਚ ਤਸੱਲੀ ਅਤੇ ਖੁਸ਼ੀ ਪਾਈ ਜਾ ਰਹੀ ਹੈ । ਜਿੱਥੇ ਪੰਜਾਬ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੂਰੀ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਉੱਥੇ ਹੀ ਅੱਜ ਹਲਕਾ ਨਿਹਾਲ ਸਿੰਘ...

Pages