ਵਿਧਾਇਕ ਡਾ. ਹਰਜੋਤ ਕਮਲ ਨੇ ਜੰਗਲਾਤ ਵਿਭਾਗ ਦੇ ਹਰਬਲ ਗਾਰਡਨ ਅਤੇ ਨਰਸਰੀ ਦਾ ਕੀਤਾ ਉਦਘਾਟਨ

ਮੋਗਾ,17 ਮਾਰਚ(ਜਸ਼ਨ): ਕੁਦਰਤੀ ਅਤੇ ਰਵਾਇਤੀ ਇਲਾਜ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਮੋਗਾ ਵਿਖੇ ਜੰਗਲਾਤ ਵਿਭਾਗ ਪੰਜਾਬ ਵੱਲੋਂ ਹਰਬਲ ਗਾਰਡਨ ਮੈਡੀਸਨਲ ਪਲਾਂਟਸ ਦੀ ਵਿਸ਼ੇਸ਼ ਨਰਸਰੀ ਤਿਆਰ ਕੀਤੀ ਗਈ ਹੈ। ਇਸ ਨਰਸਰੀ ਦਾ ਉਦਘਾਟਨ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ। ਇਸ ਮੌਕੇ ਉਹਨਾਂ ਨਾਲ ਡਵੀਜ਼ਨਲ ਫਾਰਐਸਟ ਅਫਸਰ ਕਨਵਰਦੀਪ ਸਿੰਘ ਆਈ ਐੱਫ ਐੱਸ ,ਬਲਜੀਤ ਸਿੰਘ ਕੰਗ ਵਣ ਰੇਂਜ ਅਫਸਰ ,ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ ,ਕਾਂਗਰਸ ਦੀ ਸੂਬਾ ਸਕੱਤਰ ਰਵਿੰਦਰ ਕੌਰ ਬਜਾਜ ਮੌਜੂਦ ਸਨ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਮਿਸ਼ਨ ਤਹਿਤ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਜਿੱਥੇ ਮੁੱਫਤ ਇਲਾਜ ਮੁਹਈਆ ਕਰਵਾਈ ਗਈ ਹੈ ਉੱਥੇ ਕੁਦਰਤੀ ਇਲਾਜ ਪ੍ਰਣਾਲੀ ਨੂੰ ਵਿਕਸਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਹਨਾਂ ਤਹਿਤ ਮੋਗਾ ਵਿਖੇ ਆਯੂਸ਼ ਹਸਤਾਲ ਦੀ ਸਥਾਪਨਾ ਕੀਤੀ ਗਈ ਹੈ। ਉਹਨਾਂ ਆਖਿਆ ਕਿ ਆਯੂਸ਼ ਦੇ ਮੈਡੀਸਨਲ ਪਲਾਂਟਸ ਬੋਰਡ ਵੱਲੋਂ ਮੈਡੀਸਨਲ ਪਲਾਂਟਸ ਦੀ ਉਪਯੋਗਤਾ ਲਈ ਚਲਾਏ ਜਾ ਰਹੇ ਅਭਿਆਨ ਤਹਿਤ ਲੋਕਾਂ ਨੂੰ ਇਹਨਾਂ ਪੌਦਿਆਂ ਦੇ ਰਵਾਇਤੀ ਗਿਆਨ ਬਾਰੇ ਸੰਵੇਦਨਸ਼ੀਲ ਕਰਨ ਲਈ ਹਰਬਲ ਗਾਰਡਨ ਸਥਾਪਿਤ ਕੀਤੇ ਜਾ ਰਹੇ ਹਨ । ਜੰਗਲਾਤ ਵਿਭਾਗ ਵੱਲੋਂ ਵਿਕਸਿਤ ਕੀਤੇ ਇਸ ਹਰਬਲ ਗਾਰਡਨ ਅਤੇ ਨਰਸਰੀ ਵਿਚ 50 ਹਜ਼ਾਰ ਚਿਕਿਤਸਿਕ ਪੌਦੇ ਵਿਕਸਿਤ ਕੀਤੇ ਗਏ ਹਨ ਜੋ ਸਾਂਝੀਆਂ ਥਾਵਾਂ ’ਤੇ ਉਗਾਏ ਜਾਣਗੇ ਤਾਂ ਕਿ ਲੋਕ ਇਹਨਾਂ ਦੁਰਲੱਭ ਪੌਦਿਆਂ ਦੇ ਦਵਾਈਯੁਕਤ ਗੁਣਾਂ ਤੋਂ ਵਾਕਿਫ਼ ਹੋ ਕੇ ਲਾਹਾ ਲੈਣ ਅਤੇ ਰਵਾਇਤੀ ਇਲਾਜ ਪ੍ਰਣਾਲੀ ਪ੍ਰਤੀ ਜਾਗਰੂਕ ਹੋ ਕੇ ਅਪਣਾ ਕੇ ਐਲੋਪੈਥੀ ਦੇ ਦੁਸ਼ਪ੍ਰਭਾਵਾਂ ਤੋਂ ਬੱਚ ਸਕਣ। ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਇਸ ਨਰਸਰੀ ਤੋਂ ਪੌਦੇ ਪ੍ਰਾਪਤ ਕਰਕੇ ਆਪਣੇ ਘਰਾਂ,ਸਕੂਲਾਂ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਹਰਬਲ ਗਾਰਡਨ ਲਗਾਉਣ ਤਾਂ ਕਿ ਇਹਨਾਂ ਪੌਦਿਆਂ ਨੂੰ ਲੁਪਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਸਾਡਾ ਵਾਤਾਰਵਰਨ ਵੀ ਸ਼ੁੱਧ ਹੋ ਸਕੇ। ਇਸ ਮੌਕੇ ਕੁਲਵਿੰਦਰ ਸਿੰਘ ਬਲਾਕ ਅਫਸਰ ਮੋੋਗਾ,ਕੰਵਲ ਨੈਨ ਸਿੰਘ ਨਰਸਰੀ ਇੰਚਾਰਜ,ਸੁਮਨ ਕੌਸ਼ਿਕ, ਨਿਰਮਲ ਸਿੰਘ ਮੀਨੀਆ ਪ੍ਰਧਾਨ, ਸੁਖਜਿੰਦਰ ਸਿੰਘ ਕਾਕਾ ਬਲਖੰਡੀ,ਸੁਨੀਲ ਜੋਇਲ ਭੋਲਾ,ਹਰਮੇਲ ਸਿੰਘ ਰਣੀਆ ਸਟੇਟ ਬੈਂਕ ,ਰਾਜ ਸ਼ੀ੍ਰ ਸਮਾਜ ਸੇਵੀ,ਰਾਮਪਾਲ ਧਵਨ,ਕੌਂਸਲਰ ਸ਼ਮਸ਼ੇਰ ਸਿੰਘ ਜੌਹਲ,ਪਵਿੱਤਰ ਸਿੰਘ ਸੇਖੋਂ,ਤਰਸੇਮ ਸਿੰਘ ਜੌਹਲ,ਹਰਪਾਲ ਸਿੰਘ ਜੌਹਲ,ਹਰਜੀਤ ਸਿੰਘ ਜੌਹਲ,ਗੁਲੂ ਆਹਲੂੂਵਾਲੀਆ,ਹਰਿੰਦਰ ਵਿੱਪੀ ਆਦਿ ਤੋਂ ਇਲਾਵਾ ਵਾਤਵਰਨ ਪ੍ਰੇਮੀ ਅਤੇ ਸ਼ਹਿਰਵਾਸੀ ਹਾਜ਼ਰ ਸਨ।


