ਲੋਕਾਂ ਦੇ ਮਾਣ ਅਤੇ ਸਨਮਾਨ ਦੀ ਬਹਾਲੀ ਲਈ ਰਾਹੁਲ ਗਾਂਧੀ ਦਾ ਕਾਂਗਰਸ ਪ੍ਰਧਾਨ ਬਣਨਾ ਦੇਸ਼ ਲਈ ਸ਼ੁੱਭ ਸ਼ਗਨ- ਇਕਬਾਲ ਸਿੰਘ ਸਮਰਾ

ਮੋਗਾ, 13 ਦਸੰਬਰ (ਜਸ਼ਨ)- ਆਮ ਲੋਕਾਂ ਤੱਕ ਆਸਾਨ ਪਹੰੁਚ ਬਣਾਈ ਰੱਖਣ ਅਤੇ ਉਹਨਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਅਹਿਮ ਫੈਸਲੇ ਲੈਣ ਵਾਲੇ ਜੋਸ਼ੀਲੇ ਅਤੇ ਸੰਵੇਦਨਸ਼ੀਲ ਆਗੂ ਸ਼੍ਰੀ ਰਾਹੁਲ ਗਾਂਧੀ ਦੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਲੋਕਾਂ ਦੇ ਮਾਣ ਅਤੇ ਸਨਮਾਨ ਦੀ ਬਹਾਲੀ ਹੋਵੇਗੀ ਤੇ ਇੰਜ ਪਾਰਟੀ ਵੱਲੋਂ ਸਰਬਸੰਮਤੀ ਨਾਲ ਲਿਆ ਇਹ ਫੈਸਲਾ ਦੇਸ਼ ਲਈ ਸ਼ੁੱਭ ਸ਼ਗਨ ਸਿੱਧ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਭਰਾ ਇਕਬਾਲ ਸਿੰਘ ਸਮਰਾ ਯੂ ਐੱਸ ਏ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ ਿਸ਼ਨ ਤਿਵਾੜੀ ,ਬਲਾਕ ਪ੍ਰਧਾਨ ਸ਼ਿਵਾਜ਼ ਸਿੰਘ ਭੋਲਾ ਮਸਤੇਵਾਲਾ, ਇਕਬਾਲ ਸਿੰਘ ਰਾਮਗੜ ਆਦਿ ਹਾਜ਼ਰ ਸਨ। ਇਕਬਾਲ ਸਿੰਘ ਸਮਰਾ ਨੇ ਆਖਿਆ ਕਿ ਕਾਲਾ ਧੰਨ ਲਿਆਉਣ ਅਤੇ ਦੇਸ਼ ਵਾਸੀਆਂ ਦੇ ਖਾਤਿਆਂ ਵਿਚ 15-15 ਲੱਖ ਰੁਪਏ ਜਮਾ ਕਰਵਾਉਣ ਦੇ ਸਬਜ਼ਬਾਗ ਦਿਖਾਉਣ ਅਤੇ ਅੱਛੇ ਦਿਨ ਲਿਆਉਣ ਦੇ ਲਾਰੇ ਲਾ ਕੇ ਸੱਤਾ ਵਿਚ ਆਏ ਸ਼੍ਰੀ ਨਰਿੰਦਰ ਮੋਦੀ ਨੇ ਨੋਟਬੰਦੀ ਅਤੇ ਜੀ ਐੱਸ ਟੀ ਆਦਿ ਲੋਕ ਮਾਰੂ ਫੈਸਲਿਆਂ ਨਾਲ ਲੋਕਾਂ ਦਾ ਲੱਕ ਤੋੜ ਛੱਡਿਆ ਹੈ ਅਤੇ ਅਜਿਹੇ ਸਮੇਂ ਲੋਕ ਸਿਰਫ਼ ਤੇ ਸਿਰਫ਼ ਰਾਹੁਲ ਗਾਂਧੀ ਵਰਗੇ ਨੌਜਵਾਨ ਆਗੂ ’ਤੇ ਆਸ ਲਗਾਈ ਬੈਠੇ ਹਨ ਕਿ ਰਾਹੁਲ ਨਿਰਸਵਾਰਥ ਸੇਵਾ ਕਰਦਿਆਂ ਫਿਰਕਾਪ੍ਰਸਤੀ ਨੂੰ ਮਾਤ ਦੇ ਕੇ ਮੁੜ ਤੋਂ ਧਰਮ ਨਿਰਪੱਖ ਦੇਸ਼ ਦੀ ਪੁਨਰ ਸੁਰਜੀਤੀ ਕਰੇਗਾ ਅਤੇ ਲੋਕ ਖੁਸ਼ਹਾਲ ਜੀਵਨ ਜਿਉਣ ਦੇ ਕਾਬਲ ਹੋ ਸਕਣਗੇ।
*ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


