ਐਨ ਆਰ ਆਈ ਜਗਦੇਵ ਸਿੰਘ ਰਾਜਾ ਕਪੂਰੇ ਨੇ ਪਿੰਡ ਦੇ ਵਿਕਾਸ ਲਈ ਅਮਰ ਸਿੰਘ ਵੈਲਫੇਅਰ ਕਲੱਬ ਨੂੰ 1ਲੱਖ ਰੂਪੈ ਕੀਤੇ ਭੇਂਟ

ਰੌਲੀ 3,ਦਸਬੰਰ (ਸਰਬਜੀਤ ਰੌਲੀ) - ਪਿੰਡ ਕਪੂਰੇ ਨੂੰ ਸੁੰਦਰ ਤੇ ਵਧੀਆ ਬਣਾਉਣ ਅਤੇ ਹਰ ਤਰਾਂ ਦੀਆਂ ਸਹੂਲਤਾ ਮਹੁੱਈਆ ਕਰਵਾਉਣ ਦੇ ਮੱਕਸਦ ਨਾਲ ਯਤਨਸੀਲ ਅਮਰ ਵੈਲਫੇਅਰ ਕਲੱਬ ਕਪੂਰੇ ਵਲੋਂ ਪਿੰਡ ਕਪੂਰੇ ਦੀ ਬੇਹਤਰੀ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਇਨਾ ਸ਼ਬਦਾ ਦਾ ਪ੍ਰਗਟਾਵਾ ਕਲੱਬ ਦੇ ਸੇਵਾਦਾਰ ਸੋਹਣ ਸਿੰਘ,ਜਸਵੰਤ ਸਿੰਘ ,ਜਗਤਾਰ ਸਿੰਘ ਮਾਂਗਟ ਕਪੂਰੇ ਨੇ ਕੀਤਾ । ਉਨਾ ਕਿਹਾ ਕਿ ਇਸ ਕਲੱਬ ਵਲੋਂ ਪਿੰਡ ਦੀ ਸੁੰਦਰਤਾ ਨੂੰ ਵਧਾਉਣ ਲਈ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਕਲੱਬ ਦੇ ਸਮੁੱਚੇ ਮੈਬਰਾਂ ਅਤੇ ਪਿੰਡ ਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੀਆਂ ਗਲੀਆਂ ’ਚ ਇੰਟਰ ਲਾਕਿੰਗ ਟਾਇਲ ਲਗਾਉਣ ਲਈ ਕਲੱਬ ਵਲੋਂ ਆਪਣੀ ਮਸ਼ੀਨ ਸਥਾਪਿਤ ਕੀਤੀ ਗਈ ਹੈ ਜਿਸ ਨਾਲ ਬੜੇ ਘੱਟ ਰੇਟ ਤੇ ਵਧੀਆ ਟਾਇਲਾਂ ਤਿਆਰ ਕਰਕੇ ਪਿੰਡ ਵਿੱਚ ਲਗਾਈਆ ਜਾਣਗੀਆ! ਉਨਾ ਅੱਜ ਸਰਦਾਰ ਜਗਦੇਵ ਸਿੰਘ (ਰਾਜਾ) ਸਪੁੱਤਰ ਸਰਦਾਰ ਜਗੀਰ ਸਿੰਘ ਨੰਬਰਦਾਰ ਕਨੇਡੀਅਨ ਦਿਆਲਾ ਪੱਤੀ ਵਾਲਿਆਂ ਨੇ ਅਮਰ ਸਿੰਘ ਵੈਲਫੇਅਰ ਕਲੱਬ ਨੂੰ ਇੱਕ ਲੱਖ ਰੁਪਏ ਦੀ ਸੇਵਾ ਦੇਣ ਅਤੇ ਕਲੱਬ ਦੇ ਸਮੂਹ ਮੈਬਰਾਂ ਨੇ ਧੰਨਵਾਦ ਕਰਦਿਆ ਕਿਹਾ ਕਿ ਕਲੱਬ ਐਨ ਆਰ ਆਈ ਵੀਰਾਂ ਵਲਂੋ ਦਿੱਤੇ ਇੱਕ ਇੱਕ ਪੈਸੇ ਦਾ ਹਿਸਾਬ ਦੇ ਦੇਣਦਾਰ ਹਨ ਉਨਾ ਕਿਹਾ ਕਿ ਕਲੱਬ ਵਲੋਂ ਇਕ ਇਕ ਪੈਸਾ ਸਹੀ ਥਾਂ ਤੇ ਲਗਾ ਕੇ ਪਿੰਡ ਦਾ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਜਸਵੰਤ ਸਿੰਘ ,ਸੋਹਣ ਸਿੰਘ,ਕਮਲਜੀਤ ਸਿੰਘ,ਜਗਤਾਰ ਸਿੰਘ ਮਾਂਗਟ ਪ੍ਰਧਾਨ ਕਪੂਰੇ ,ਗੁਰਨਾਮ ਸਿੰਘ ਡੁਬਈ, ਇਕਬਾਲ ਸਿੰਘ, ਰਾਜਭਾਗ ਸਿੰਘ,ਨਵਤੇਜ ਸਿੰਘ,ਮੁਖਵਿੰਦਰ ਸਿੰਘ,ਗੁਰਜਿੰਦਰ ਸਿੰਘ,ਸੁਖਦੇਵ ਸਿੰਘ,ਕਮਲਜੀਤ ਸਿੰਘ ਮਾਗਟ,ਗੁਰਸੇਵਕ ਸਿੰਘ,ਜਗਜੀਤ ਸਿੰਘ ਸੰਧੂ ,ਅਮਰਜੀਤ ਸਿੰਘ ਬਰਾੜ,ਗਗਨ ਜੋਹਲ,ਬਲਜੀਤ ਸਿੰਘ,ਗੁਰਪਿੰਦਰ ਸਿੰਘ,ਸੁਖਦੇਵ ਸਿੰਘ ਨੰਬਰਦਾਰ,ਹਰਦੀਪ ਸਿੰਘ,ਮਨਫੂਲ ਸਿੰਘ,ਗੁਰਛੇਰ ਸਿੰਘ,ਗੁਰਪ੍ਰੀਤ ਸਿੰਘ,ਸੁਖਦੇਵ ਸਿੰਘ,ਬਲਰਾਜ ਸਿੰਘ,ਮਨਜੀਤ ਸਿੰਘ,ਕੰਵਲਜੀਤ ਗਰੇਵਾਲ,ਸੰਦੀਪ ਸਿੰਘ,ਤੇਜਿੰਦਰ ਸਿੰਘ ,ਹਰਿੰਦਰ ਸਿੰਘ ਆਦਿ ਕਲੱਬ ਮੈਂਬਰ ਹਾਜ਼ਰ ਸਨ।


